!! ਮੈਂ ਬਾਬਾ ਬਣ ਜਾਵਾਂ!!

ਗੁਰਜਿੰਦਰ ਸਿੰਘ ਗਿੰਦਾਂ
(ਸਮਾਜ ਵੀਕਲੀ)
ਜਿਥੇ ਮੈਨੂੰ ਕੋਈ ਤੰਗੀ ਪ੍ਰੇਸ਼ਾਨੀ ਨਾ ਹੋਵੇ,
ਕਿਤੇ ਦੂਰ ਇਕਾਂਤ ਪਹਾੜਾਂ ਦੇ ਵਿਚ ਜਾਵਾਂ।
ਮੇਰਾ ਵੀ ਦਿਲ ਕਰਦਾ ਮੈਂ ਬਾਬਾ ਬਣ ਜਾਵਾਂ।।
ਵਿਹਲੜ ਬਾਬੇ ਕਰਦੇ ਹਵਾਈ ਜਹਾਜ਼ ਦੀ ਯਾਤਰਾ,,
ਮੈਂ ਵੀ ਕਿਤੇ ਦੂਰ ਆਸਮਾਨੀ ਉਡਾਰੀ ਲਾਵਾਂ।
……..
ਇਥੇ ਆਮ ਲੋਕ ਗਰੀਬੀ ਦੇ ਨਾਲ ਭੁਖੇ ਮਰਦੇ,,
ਬਾਬਿਆਂ ਵਾਂਗ ਰੋਜ਼ ਨਵੇਂ ਤੋਂ ਨਵਾਂ,ਪਕਵਾਨ ਖਾਵਾਂ।
……..
ਬਾਬਾ ਜੀ ਕਹਿ ਲੋਕ ਬੁਲਾਉਣ, ਮੈਨੂੰ ਘਰ ਆਪਣੇ,,
ਰੋਜ਼ ਪਿਆਰੀ ਸੰਗਤ ਦੇ ਘਰ,ਆਪਣੇ ਚਰਨ ਪਾਵਾਂ।
……..
ਵੱਡੇ ਦੀਵਾਨ ਹਾਲ ਵਿੱਚ,ਸੰਤ ਸੰਗਤ ਲੋਕ ਕਰਾਉਣ,
ਡੇਰੇ ਦੀ ਸੇਵਾ ਦੇ ਨਾਂ ਤੇ, ਮੋਟੀ ਗਰਾਹੀ ਲਿਆਵਾਂ।
……..
ਵੱਡੇ ਵੱਡੇ ਡੇਰਿਆਂ ਵਾਲੇ ਬਾਬਿਆਂ ਵਾਂਗੁ,,
ਲੋਕਾਂ ਤੋਂ ਮੈਂ ਗਿੰਦਾ ਬਾਬਾ ਜੀ ਕਹਿਲਾਵਾ।
……..
ਲੋਕਾਂ ਨੂੰ ਧਰਮ ਦੇ ਨਾਂ ਤੇ,ਪਾ ਚਕਰਾਂ ਚ,
ਆਪ ਚੰਗੇ ਹਸਪਤਾਲ ਤੋਂ ਇਲਾਜ ਕਰਵਾ।
…….
ਭੋਲੇ  ਭਾਲੇ   ਲੋਕਾਂ   ਨੂੰ   ਬਣਾ   ਬੁੱਧੂ,
ਕਰੋੜਾਂ ਦੀ ਮੈਂ ਆਪਣੀ ਸੰਪਤੀ ਵਧਾਵਾ।
ਮੇਰਾ ਵੀ ਦਿਲ ਕਰਦਾ ਮੈਂ ਬਾਬਾ ਬਣ ਜਾਵਾਂ।।
ਗੁਰਜਿੰਦਰ ਸਿੰਘ ਗਿੰਦਾਂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 6239331711
Previous articleਮਿੱਠੀਆਂ ਉਲ਼ਝਣਾਂ
Next articleਗਜ਼ਲ