ਹਾਸ ਰਸ ਵਿਅੰਗ – ਦੂਜਾ ਮੀਟਰ

ਹਰਜਿੰਦਰ ਸਿੰਘ ਚੰਦੀ ਮਹਿਤਪੁਰ

(ਸਮਾਜ ਵੀਕਲੀ)

‘ ਬੂ ਵੇ’ ਸੂਰਜ ਸਿਰ ਤੇ ਚੜ੍ਹ ਆਇਆ ਤੇ ਇਨ੍ਹੇ ਸ਼ਰਮ ਲਾਈ ਆ,’ਵੇ ਉਠ ਵੇ । ਰੱਬ ਦਿਆ ਬੰਦਿਆ, ਵੇ ਮਾਸਟਰ ਦਾ ਮੁੰਡਾ ਸੀ.ਐਮ. ਬਣ ਗਿਆ। ਵੇ ਸਰਕਾਰ ਬਦਲ ਗਈ, ਤੇਰੇ ਸੁਤਿਆਂ ਸੁਤਿਆਂ । ਵੇ ਕੁਲਫੀ ਗਰਮਾਂ ਗਰਮ ਹੋ ਗਈ ।

ਬੀਬੋ ਦੇ ਕੀਰਨਿਆਂ ਵਰਗੀ ਅਵਾਜ਼ ਸੁਣ ਕਿ ਨਾਜ਼ਰ ਉਬੜ ਵਾਹੇ ਉਠਿਆ।ਨਾ ਕੀ ਹੋ ਗਿਆ ਹੁਣ ?

ਬੀਬੋ ਭੂਆ ਨੇ ਜਵਾਬ ਦਿੱਤਾ , ਵੇ ਫ੍ਰੀ ਯੂਨਿਟਾਂ ਉਹ ਵੀ ਛੇ ਸੌ ,ਵੇ ਮੌਜਾਂ ਲੱਗ ਗਈਆਂ ।

”ਨਾਜ਼ਰ ਬੋਲਿਆ’ ਪਰ ਮੈ ਤਾ ਸੁਣਿਆ ਬੀਬੋ ਜੇ ਇੱਕ ਯੂਨਿਟ ਉਤੇ ਬਲ ਗਈ ਪੂਰਾਂ ਬਿੱਲ ਭਰਨਾਂ ਪਉ।’

ਬੀਬੋ ਬੋਲੀ’ ਵੇ ਹਾਹੋ, ਹੈ ਤਾਂ ਇਵੇ ਹੀ ਸੀ। ਪਰ ਕਾਣੇ ਬਾਣੀਏ ਨੇ ਸਭ ਦੀਆਂ ਬਾਰਾ ਸੌ ਯੂਨਿਟਾਂ ਮੁਆਫ ਕਰਨ ਦਾ ਜੁਗਾੜ ਕੱਢ ਲਿਆਂ,ਉਹ ਤੇਰੀ ਦੀ , ਉਹ ਕਿਵੇ ? ਨਾਜ਼ਰ ਤਬਕਿਆ । ਵੇ ਕਰਾੜ ਦੀ ਹੱਟ ਤੇ ਦੂਜੇ ਮੀਟਰ ਦੇ ਕਾਜਕ ਭਰ ਹੁੰਦੇ ਆ, ਛੇ ਸੌ ਇੱਕ ਮੀਟਰ ਦੀ ਫ੍ਰੀ , ਤੇ ਛੇ ਸੌ ਦੂਜੇ ਮੀਟਰ ਦੀ ਫ੍ਰੀ , ਹੋ ਗਈਆ ਨਾ ਨਾ ਪੂਰੀਆ ਬਾਰਾਂ ਸੌ ਫ੍ਰੀ । ‘

ਨਾਜ਼ਰ ਬੋਲਿਆ ‘ ਬੀਬੋ ਦੇਸ਼ ਤਰੱਕੀ ਕਰ ਗਿਆ,ਦੁਨੀਆਂ ਦੇ ਦਿਮਾਗ ਦੀ ਦਾਦ ਦੇਣੀ ਬਣਦੀ ਆ, ਪਰ ਬੀਬੋ ਦੂਜਾ ਮੀਟਰ ਲਗੂ ਕਿਵੇਂ?

ਵੇ ਉਹ ਵੀ ਰਾਹ ਹੇੈਗੇ ਆ,ਆ ਮੀਤੋ ਕਲੱਸ਼ਣਿਆ ਦੀ ਕਹਿੰਦੀ ਸੀ, ਮੈ ਤਾ ਖਾਵੰਦ ਨੂੰ ਕਹਿ ਦਿੱਤਾ ,ਇੱਕ ਮੀਟਰ ਬੁੜੇ ਕਰਤਾਰੇ ਦੇ ਨਾਮ ਧਰਦੇ, ਬਾਰਾਂ ਸੌ ਈ ਕਰਨੀਆ। ‘

ਨਾਜਰ ਬੋਲਿਆ’ ‘ਪਰ ਬੀਬੋ’ ਜੁਗਨੂੰ ਦਾ ਤੇ ਹੱਜੇ ਨਵਾਂ ਵਿਆਹ ਹੋਇਆ ਤੇ ਉਹ ਹੈ ਵੀ ਇਕੱਲਾ ਉਹਦੀ ਬਾਰਾਂ ਸੌ ਕਿਵੇਂ ਹੋਉ ਭਲਾ?’

ਬੀਬੋ ਬੋਲੀ’ ਵੇ ਮੈ ਜੁਗਨੂੰ ਦੀ ਹੂਰ ਨੂੰ ਪੁਛਿਆ ਸੀ ਉਹ ਕਹਿੰਦੀ, ਗਈ ਸੀ ਮੈ ਵੀ, ਕਾਣੇ ਬਾਣੀਏ ਕੋਲ ਉਹਦੇ ਕੋਲ ਸਾਰੇ ਰਾਹ ਆਂ, ‘ਨਾਜ਼ਰ ਬੋਲਿਆ’ ਉਹ ਕਿਵੇਂ?ਵੇ ਕਾਣਾ ਬਾਣੀਆਂ ਕਹਿੰਦਾ ਤੂੰ ਜੁਗਨੂੰ ਤੇ ਤਲਾਕ ਦਾ ਦਾਅਵਾ ਕਰ ਦੇ ਮੀਟਰ ਤੁਹਾਡੇ ਵੀ ਦੋ ਲੱਗ ਜਾਣਗੇ।

ਪਰ ਬੀਬੋ ਇੱਕ ਗੱਲ ਦੱਸ ਆ ਸਕੀਮ ਗਰੀਬਾਂ ਲਈ ਆ ਜਾ ਅਮੀਰਾਂ ਲਈ ?

ਜਾ ਵੇ’ ਜੈ ਵੱਡੀ ਦਿਆ , ਨਾ ਤੂੰ ਮਰੀਕੇ ਰਹਿੰਦਾ ਵਾ, ਵੇ ਇੱਥੇ ਸਵਾਲ ਗਰੀਬ ਅਮੀਰ ਦਾ ਨਹੀ , ਸਵਾਲ ਲੱਗੀ ਫੱਬੀ ਦਾ ਆ।

ਵੇ ‘ ਲੀਡਰ ਪੈਨਸ਼ਨਾਂ ਤੇ ਪੈਨਸ਼ਨਾਂ ਵਧਾਈ ਜਾਂਦੇ ਆਂ , ੳੇ ਨਾਲੇ ਬਿੱਜਲੀ ਫ੍ਰੀ,ਟੀ.ਏ.ਡੀ.ਏ. ਵੱਖਰੇ ਇਥੇ ਜਮੀਨਾਂ ਵਾਲੇ ਸਹੂਲਤਾਂ ਲਈ ਜਾਂਦੇ ਆ।’

ਨਾ ਬੀਬੋ ‘ ਇਨ੍ਹਾ ਪ੍ਰੀ ਯੂਨਿਟਾਂ ਨੇ ਭਰਾ ਨਾਲੋ ਭਰਾ ਅਲੱਗ ਕਰ ਦਿੱਤਾ, ਘਰ ਵਾਲੀ ਨਾਲੋ ਘਰ ਵਾਲਾ ਅਲੱਗ ਕਰ ਦਿੱਤਾ , ਪਹਿਲਾ ਜਾਤਾਂ ਪਾਤਾਂ ਦੇ ਪਾੜੇ ਤੇ ਹੁਣ ਰਿਸ਼ਤੇ ਤੋੜ ਦਿੱਤੇ ।’

ਬੀਬੋ ਬੋਲੀ’ ਵੇ ਤੂੰ ਤਾ ਸੀਰੀਅਸ ਈ ਲੈ ਗਿਆ। ਦਿਲ ਤੇ ਨੀ ਲਾਈਦਾ ਬਾਹਲਾ ਨਾਜ਼ਰਾ , ਵੇਖਸੰਾ ਇਹ ਰਾਜਨੀਤੀ ਆ, ਨਾਜ਼ਰ ਹੈਰਾਨ ਹੋ ਕਿ ਬੋਲਿਆਂ’ ਉਹ ਕਿਵੇ ?

ਜਿਵੇਂ ਲੀਡਰ ਬਾਹਰ ਸਟੇਜਾਂ ਤੇ ਗਾਲੀਉ ਗਾਲੀ, ਮਿਹਣਿਉਂ ਮੇਹਣੀਂ, ਛਿੱਤਰੋ ਛਿੱਤਰੀ ਹੁੰਦੇ ਆ ਤੇ ਅੰਦਰ ਘਿਉ ਖਿੱਚੜੀ।

ਨਾਜ਼ਰ ਬੋਲਿਆ ‘ਮੈ ਹੁਣ ਸਮਝਿਆਂ ਬੀਬੋ ‘ ਜਿਵੇਂ ਲੀਡਰ ਵੋਟਾਂ ਵਧਾਉਦੇ ਆ ਆਪਾ ਮੁਆਫ ਹੋਏ ਯੁਨਿਟ ਵਧਾਉਣੇ ਆ, ਨਾਜਰ ਮੁਸਕਰਾ ਕੇ ਬੋਲਿਆ , ਲੈ ਬੀਬੋ ” ਤੂੰ ਬਣਾ ਚਾਹ, ਤੇ ਮੈ ਚੱਲਿਆ ਕਾਣੇ ਬਾਣੀਏ ਕੋਲ ਦੂਜੇ ਮੀਟਰ ਦੀ ਫਾਇਲ ਭਰਾਉਣ।

ਪੇਸ਼ਕਸ਼:- ਪੱਤਰਕਾਰ ਹਰਜਿੰਦਰ ਸਿੰਘ ਚੰਦੀ

ਵਾਸੀ ਮਹਿਤਪੁਰ ਮੋਬਾਇਲ 9814601638

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚਖੰਡ ਵਾਸੀ ਬਾਬਾ ਗੁਰਚਰਨ ਸਿੰਘ ਠੱਟਾ ਵਾਲਿਆਂ ਦਾ ਦੁਸਹਿਰਾ ਸ਼ਰਧਾ ਨਾਲ ਮਨਾਇਆ
Next articleਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ ਵਿਚੋਂ 280 ਕਰੋੜ ਦੀ ਹੈਰੋਇਨ ਜ਼ਬਤ