(ਸਮਾਜ ਵੀਕਲੀ)
ਕਿਸੇ ਨੇ ਕਿੰਨਾ ਸੱਚ ਕਿਹਾ ਹੈ ਕਿ-:
ਬਾਮਣ ਕੇ ਪੁਤਰਮ,
ਨਾ ਕਿਸੀ ਕੇ ਮਿਤਰਮ।
ਅਗਰ ਯੇ ਮਿਤਰਮ,
ਤੋ ਕੁਤਰਮ ਕੁਤਰਮ॥
ਉਪਰੋਕਤ ਗੱਲ ਨੂੰ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਸਾਹਿਬ ਨੇ 100% ਸਹੀ ਸਾਬਿਤ ਕਰ ਦਿੱਤਾ ਹੈ। ਲੰਡਨ ਵਿੱਚ ਪਿਛਲੇ 55 ਸਾਲਾਂ ਤੋਂ ਰਹਿਣ ਦੇ ਬਾਵਜੂਦ ਵੀ ਮੈਂ ਜੰਬੂਦੀਪ (ਭਾਰਤ) ਦੀ ਹਰ ਖ਼ਬਰ ਧਿਆਨ ਨਾਲ ਸੁਣਦਾ ਹਾਂ। ਜਦੋਂ ਵੀ ਕਾਂਗਰਸੀ ਰਾਜਕੀਤਿਕ ਨੇਤਾ ਸੁਨੀਲ ਜਾਖੜ ਟੀ ਵੀ ਤੇ ਆਪਣੀ ਕੋਈ ਵੀ ਗੱਲ ਰੱਖਦੇ ਤਾਂ ਮੈਂ ਹਮੇਸ਼ਾਂ ਕਹਿੰਦਾ ਸੀ ਜਾਖੜ ਸਾਹਿਬ ਕਲੀਨ ਸ਼ੇਵ ਹਨ, ਨਹੀਂ ਤਾਂ ਉਹ ਪੰਜਾਬ ਦੇ ਚੀਫ ਮਨਿਸਟਰ ਹੁੰਦੇ। ਬਾਮਣਾਂ ਦੀਆਂ ਕਾਲੀਆਂ ਕਰਤੂਤਾਂ ਦੇ ਗਰੰਥਾਂ ਦੇ ਗਰੰਥ ਲਿਖੇ ਜਾ ਸਕਦੇ ਹਨ ਪਰ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਸਾਰੇ ਬਾਮਣ ਇੱਕੋ ਜਿਹੇ ਨਹੀਂ ਹੁੰਦੇ। ਇਸ ਵਾਰੇ ਵੀ ਸਾਨੂੰ ਸ਼ਰਮਸਾਰ ਹੋਣਾ ਪੈਂਦਾ ਹੈ।
ਭਾਰਤ ਪਾਕਿਸਤਾਨ ਦੀ ਵੰਡ ਸਮੇਂ ਕਿਉਂਕਿ ਜ਼ਿੰਦਗੀ ਮੌਤ ਦਾ ਸਵਾਲ ਸੀ ਰਸਤੇ ਵਿੱਚ ਔਰਤਾਂ ਅਤੇ ਬੰਦਿਆਂ ਨੇ ਨੀਵੇਂ ਜਾਤ ਦੇ ਲੋਕਾਂ ਨਾਲ ਕੀ ਕੀ ਰਿਸ਼ਤਾ ਨਹੀਂ ਬਣਾਇਆ ਪਰ ਜਦੋਂ ਹੀ ਹੱਦ ਪਾਰ ਕਰਕੇ ਭਾਰਤ ਦੀ ਧਰਤੀ ਤੇ ਪੈਰ ਰੱਖੇ, ਇੱਕ ਮਿੰਟ ਵਿੱਚ ਉਨ੍ਹਾਂ ਦਾ ਬਾਮਣਪੁਣਾ ਬਾਹਰ ਆ ਗਿਆ। ਜਾਖੜ ਜਾਂ ਝੱਖੜ ਵੀ ਆਪਣੀ ਬਾਮਣਾਂ ਵਾਲੀ ਕਮੀਨਗੀ ਅਤੇ ਸਹੀ ਰੰਗ ਬਾਹਰ ਲੈ ਹੀ ਆਇਆ। ਪੰਜਾਬ ਦੀ ਅਸੰਬਲੀ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਬਹੁਤ ਹੀ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਸੁਨੀਲ ਜਾਖੜ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਵਾਰੇ ਬਹੁਤ ਹੀ ਕਮੀਨਗੀ ਵਾਲੇ ਭੱਦੇ ਲਫ਼ਜ਼ ਵਰਤੇ ਹਨ-:
ਰੁਤਬੇ ਦੇ ਉੱਤੇ ਇੱਕ ਘਾਟ ਘਾਟ ਹੁੰਦਾ ਉਹਦੇ ਵਿੱਚ, ਸੋ ਐਸ ਕਰਕੇ ਮੈਂ ਕਿਹਾ ਸੀ ਕਿ ਅੇਵੇਂ ਨਾ ਸਿਰ ਚੜ੍ਹਾਓ। ਐਹ ਜੋ ਹੁੰਦਾ (ਪੈਰਾਂ ਵੱਲ ਇਸ਼ਾਰਾ ਕਰਕੇ) ਕਿੰਨਾ ਵੀ ਮਹਿੰਗਾ ਹੋਵੇ, ਪਾਇਆ ਪੈਰ ਵਿੱਚ ਹੀ ਜਾਂਦਾ ਹੈ ਉਹਨੂੰ ਉੱਥੇ ਹੀ ਰੱਖੋ, ਆਪਣੀ ਜਗ੍ਹਾ ਚ ਰੱਖੋ, Leadership has to know where where to keep every body in their place (ਲੀਡਰਸ਼ਿਪ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਇਨਸਾਨ ਨੂੰ ਕਿਸ ਜਗ੍ਹਾ ਤੇ ਰੱਖਣਾ ਚਾਹੀਦਾ ਹੈ)। ਹੇਠੋਂ ਚੱਕਕੇ ਸਿਰ ਤੇ ਬਠਾ ਲਓਂਗੇ ਤਾਂ॥
ਉਪਰੋਕਤ ਹਨ ਇਹ ਯੂਰੇਸ਼ੀਅਨ ਬਾਮਣ ਦੇ ਲਫ਼ਜ਼! ਮੈਨੂੰ ਪਤਾ ਹੈ ਕਿ ਪੰਜਾਬ ਦੇ 90% ਸ਼ਡੂਲਡ ਕਾਸਟ ਕਾਂਗਰਸ ਦੇ ਸਪੋਰਟਰ ਸਨ। ਕਿਉਂਕਿ ਕਾਂਗਰਸ ਅਤੇ ਬਾਮਣਾਂ ਨੇ ਬਿਹਾਰ ਦੇ ਇੱਕ ਚਮਾਰ ਜਾਤੀ ਦੇ ਜਗਜੀਵਨ ਰਾਮ (ਜੱਗੂ) ਨੂੰ ਖਰੀਦਕੇ ਬਾਬਾ ਸਾਹਿਬ ਡਾ: ਅੰਬੇਡਕਰ ਦੀ ਦਿਲ ਅਤੇ ਜਾਨ ਨਾਲ ਮੁਖਾਲਫਤ ਕਰਾਈ। ਜੋ ਬੁੱਢੇ ਕਾਂਗਰਸੀ ਮਰ ਗਏ, ਅੱਜ ਉਨ੍ਹਾਂ ਦੀ ਔਲਾਦ ਵੀ ਦਿਲੋਂ ਕਾਂਗਰਸੀ ਹੀ ਹੈ। ਭਾਵੇਂ ਜੱਗੂ ਨੂੰ ਭਾਰਤ ਦਾ ਪੀ ਐਮ ਤਾਂ ਇੱਕ ਪਾਸੇ ਜਦੋਂ ਮੁਰਾਰ ਜੀ ਡਿਸਾਈ ਬਾਹਰ ਦੌਰੇ ਤੇ ਗਿਆ ਤਾਂ ਉੱਪ ਪੀ ਐਮ ਹੋਣ ਦੇ ਵਾਬਜੂਦ ਵੀ ਚੰਦ ਦਿਨਾਂ ਲਈ ਪੀ ਐਮ ਨਹੀਂ ਬਣਾਇਆ। ਇਸ ਹੀ ਜੱਗੂ ਨੇ ਭਾਰਤ ਦਾ ਰੱਖਿਆਂ ਮੰਤਰੀ ਹੋਣ ਦੇ ਬਾਵਜੂਦ ਜਦੋਂ 1977 ਵਿੱਚ ਸੁਆਮੀ ਸੰਪੂਰਣਾ ਨੰਦ (ਇੱਕ ਯੂਰੇਸ਼ੀਅਨ ਬਾਮਣ) ਦੇ ਸਟੈਚੂ ਤੋਂ ਕੱਪੜਾ ਹਟਾਕੇ ਉਦਘਾਟਨ ਕੀਤਾ ਤਾਂ ਬਾਮਣਾਂ ਨੇ ਉਸ ਸਟੈਚੂ ਨੂੰ ਗਾਂ ਦੇ ਗੋਹੇ ਨਾਲ ਮਲ੍ਹਕੇ ਫਿਰ ਗਾਂ ਦੇ ਪੇਸ਼ਾਬ ਨਾਲ ਧੋ ਕੇ ਪਵਿੱਤਰ ਕੀਤਾ।
ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਕੇ ਕੀ ਹਾਲੇ ਵੀ ਪੰਜਾਬ ਦੇ ਸ਼ਡੂਲਡ ਕਾਸਟ ਕਾਂਗਰਸ (ਬਾਮਣਾਂ ਦੀ ਪਾਰਟੀ) ਦੀ ਸਪੋਰਟ ਕਰਨਗੇ ? ਜਰੂਰ ਕਰਨਗੇ, ਕਿਉਂਕਿ ਸਾਡੇ ਲੋਕਾਂ ਦੀ ਅਣਖ ਦੀ ਨਾੜੀ ਮਰ ਚੁੱਕੀ ਹੈ। ਪੰਜਾਬ ਵਿੱਚ ਜ਼ਿਆਦਾ ਨਹੀਂ ਪਰ ਦੂਸਰੀਆਂ ਸਟੇਟਾਂ ਵਿੱਚ ਆਏ ਦਿਨ ਖ਼ਬਰਾਂ ਛਪਦੀਆਂ ਅਤੇ ਸੋਸ਼ਲ ਮੀਡਿਆ ਤੇ ਆਉਂਦੀਆਂ ਹਨ ਕਿ ਨੀਵੀਂ ਜਾਤ ਦੇ ਲੋਕ ਮੰਦਰ ਵਿੱਚ ਗਏ ਤਾਂ ਪੁਜਾਰੀ ਅਤੇ ਉੱਚ ਜਾਤੀ ਦੇ ਲੋਕਾਂ ਨੇ ਖੁਬ ਕੁੱਟਿਆ। ਇਹ ਸਭ ਹਰ ਹਫਤੇ, ਹਰ ਸਟੇਟ ਵਿੱਚ ਹੁੰਦਾ ਹੈ।
