(ਸਮਾਜ ਵੀਕਲੀ)
ਮਿੱਠੇ ਆਲੂ ਖਾ ਖਾ ਅੱਕ ਗਿਆ ਰਕਾਨੇ ਨੀ
ਖ਼ਾਲੀ ਖੜਕਣ ਪੀਪੇ ਆਲੂ ਤਾਂ ਬਣਾਵਾਂ ਵੇ
ਪਤੀ:-
ਨਾ ਕੋਈ ਤੋਰੀ ਨਾ ਤਰਕਾਰੀ
ਰੋਟੀ ਲਿਆਵੇਂ ਨਾ ਕਰਾਰੀ
ਆਲੂ ਧਰ ਲੈਂਦੀ ਹਰ ਵਾਰੀ
ਗੱਲ ਕਿਉਂ ਪੈਂਦੀ ਖਾਨੇ ਨੀ
ਮਿੱਠੇ ਆਲੂ ਖਾ ਖਾ ਅੱਕ’ਗਿਆ ਹਾਂ ਰਕਾਨੇ ਨੀ
ਮਿੱਠੇ ਆਲੂ ਖਾ ਖਾ ਅੱਕ’ਗਿਆ ਹਾਂ ਰਕਾਨੇ ਨੀ
ਪਤਨੀ:-
ਸਭ ਕਬੀਲਦਾਰੀ ਦਾ ਚੱਕਰ
ਮੁੱਕੀ ਦਾਲ਼ ਡੱਬੇ ਚੋਂ ਸ਼ੱਕਰ
ਜਾਕੇ ਮਾਰ ਕੰਧ ਨਾਲ਼ ਟੱਕਰ
ਕਾਹਦਾ ਤੜਕਾ ਲਾਵਾਂ ਵੇ
ਖ਼ਾਲੀ ਖੜਕਣ ਪੀਪੇ ਆਲੂ ਤਾਂ ਬਣਾਵਾਂ ਵੇ
ਖ਼ਾਲੀ ਖੜਕਣ ਪੀਪੇ ਆਲੂ ਤਾਂ ਬਣਾਵਾਂ ਵੇ
ਪਤੀ:-
ਜਦ ਓ ਸਬਜੀ ਵਾਲ਼ਾ ਆਇਆ
ਓਹਨੇ ਦੂਣਾ ਭਾਅ ਲਗਾਇਆ
ਖਿਸਾ ਖ਼ਾਲੀ ਫੇਰ ਖੜਕਾਇਆ
ਲਾਏ ਬੜੇ ਬਹਾਨੇ ਨੀ
ਮਿੱਠੇ ਆਲੂ ਖਾ ਖਾ ਅੱਕ’ਗਿਆ ਹਾਂ ਰਕਾਨੇ ਨੀ
ਮਿੱਠੇ ਆਲੂ ਖਾ ਖਾ ਅੱਕ’ਗਿਆ ਹਾਂ ਰਕਾਨੇ ਨੀ
ਪਤਨੀ:-
ਸੁੱਟਕੇ ਘਰ ਗੰਢਿਆਂ ਦਾ ਥੈਲਾ
ਜੋੜਨ ਲੱਗਿਆ ਪੈਸਾ ਧੇਲਾ
ਜਿੰਦਗੀ ਚਾਰ ਦਿਨਾਂ ਦਾ ਮੇਲਾ
ਨਾਲ਼ ਨਾ ਜਾਊ ਨਾਵਾਂ ਵੇ
ਖ਼ਾਲੀ ਖੜਕਣ ਪੀਪੇ ਆਲੂ ਤਾਂ ਬਣਾਵਾਂ ਵੇ
ਖ਼ਾਲੀ ਖੜਕਣ ਪੀਪੇ ਆਲੂ ਤਾਂ ਬਣਾਵਾਂ ਵੇ
ਪਤੀ:-
ਜਿੰਦੇ ਤੇਰਾ ਢੋਲ ਜੁਗਾੜੀ
ਧਰ ਲਿਆ ਨਿੰਬੂ ਦੀ ਇੱਕ ਫਾੜੀ
ਸਬਜੀ ਘਿਓ ਪਾ ਹੋਜੂ ਗਾੜ੍ਹੀ
ਗੱਲ ਸੁਣ ਮੇਰੀਏ ਜਾਨੇ ਨੀ
ਮਿੱਠੇ ਆਲੂ ਖਾ ਖਾ ਅੱਕ’ਗਿਆ ਹਾਂ ਰਕਾਨੇ ਨੀ
ਬੁੱਢੇ ਆਲੂ ਖਾ ਖਾ ਅੱਕ’ਗਿਆ ਹਾਂ ਰਕਾਨੇ ਨੀ
ਪਤਨੀ:-
ਨਾ ਰਹਿ ਗਿਆ ਕੰਮ ਸੁਖਾਲ਼ਾ
ਜੱਟਾ ਧੰਨਿਆਂ ਧਾਲੀਵਾਲ਼ਾ
ਗਿਆ ਬਦਲ ਪਿੰਡ ਹੰਸਾਲ਼ਾ
ਲਿਆ ਵਿੱਚ ਮੱਖਣ ਪਾਵਾਂ ਵੇ
ਖ਼ਾਲੀ ਖੜਕਣ ਪੀਪੇ ਆਲੂ ਤਾਂ ਬਣਾਵਾਂ ਵੇ
ਖ਼ਾਲੀ ਖੜਕਣ ਪੀਪੇ ਆਲੂ ਤਾਂ ਬਣਾਵਾਂ ਵੇ
ਧੰਨਾ ਧਾਲੀਵਾਲ਼
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly