(ਸਮਾਜ ਵੀਕਲੀ)
ਮਨੁੱਖਤਾ ਸਿਆਸਤ ਤੇ ਵਫਾਦਾਰੀ ਹੋਂਦ ਦੇ ਨਕਸ਼ੇ,ਮੰਦੇ ਰਸਤੇ ਵੜ ਰਹੇ ਨੇ ।
ਆਪੂ-ਹੁਦਰੇਪਣ ‘ਚ ਖਿੱਲਰੇ ਭੇਡੂ-ਲੋਕ,ਕੁਰਾਹਿਆਂ ਦੇ ਨਾਲ ਖੜ੍ਹ ਰਹੇ ਨੇ ।
ਉਂਝ ਭਾਲਣ ਪੰਜਾਬ ਪੁਰਾਣਾ,ਪੁਰਾਣੀਆਂ ਸਹਿਜ਼ ਰਵਾਇਤਾਂ ਵੀ ਲੱਭ ਰਹੇ,
ਠਿੱਬੀਆਂ ਮਾਰਨਾ ਅਭਿਆਸ ਹੋ ਰਿਹੈ,ਕਰਾਮਾਤ ਦੀ ਪੌੜੀ ਤੇ ਚੜ੍ਹ ਰਹੇ ਨੇ ।
ਆਪਣੇ ਨਾਲ ਦਾ ਲਗਦਾ ਗੁਆਂਢੀ ਸਹਿੰਦਾ ਸਰਦਾ ਹੀ ਕਿਓਂ ਬਣ ਰਿਹੈ,
ਗੁਰੂਆਂ ਦੇ ਪੂਜ਼ਕ ਜਿਹੇ ਨਾਜ਼ਕ ਸ਼ਰਧਾਲੂ,ਜ਼ਾਮੀਰਾਂ ਮਾਰ ਕੇ ਮਰ ਰਹੇ ਨੇ ।
ਸੰਗੀਤਮਈ ਤੋਰ ਸਾਜ਼ਾਂ ਦੀ ਬਿਖਰਦੀ,ਔਰੰਗੇ ਵਜ਼ੀਦੇ ਬੰਦ ਕਰਾ ਰਹੇ ਨੇ,
ਤਾਨਾਸ਼ਾਹੀ ਦੇ ਹਿਟਲਰ ਕੁੱਤੇ ਧਨਾਢਾਂ ਹੱਕ ਕੀ ਕੀ ਕਰਤੂਤਾਂ ਕਰ ਰਹੇ ਨੇ ।
ਲੁਟੇਰੀਅਤ ਹਕੂਮਤ ਦੇ ਪਹੀਏ ਜਿਦ ਕਰਦੇ,ਉੱਚੇ ਉੱਠਦੇ ਹਰ ਸੀਸ ਲਈ,
ਭਰੀ ਬੇਸ਼ਰਮੀ ਬੇਇਖਲਾਕੀ ਜ਼ਰੀਏ,ਬਾਗੀ ਹੋਣ ਦੇ ਦੋਸ਼ ਵੀ ਮੜ੍ਹ ਰਹੇ ਨੇ ।
ਸਥਾਪਤ ਲੀਡਰ ਜਾਦੂਗਰ ਬਣੇ ਨੇ,ਸਮਝ ਰਹੇ ਹਰ ਲਾਈਲੱਗ ਵੋਟਰ ਨੂੰ,
ਉਨ੍ਹਾਂ ਨੂੰ ਹੋਰ ਕੀ ਕਰਨਾ ਚਾਹੀਦਾ,ਉਨ੍ਹਾਂ ਦੇ ਉੱਠਦੇ ਲਾਲਚ ਪੜ੍ਹ ਰਹੇ ਨੇ ।
ਰੋਲ਼ ਗਈ ਹੈ ਅਨਪੜ੍ਹਤਾ ਸਿੱਧੀ,ਕੂੜ-ਵਿਸ਼ਵਾਸੀ ਭਰਮ ਵੀ ਗਿੜਦਾ ਪਿਆ,
ਮਾਨਵੀ ਸੋਚ ਦੀ ਬਿਰਤੀ ‘ਤੇ ਜੰਗਲੀ ਕੀੜੇ,ਖਤਰਨਾਕ ਬਣਕੇ ਲੜ ਰਹੇ ਨੇ !
ਕਰਨਾ ਕੀ ,ਕੀ ਹੋ ਰਿਹੈ? ਲੋਕਾਂ ਨੂੰ ਗੈਬੀ ਸ਼ਕਤੀਆਂ ‘ਚ ਧੱਕਿਆ ਜਾ ਰਿਹਾ,
ਬੇਰੁਜ਼ਗਾਰੀ ਨੂੰ ਕਰਮਾਂ ਦਾ ਫਲ ਦਰਸਾ,ਇਹੋ ਟੋਟਕੇ ਬਣਾ ਮੜ੍ਹ ਰਹੇ ਨੇ।
ਜਿੰਨ੍ਹਾਂ ਮੁੱਦਿਆਂ ਤੇ ਚੋਣਾਂ ਉਹ ਲੜਦੇ,ਜਿੱਤ ਕੇ ਡੂੰਘੇ ਖੂਹਾਂ ਵਿੱਚ ਸੁੱਟ ਦਿੰਦੇ,
ਮਹਿੰਗਾਈ ਵਸੇਬੇ ਇਲਾਜ ਬਗੈਰਾ,ਸੰਸਦ ਦੀ ਸੰਘੀ ਵਿੱਚ’ ਅੜ ਰਹੇ ਨੇ ।
ਸੁਖਦੇਵ ਸਿੱਧੂ