HOME ਬੀ. ਡੀ.ਐਸ. ਵਿੱਚ ਚੁਣੇ ਜਾਣ ਤੇ ਮੰਨਤ ਕੁਮਾਰੀ ਦਾ ਸਨਮਾਨ

ਬੀ. ਡੀ.ਐਸ. ਵਿੱਚ ਚੁਣੇ ਜਾਣ ਤੇ ਮੰਨਤ ਕੁਮਾਰੀ ਦਾ ਸਨਮਾਨ

2

ਸਰੀ /ਵੈਨਕੂਵਰ   (ਸਮਾਜ ਵੀਕਲੀ)  (ਕੁਲਦੀਪ ਚੁੰਬਰ)- ਆਦਮਪੁਰ ਨਜ਼ਦੀਕ ਪਿੰਡ ਕਡਿਆਣਾ ਦੀ ਹੋਣਹਾਰ ਧੀ ਮੰਨਤ ਕੁਮਾਰੀ ਨੇ ਬਾਰਵੀਂ ਜਮਾਤ ਮੈਡੀਕਲ ਵਿਚ ਪਾਸ ਕਰਨ ਉਪਰੰਤ ਨੀਟ ਦਾ ਪੇਪਰ ਦੇ ਕੇ ਬੀ ਡੀ ਐਸ ( ਦੰਦਾਂ ਦੇ ਡਾਕਟਰ ) ਕੋਰਸ ਵਿੱਚ ਦਾਖਲਾ ਲਿਆ ਹੈ । ਦੱਸਣਯੋਗ ਹੈ ਕਿ ਮੰਨਤ ਸਰਕਾਰੀ ਪ੍ਰਾਇਮਰੀ ਸਕੂਲ ਕਡਿਆਣਾ ਦੀ ਵਿਦਿਆਰਥਣ ਰਹੀ ਹੈ ਤੇ ਇਸੇ ਸਕੂਲ ਵਿਚ ਉਸਦੇ ਪਿਤਾ ਮਾਸਟਰ ਸ਼ਿਵਰਾਜ ਕੁਮਾਰ ਤੇ ਮਾਤਾ ਮੈਡਮ ਸਰੋਜ ਰਾਣੀ ਪੜ੍ਹਾਉਂਦੇ ਹਨ । ਬੱਚੀ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਅੱਜ ਕਡਿਆਣਾ ਸਕੂਲ ਵਿਚ ਸਮਾਗਮ ਕੀਤਾ ਗਿਆ ਜਿਸ ਵਿਚ ਚੇਤਨਾ ਮਾਰਚ ਸੁਸਾਇਟੀ ਚੁਖਿਆਰਾ , ਡਾ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਕਡਿਆਣਾ ਤੇ ਡਾ ਭੀਮ ਰਾਓ ਅੰਬੇਦਕਰ ਬਲੱਡ ਡੋਨੋਰਜ ਤੇ ਵੈਲਫੇਅਰ ਕਲੱਬ ਵਲੋਂ ਮੰਨਤ ਕੁਮਾਰੀ ਤੇ ਉਸਦੇ ਮਾਤਾ ਪਿਤਾ ਨੂੰ ਮੈਡਲ, ਸਿਰੋਪਾ, ਸਨਮਾਨ ਚਿੰਨ ਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ । ਏਸ ਮੌਕੇ ਥਾਣੇਦਾਰ ਸੁਖਵਿੰਦਰ ਸਿੰਘ, ਲੈਕਚਰਾਰ ਗੁਰਿੰਦਰ ਸਿੰਘ, ਮਾਸਟਰ ਅਰਸ਼ਦੀਪ ਸਿੰਘ, ਪ੍ਰਧਾਨ ਕਮਲ ਕਡਿਆਣਾ ਬਿਜਲੀ ਬੋਰਡ, ਠੇਕੇਦਾਰ ਰੁਪਿੰਦਰ ਥਿੰਦ,  ਸ ਹਰਬੀਰ ਸਿੰਘ ਦਿਓਲ, ਮੈਡਮ ਮਨਪ੍ਰੀਤ ਕੌਰ, ਪਾਲੀ ਪੁਆਰ, ਰਮਨ ਬੈਂਸ , ਸ਼ਮੀ ਪੁਆਰ , ਪ੍ਰਧਾਨ ਪੁਸ਼ਪਿੰਦਰ ਵਿਰਦੀ, ਮੁੱਖ ਅਧਿਆਪਕ ਜੈ ਚੰਦ ਮੇਨਕਾ, ਮਾ ਰਾਜਿੰਦਰ ਸਿੰਘ ਤੇ ਪ੍ਰਮੁੱਖ ਸ਼ਖਸ਼ੀਅਤਾਂ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵਲੋਂ ਬਰਸੀ ਅਤੇ ਸ਼ਹੀਦੀ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ
Next articleਯੂਐਸਏ ਬੇਕਰਸਫੀਲਡ ਵਿੱਚ ਜਤਿੰਦਰ ਸਿੰਘ ਤੂਰ ਅਤੇ ਸਾਥੀਆਂ ਵੱਲੋਂ ਰੱਖੀ ਗਈ ਮਹਿਫ਼ਲ ਯਾਦਗਾਰੀ ਹੋ ਨਿੱਬੜੀ