ਜਦੋਂ ਕੋਈ ਵਿਦਵਾਨ ਸਟੇਜ ਤੋਂ ਜਾਂ ਲਿਖਕੇ ਬਾਮਣਾਂ ਦੇ ਦੇਵੀ ਦੇਵਤਿਆਂ ਦੀਆਂ ਕਾਲੀਆਂ ਕਰਤੂਤਾਂ ਲਿਖਦਾ ਹੈ ਜਾਂ ਬੋਲਦਾ ਹੈ ਤਾਂ ਹਾਹਾਕਾਰ ਮਚ ਜਾਂਦਾ ਹੈ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਨ੍ਹਾਂ ਬਾਮਣਾਂ ਦੇ ਗਰੰਥਾਂ ਵਿੱਚ ਮੂਲਨਿਵਾਸੀਆਂ ਦੇ ਬਜ਼ੁਰਗਾਂ ਦੇ ਕਤਲ ਇਨ੍ਹਾਂ ਦੇ ਦੇਵਤਿਆਂ ਨੇ ਕੀਤੇ, ਮੂਲਨਿਵਾਸੀ ਔਰਤਾਂ ਦੀ ਇੱਜ਼ਤ ਲੁੱਟੀ ਤਾਂ ਕੀ ਮੂਲਨਿਵਾਸੀਆਂ ਦੀ ਭਾਵਨਾਵਾਂ ਨੂੰ ਠੇਸ ਨਹੀਂ ਲੱਗਦੀ ? ਜਾਖੜ ਦੇ ਇਸ ਬਿਆਨ ਤੋਂ ਮੂਲਨਿਵਾਸੀਆਂ, ਸ਼ਡੂਲਡ ਕਾਸਟਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ ?
ਇਹੋ ਜਿਹੇ ਕੂੜ ਪਸਾਰੇ ਦੀਆਂ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਤਹਾਸ ਦੇ ਪੰਨੇ ਫੋਲਕੇ ਦੇਖ ਲਵੋ ਜੰਬੂਦੀਪ ਦੇ ਮੂਲਨਿਵਾਸੀ ਬਹਾਦਰ, ਮਾਰਸ਼ਲ ਕੌਮ ਹਨ। ਇਨ੍ਹਾਂ ਦੇ ਆਂਸੂ ਜਿੰਨੀ ਦੇਰ ਅੱਖਾਂ ਵਿੱਚ ਹਨ ਠੀਕ ਹੈ ਅਗਰ ਇਹ ਆਂਸੂ ਜ਼ਮੀਨ ਤੇ ਡਿਗ ਪਏ ਤਾਂ ਤੇਜ਼ਾਬ ਬਣਕੇ ਇਸ ਧਰਤੀ ਨੂੰ ਜਲ੍ਹਾਕੇ ਰੱਖ ਦੇਣਗੇ। ਜਿਸ ਰਫਤਾਰ ਨਾਲ ਪੰਜਾਬ ਵਿੱਚ ਹੀ ਨਹੀਂ ਸਾਰੇ ਭਾਰਤ ਦੇ ਮੂਲਨਿਵਾਸੀ, ਸ਼ਡੂਲਡ ਕਾਸਟ ਆਪਣੇ ਬਜ਼ੁਰਗਾਂ ਦੇ ਬੁੱਧ ਧੰਮ ਵਿੱਚ ਘਰ ਵਾਪਸੀ ਕਰ ਰਹੇ ਹਨ, ਬੋਧੀ ਬਨਣ ਤੋਂ ਬਾਅਦ ਇਨ੍ਹਾਂ ਦੇ ਪਿੱਛੇ 26 ਬਹੁਮੱਤ ਦੇਸ਼ ਹੋਣਗੇ। ਹਿੰਦੂਆਂ ਇਹ ਗਿਆਨ ਗੋਣਾ ਚਾਹੀਦਾ ਹੈ ਕਿ ਦੁਨੀਆ ਵਿੱਚ ਇੱਕ ਵੀ ਦੇਸ਼ ਹਿੰਦੂ ਨਹੀਂ ਜੋ ਇਨ੍ਹਾਂ ਦੀ ਮੱਦਦ ਲਈ ਆਵੇਗਾ। ਹਿੰਦੂਓ ਅੱਗ ਨਾਲ ਖੇਲੋਗੇ ਤਾਂ ਜਲ੍ਹ ਜਾਓਗੇ !