ਪ੍ਰਾਚੀਨ ਕੈਮਲੋਂ ਤੀਰਥ ਤੇ ਸੈਂਕੜੇ ਸ਼ਰਧਾਲੂਆਂ ਨੇ ਟੇਕਿਆ ਮੱਥਾਂ

ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਡੇਰਾਬੱਸੀ ਨੇੜਲੇ ਪਿੰਡ ਮੁਕੰਦਪੁਰ ਸਥਿਤ ਪ੍ਰਾਚੀਨ ਕੈਮਲੋ ਤੀਰਥ ਦੇ ਪਵਿੱਤਰ ਕੁੰਤੀ ਸਰੋਵਰ ’ਚ ਸ਼ਰਧਾ ਭਾਵਨਾ ਨਾਲ ਕੱਤਕ ਦੀ ਪੂਰਨਮਾਸ਼ੀ ਮੌਕੇ ਸੈਂਕੜੇ ਸ਼ਰਧਾਲੂਆਂ ਵੱਲੋਂ ਇਸ਼ਨਾਨ ਕਰਕੇ ਮੱਥਾ ਟੇਕਿਆ। ਇਸ ਮੌਕੇ ਸ਼ਰਧਾਲੂਆਂ ਨੇ ਪੰਜ ਸੌ ਸਾਲ ਪੁਰਾਣੇ ਦੁਧਾਧਾਰੀ ਮੰਦਿਰ, ਭਗਵਾਨ ਵਿਸ਼ਵਕਰਮਾ ਮੰਦਰ, ਸ਼੍ਰੀ ਰਾਧਾ �ਿਸ਼ਨ ਮੰਦਰ, ਮਹਾਰਿਸ਼ੀ ਵਾਲਮੀਕਿ ਮੰਦਰ, ਸੰਤੋਸ਼ੀ ਮਾਤਾ ਮੰਦਰ ’ਚ ਮੱਥਾ ਟੇਕ ਕੇ ਪੂਜਾ ਅਰਚਨਾ ਕਰਨ ਉਪਰੰਤ ਗਊਸ਼ਾਲਾ ’ਚ ਗਾਂਵਾਂ ਨੂੰ ਚਾਰਾ ਖੁਆਇਆ।

ਪ੍ਰਾਚੀਨ ਕੈਮਲੋ ਤੀਰਥ ਵਿਖੇ ਮਹੰਤ ਰਵਿੰਦਰਪੁਰ ਜੀ ਗੱਦੀਨਸ਼ੀਨ ਹਨ ਅਤੇ ਉਨਾਂ ਦੀ ਦੇਖ ਰੇਖ ਹੇਠ ਗਊਸ਼ਾਲਾ ਸਮੇਤ ਕੈਮਲੋ ਤੀਰਥ ਪ੍ਰਬੰਧਕ ਕਮੇਟੀ ਵੱਲੋਂ ਪੂਜਾ ਅਰਚਨਾ ਲਈ ਮੰਦਿਰ ਅਤੇ ਦਰਬਾਰ ਦੀ ਸਜਾਵਟ ਕੀਤੀ ਗਈ। ਇਸ ਦੌਰਾਨ ਕਈ ਗਾਇਕਾਂ ਵੱਲੋਂ ਧਾਰਮਿਕ ਭਜਨ ਅਤੇ ਗੀਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗਊਸ਼ਾਲਾ ਸਮੇਤ ਕੈਮਲੋ ਤੀਰਥ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰੇਸ਼ ਸ਼ਰਮਾ, ਕਾਰਜਕਾਰੀ ਪ੍ਰਧਾਨ ਜਸਪਾਲ ਸਿੰਗਲਾ, ਜਨਰਲ ਸਕੱਤਰ ਗੁਰਚਰਨ ਚੌਧਰੀ, ਖ਼ਜ਼ਾਨਚੀ ਵਿਸ਼ਾਲ ਧੀਰ, ਭਗਵਾਨ ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਕਾਕਾ ਰਾਮ, ਚੇਅਰਮੈਨ ਸਮਸ਼ੇਰ ਸਿੰਘ, ਜਨਰਲ ਸਕੱਤਰ ਜਸਵਿੰਦਰ ਸਿੰਘ, ਖ਼ਜ਼ਾਨਚੀ ਰਾਮਭੱਜ, ਪੱਤਰਕਾਰ ਸ਼ਿਵਮ ਡੇਰਾਬੱਸੀ ਸਮੇਤ ਮੁਕੇਸ਼ ਗਾਂਧੀ ਅਤੇ ਰਾਜੀਵ ਬੱਤਰਾ ਹਾਜ਼ਰ ਸਨ। ਇਸ ਮੌਕੇ ਭੰਡਾਰਾ ਵੀ ਲਗਾਇਆ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK braces for strikes over pay disputes
Next articleArtists from India, Pakistan celebrate truck art in Qatar