(ਸਮਾਜ ਵੀਕਲੀ)
ਭਲੇ ਖਾਮਦ ਨੂੰ ਬੀਵੀ ਮਿਲ ਗਈ ਹੱਦੋਂ ਵੱਧ ਕੁਪੱਤੀ
ਕਾਹਦੀ ਤੈਨੂੰ ਚਾਹ ਪਿਆਵਾਂ ਮੁੱਕੀ ਪਈ ਘਰ ਪੱਤੀ,,,,,
ਗੱਲਾਂ ਬਾਤਾਂ ਨਾਲ਼ ਨਿੰਕਮਿਆ ਕਦੇ ਨਹੀਂ ਸਰਦੇ ਬੁੱਤੇ
ਮੀਆਂ ਬੀਵੀ ਚੱਲੇ ਸ਼ਹਿਰ ਨੂੰ ਬੈਠ ਸਕੂਟਰ ਉਤੇ
ਸਾਰਾ ਦਿਨ ਮੈ ਟੁੱਟ ਕੇ ਮਰਦਾਂ ਬਿਨ ਗਲੋ ਗਲ ਪੈਂਦੀ
ਮਹਿੰਗਾ ਮਿਲਦਾ ਤੇਲ ਪੰਪ ਤੋਂ, ਖਾਲੀ ਟੈਂਕੀ ਰਹਿੰਦੀ
ਪਲ ਦਾ ਵੀ ਉਧਾਰ ਨਹੀਂ ਕਰਦੇ,ਰੱਖੇ ਨਿਪਾਲੀ ਨਖੁੱਤੇ
ਮੀਆਂ ਬੀਵੀ ਚੱਲੇ ਸ਼ਹਿਰ ਨੂੰ ਬੈਠ ਸਕੂਟਰ ਉਤੇ
ਮੈਂ ਸੌਦਾ ਪੱਤਾ ਲੈ ਕੇ ਆਉਣਾ, ਨਾਲ਼ੇ ਸ਼ੌਪਿੰਗ ਕਰਨੀ
ਕਿਹੜਾ ਐਕਤੀ ਆਪਾਂ ਅੱੜਿਆ ਕਿਸ਼ਤ ਲੋਨ ਦੀ ਭਰਨੀ
ਸੌਂ ਜਾਂਦੇ ਆ ਭਾਗ ਉਹਨਾਂ ਦੇ, ਜਿਹੜੇ ਰਹਿਦੇ ਸੁੱਤੇ
ਮੀਆਂ ਬੀਵੀ ਚੱਲੇ ਸ਼ਹਿਰ ਨੂੰ ਬੈਠ ਸਕੂਟਰ ਉਤੇ
ਲੋਕ ਨੂੰ ਲੱਗਦਾ ਖ਼ੁਸ਼ ਹੈ ਦੋਵੇ ਪਰ ਢਿਡੋਂ ਨਹੀਂ ਰਾਜ਼ੀ,,,
ਗੱਲ ਸਮਝ ਤੋਂ ਬਾਹਰ ਗੁਰਮੀਤ ਕਿਵੇਂ ਮਾਰੀਂ ਬਾਜ਼ੀ
ਇਹ ਕਦੇ ਨਹੀਂ ਹੱਸਦੇ ਦੇਖੇ ਹਾੜ੍ਹੇ ਸਿਆਲ ਦੀ ਰੁੱਤੇ
ਮੀਆਂ ਬੀਵੀ ਚੱਲੇ ਸ਼ਹਿਰ ਨੂੰ ਬੈਠ ਸਕੂਟਰ ਉਤੇ
ਗੁਰਮੀਤ ਡੁਮਾਣਾ ਲੋਹੀਆਂ ਖਾਸ ਜਲੰਧਰ



