2 ਅਕਤੂਬਰ ਦੀ ਰੈਲੀ ਵਿੱਚ ਪਿੰਡ ਵਿਚੋਂ ਜਾਣਗੇ ਸੈਕੜੇ ਲੋਕ – ਮਹਿਸਮਪੁਰ ਵਾਸੀ

ਫਿਲੌਰ, ਅੱਪਰਾ (ਜੱਸੀ)-ਅੱਜ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ  50 ਦਿਨ 50 ਪਿੰਡ 50 ਮੀਟਿੰਗਾਂ ਪ੍ਰੋਗਰਾਮ ਤਹਿਤ  ਮੀਟਿੰਗ ਪਿੰਡ ਮਹਿਸਮਪੁਰ ਵਿੱਖੇ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਮੋਹਤਵਾਰ ਸ਼ਖਸ਼ੀਅਤਾਂ ਦੀ ਪ੍ਰਧਾਨਗੀ  ਹੇਠ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ  ਡਾ ਬੀ ਆਰ ਅੰਬੇਡਕਰ ਹਾਲ ਵਿੱਖੇ   ਹੋਈ  ।  ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ ,ਸਰਬਜੀਤ ਭੱਟੀਆਂ ,ਪਰਸ਼ੋਤਮ ਫਿਲੌਰ  , ਮਾਸਟਰ ਹੰਸ ਰਾਜ  ਉਚੇਚੇ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆ ਨੇ ਕਿਹਾ ਕਿ ਸੂਬੇ ਦੀ ਸਰਕਾਰ ਲੋਕਾਂ ਕੋਲੋ ਸਿਹਤ ਸਹੂਲਤਾਂ ਦੂਰ ਕਰ ਰਹੀ ਹੈ ।ਅੱਜ ਸਿਵਲ ਹਸਪਤਾਲਾਂ ਡਿਸਪੈਸਰੀਆਂ ਵਿਚੋ ਇਲਾਜ ਨਹੀ ਮਿਲ ਰਿਹਾ ।ਬਦਲਾਅ ਦਾ ਹੋਕਾ ਦੇ ਕੇ ਆਉਣ ਵਾਲੀ ਸਰਕਾਰ ਵਲੋਂ  ਮੁਹੱਲਾ ਕਲੀਨਿਕਾਂ ਦੇ ਨਾਮ ਉਪਰ ਡਿਸਪੈਂਸਰੀਆਂ ਬੰਦ ਕੀਤੀਆ ਜਾ ਰਹੀਆਂ ਹਨ । ਮੁਹੱਲਾ ਕਲੀਨਿਕਾਂ ਵਿਚੋ ਇਲਾਜ ਨਹੀ ਮਿਲ ਸਕਦਾ ਅਤੇ ਉਹ ਸਿਰਫ ਗੋਲੀਆਂ ਵੰਡ ਸੈਂਟਰ ਬਣ ਕੇ ਰਹਿ ਗਏ ਹਨ । ਉਹਨਾ ਕਿਹਾ ਸਾਨੂੰ ਅੱਜ ਹੇਠਲੇ ਤੋ ਲੈ ਕੇ ਦਰਮਿਆਨੇ ਅਤੇ ਉਪਰਲੇ ਪੱਧਰ ਦੀਆਂ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਲੜਾਈ ਲੜਨ ਦੀ ਲੋੜ ਹੈ । ਉਹਨਾ ਸਿਵਲ ਹਸਪਤਾਲ ਫਿਲੌਰ ਅੰਦਰ ਵੱਖ ਵੱਖ ਖਾਲੀ ਪਈਆਂ ਅਸਾਮੀਆਂ ਬਾਰੇ ਚਾਨਣਾ ਪਾਇਆ ਅਤੇ ਉਹਨਾ ਕਿਹਾ ਕਿ ਅੱਜ ਅਜਾਦੀ ਦੇ 76 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਨੇ  ਅਤੇ ਸਮੇ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਕੋਝੇ ਮਜਾਕ ਹੀ ਕੀਤੇ ਹਨ ਤੇ ਮੁੱਖ ਮੰਤਰੀ ਪੰਜਾਬ ਲੋਕਾ ਨੂੰ ਚੁੱਟਕਲੇ ਸੁਣਾ ਕੇ ਬੇਵਕੂਫ ਬਣਾ ਰਹੇ ਹਨ ਉਹਨਾ ਕਿਹਾ ਕਿ ਅੱਜ ਇਸ ਸਿਸਟਮ ਦੇ ਖਿਲਾਫ  ਇਸ ਲੜੇ ਜਾ ਰਹੇ ਅੰਦੋਲਨ ਵਿੱਚ ਪਾਰਟੀਆਂ ਧਰਮਾ ਤੋ ਉਪਰ ਉੱਠ ਕੇ ਇਸ ਅੰਦੋਲਨ ਵਿੱਚ ਪਿੰਡ ਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ । ਆਉਣ ਵਾਲੀ 2 ਅਕਤੂਬਰ ਦੀ ਜਨਤਕ ਰੈਲੀ  ਵਿੱਚ ਵੱਧ ਤੋ ਵੱਧ ਲੋਕਾ ਨੂੰ ਇਸ ਅੰਦੋਲਨ ਵਿੱਚ ਆਉਣ ਲਈ ਸੱਦਾ ਦਿਤਾ ਅਤੇ ਉਹਨਾ ਕਿਹਾ ਕਿ ਇਹ ਲੜਾਈ ਇਕ ਲਹਿਰ ਦਾ ਰੂਪ ਧਾਰਨ ਕਰ ਰਹੀ ਹੈ ਪਿੰਡਾ ਵਿੱਚੋ ਲੋਕ ਲੜਨ ਲਈ ਬਿਲਕੁਲ ਤਿਆਰ ਹਨ ਲੋਕ ਸਿਹਤ ਸਹੂਲਤਾਂ ਬਚਾਉਣ ਲਈ ਲੋਕ ਲਹਿਰ ਬਣਾ ਰਹੇ ਹਨ ਆਉਣ ਵਾਲੇ ਦਿਨਾ ਵਿੱਚ ਇਸ ਦੇ ਨਤੀਜੇ ਤੁਹਾਨੂੰ ਲਾਜਮੀ ਮਿਲਣਗੇ ।  ਆਗੂਆ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਕਲਪਨਾ ਵਾਲਾ ਸਮਾਜ ਅਜੇ ਵਸਿਆ ਨਹੀ  ਉਹਨਾ ਦੇ ਸੁਪਨਿਆ ਦਾ ਸਮਾਜ ਸਿਰਜਣ ਵਿੱਚ ਜਿਹਨਾ ਯੋਗਦਾਨ ਪਾਉਣਾ ਸੀ ਜਿਹਨਾ ਨੂੰ ਅਸੀ ਚੁੱਣ ਕੇ ਭੇਜਦੇ ਹਾਂ ਉਹ ਆਪਣੀਆਂ ਜਿੰਮੇਵਾਰੀਆਂ ਤੋ ਭੱਜ ਗਏ ਹਨ । ਜਿਹੜਾ ਪਾੜਾ ਖਤਮ ਕਰਨ ਦੀ ਗੱਲ ਸਾਡੇ ਗੁਰੂ ਸਹਿਬਾਨ ਕਰ ਕੇ ਗਏ ਸਨ ਅੱਜ ਉਸ ਪਾੜੇ ਦੇ ਖਿਲਾਫ ਅੱਜ ਸਾਨੂੰ ਇਤਿਹਾਸ ਤੋ ਸੇਧ ਲੈ ਕੇ ਤਾਕਤ ਝੋਕਣੀ ਚਾਹੀਦੀ ਹੈ । ਉਹਨਾ ਕਿਹਾ ਕਿ ਸਾਡੇ ਕੋਲ ਬਹੁਤ ਮਹਾਨ ਵਿਰਸਾ ਗੁਰੂ ਗੋਬਿੰਦ ਸਿੰਘ ਦਾ ਵਿਰਸਾ ਹੈ , ਗੁਰੂ  ਨਾਨਕ ਦੇਵ ਦਾ ਵਿਰਸਾ ਹੈ ,ਭਗਤ ਸਿੰਘ ਰਾਜਗੁਰੂ ਸੁਖਦੇਵ ,ਕਰਤਾਰ ਸਿੰਘ ਸਰਾਭਾ ਦਾ ਵਿਰਸਾ ਹੈ  । ਇਸ ਵਰਸੇ ਤੋ ਸੇਧ ਲੈ ਕੇ ਇਸ ਸੰਘਰਸ਼ ਨੂੰ ਜਿੱਤ ਵਿੱਚ ਤਬਦੀਲ ਕਰਾਂਗੇ । ਇਸ ਮੌਕੇ ਜੀਵਨ ਕੁਮਾਰ ਸਰਪੰਚ ,ਤਿਲਕ ਰਾਜ ,ਜਗੀਰ ਲੰਬੜਦਾਰ , ਰਮਨ ਲੰਬੜਦਾਰ ,ਬਲਵੀਰ ਬਿੱਲੂ , ਨਰਿੰਦਰ ਕਮੁਾਰ ,ਗੁਰਮੇਲ ਰਾਮ ,ਦਲਜੀਤ ਸਿੰਘ ਪੰਚ ,ਅਮਰਜੀਤ ਲਾਡੀ , ਤਿਲਕ ਰਾਜ ,ਸੰਤੋਖ ਸਿੰਘ ,ਪਾਲ ਸਿੰਘ,ਜਸਮੇਲ ਸਿੰਘ , ਕਸ਼ਮੀਰ ਸਿੰਘ,ਬਹਾਦਰ ਸਿੰਘ, ਸਿਮਰਨਜੀਤ ਸਿੰਘ,ਰਜਿੰਦਰ ਸਿੰਘ, ਬਲਜਿੰਦਰ ਕੁਮਾਰ ,ਰੇਸ਼ਮ ਲਾਲ ਜੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ ।ਉਪਰੰਤ ਸਮੁਚੇ ਪਿੰਡ ਵਾਸੀਆਂ ਵਲੋ ਬਲਜਿੰਦਰ ਕੁਮਾਰ ਜੀ ਨੇ ਸਭ ਦਾ ਧੰਨਵਾਦ ਕੀਤਾ ਅਤੇ 2 ਅਕਤੂਬਰ ਨੂੰ ਪਿੰਡ ਵਿਚੋਂ ਘੱਟੋ ਘੱਟ ਦੋ ਵੱਡੀਆਂ ਗੱਡੀਆਂ ਭਰ ਕੇ ਆਉਣ ਦਾ ਦਾ ਭਰੋਸਾ ਵੀ ਦਵਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਯੁਸ਼ਮਾਨ ਭਵ ਮੁਹਿੰਮ ਤਹਿਤ ਸਿਹਤ ਮੇਲੇ ਲਗਾਏ 
Next articleSamaj Weekly 217 = 20/09/2023