ਸਮੁੰਦਰੀ ਤੂਫਾਨ ‘ਅਸਾਨੀ’: ਨਿਕੋਬਾਰ ਦੀਪ ਸਮੂਹ ਵਿੱਚ ਭਾਰੀ ਮੀਂਹ; ਐੱਨਡੀਆਰਐੱਫ ਤਾਇਨਾਤ

ਪੋਰਟ ਬਲੇਅਰ (ਸਮਾਜ ਵੀਕਲੀ):  ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹਾਂ ਨੇੜੇ ਸਮੁੰਦਰੀ ਤੂਫਾਨ ‘ਅਸਾਨੀ’ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਨਿਕੋਬਾਰ ਦੀਪ ਸਮੂਹ ਵਿੱਚ ਭਾਰੀ ਮੀਂਹ ਪਿਆ। ਇਸੇ ਦੌਰਾਨ ਕੇਂਦਰ ਸਰਕਾਰ ਨੇ ਕੌਮੀ ਆਫਤ ਪ੍ਰਬੰਧਨ ਦਲ (ਐੱਨਡੀਆਰਐੱਫ) ਦੀਆਂ ਛੇ ਟੀਮਾਂ ਇਨ੍ਹਾਂ ਦੀਪ ਸਮੂਹਾਂ ’ਤੇ ਭੇਜੀਆਂ ਹਨ। ਸਮੁੰਦਰੀ ਤੂਫਾਨ ‘ਅਸਾਨੀ’ 21 ਮਾਰਚ ਨੂੰ ਚੱਕਰਵਾਤੀ ਤੂਫਾਨ ਵਿੱਚ ਬਦਲ ਸਕਦਾ ਹੈ। ਸਥਾਨਕ ਪ੍ਰਸ਼ਾਸਨ ਨੇ ਮਛੇਰਿਆ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਬੀਐੱਸਈ: 12ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੇ ਨਤੀਜੇ ਰਿਲੀਜ਼
Next articleਗਰਮੀ ਤੋਂ ਰਾਹਤ ਦੇ ਆਸਾਰ ਘੱਟ; ਦਿੱਲੀ ਵਿੱਚ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