ਜਸਬੀਰ ਸਿੰਘ ਭੱਦਮਾਂ ਤਹਿਸੀਲ ਪ੍ਰਧਾਨ ਅਤੇ ਗੁਰਮੁੱਖ ਸਿੰਘ ਤਹਿ:ਮੀਤ ਪ੍ਰਧਾਨ ਸ਼ਾਹਕੋਟ ਬਣੇ
ਮਹਿਤਪੁਰ,ਜਲੰਧਰ 16 ਦਿਸੰਬਰ ( ਚੰਦੀ )-ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਿਵਾਰ ਚ ਵਾਧਾ ਕਰਨ ਲਈ ਸੂਬਾ ਪ੍ਰਧਾਨ ਫੁਰਮਾਨ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੂਬਾ ਜਨਰਲ ਸਕੱਤਰ ਸੁੱਖ ਗਿੱਲ ਮੋਗਾ ਦੀ ਅਗਵਾਈ ਅਤੇ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ ਮਹਿਤਪੁਰ,ਡਾ.ਐਮ ਪੀ ਸਿੰਘ ਬਲਾਕ ਪ੍ਰਧਾਨ,ਜਸਵੰਤ ਸਿੰਘ ਸਰਪੰਚ ਲੋਹਗੜ੍ਹ ਅਤੇ ਸੁੱਖਾ ਸਿੰਘ ਬਲਾਕ ਪ੍ਰਧਾਨ,ਸੁਰਿੰਦਰ ਸਿੰਘ ਸਰਪੰਚ ਭੱਦਮਾਂ,ਜਗਤਾਰ ਸਿੰਘ ਭੱਦਮਾਂ ਪ੍ਰਧਾਨ ਗੁ:ਕਮੇਟੀ ਦੀ ਪ੍ਰੇਰਨਾਂ ਸਦਕਾ ਸੈਂਕੜੇ ਕਿਸਾਨ ਜਥੇਬੰਦੀ ਵਿੱਚ ਸ਼ਾਮਲ ਹੋਏ,ਜਿੰਨਾਂ ਵਿੱਚ ਪਿੰਡ ਭੱਦਮਾਂ ਤੋਂ ਬਲਵਿੰਦਰ ਸਿੰਘ ਇਕਾਈ ਪ੍ਰਧਾਨ,ਮੀਤ ਪ੍ਰਧਾਨ ਸੁਖਬੀਰ ਸਿੰਘ 25 ਸਾਥੀਆਂ ਸਮੇਤ,ਪਿੰਡ ਬਾਊਪੁਰ ਤੋਂ ਤਰਸੇਮ ਸਿੰਘ ਇਕਾਈ ਪ੍ਰਧਾਨ,ਸੁਲੀਮ ਕੁਲਿਆਨ ਮੀਤ ਪ੍ਰਧਾਨ 20 ਸਾਥੀਆਂ ਸਮੇਤ,ਪਿੰਡ ਮੰਡਿਆਲਾ ਤੋਂ ਜੋਗਾ ਸਿੰਘ ਇਕਾਈ ਪ੍ਰਧਾਨ,ਮੀਤ ਪ੍ਰਧਾਨ ਜਸਕੀਰਤ ਸਿੰਘ 15 ਸਾਥੀਆਂ ਸਮੇਤ,ਪਿੰਡ ਹਾਥੀਆਣਾ ਤੋਂ ਇਕਾਈ ਪ੍ਰਧਾਨ ਬਲਵਿੰਦਰ ਸਿੰਘ,ਮੀਤ ਪ੍ਰਧਾਨ ਹਰਿੰਦਰ ਸਿੰਘ 16 ਸਾਥੀਆਂ ਸਮੇਤ ਸ਼ਾਮਲ ਹੋਏ,ਇਸ ਮੀਟਿੰਗ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਚ ਸ਼ਾਮਲ ਹੋਈਆਂ ਅਤੇ ਉਹਨਾਂ ਜਥੇਬੰਦੀ ਵਿੱਚ ਵੱਡੇ ਪੱਧਰ ਤੇ ਬੀਬੀਆਂ ਨੂੰ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ,ਜਲਦ ਹੀ ਸ਼ਾਹਕੋਟ ਏਰੀਏ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਕਿਸਾਨ,ਮਜਦੂਰ ਅਤੇ ਨੌਜਵਾਨ ਸ਼ਾਮਲ ਹੋਣਗੇ,ਇਸ ਮੌਕੇ ਮੋਗਾ ਜਿਲ੍ਹੇ ਦੀ ਟੀਮ ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਹਰਦੀਪ ਸਿੰਘ ਕਰਮੂੰਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ ਵਿਸ਼ੇਸ਼ ਤੌਰ ਤੇ ਹਾਜਰ ਹੋਏ,ਸੁੱਖ ਗਿੱਲ ਮੋਗਾ,ਕੇਵਲ ਸਿੰਘ ਖਹਿਰਾ,ਨਰਿੰਦਰ ਸਿੰਘ ਬਾਜਵਾ ਅਤੇ ਸਾਰੀ ਟੀਮ ਨੇ ਜਥੇਬੰਦੀ ਵਿੱਚ ਆਉਣ ਤੇ ਸਭ ਨੂੰ ਜੀ ਆਇਆਂ ਆਖਿਆ,ਅਤੇ ਇਸ ਮੌਕੇ ਗੁਰਜੰਟ ਸਿੰਘ ਆਦਰਾ ਮਾਨ ਇਕਾਈ ਪ੍ਰਧਾਨ,ਪਾਲ ਸਿੰਘ ਝੁੱਗੀਆਂ,ਗੁਰਦੀਪ ਸਿੰਘ,ਸੋਢੀ ਸਰਪੰਚ,ਰਣਜੀਤ ਸਿੰਘ ਕੋਹਾੜ,ਸੁੱਖਾ ਸਿੰਘ ਸਰਪੰਚ,ਰਮਨਜੀਤ ਸਿੰਘ ਸਮਰਾ,ਲਖਬੀਰ ਸਿੰਘ ਗੋਬਿੰਦਪੁਰ,ਇਕਬਾਲ ਸਿੰਘ,ਪੀਟਰ ਬਾਲੋਕੀ,ਤਜਿੰਦਰ ਸਿੰਘ ਸੈਕਟਰੀ,ਲਾਲਜੀਤ ਸਿੰਘ ਭੁੱਲਰ,ਪੂਰਨ ਸਿੰਘ ਹਸਨ ਬੁਰਜ,ਸੋਢੀ ਸਿੰਘ ੳਧੋਵਾਲ,ਅਵਤਾਰ ਸਿੰਘ ਢਾਡੀ,ਦਲਜੀਤ ਸਿੰਘ ਬਾਬਾ,ਸੁਖਵਿੰਦਰ ਸਿੰਘ ਟੋਨੀ,ਪਰਮਜੀਤ ਸਿੰਘ ਉਧੋਵਾਲ,ਗੁਰਦੇਵ ਸਿੰਘ ਬਾਂਗੀ ਵਾਲ,ਗੱਬਰ ਸਿੰਘ ਹਸਨ ਬੁਰਜ ਆਦਿ ਕਿਸਾਨ ਹਾਜਰ ਹੋਏ ਅਤੇ ਕੇਵਲ ਸਿੰਘ ਖਹਿਰਾ,ਨਰਿੰਦਰ ਸਿੰਘ ਬਾਜਵਾ ਅਤੇ ਟੀਮ ਵੱਲੋਂ ਆਏ ਹੋਏ ਸਾਰੇ ਆਗੂਆਂ ਦਾ ਸਰਿਪਾਓ ਦੇ ਕੇ ਸਨਮਾਨਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly