
ਪੈਰਿਸ (ਸਮਾਜ ਵੀਕਲੀ) ਫਰਾਂਸ ਦੀ ਬੌਬੀਨ ਸ਼ਹਿਰ ਦੀ ਮੈਰੀ ( Town Hall ) ਵਿੱਚ ਦਮਦਮੀ ਮੰਚ ਵੱਲੋ ਅਤੇ ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਦੇ ਸਹਿਯੋਗ ਨਾਲ ਇਕ ” ਹਿਉਮਨ ਰਾਇਟਸ ਸੈਮੀਨਾਰ ਪੈਰਿਸ 2026 ” ਜੂਨ 1984 ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਕਰਵਾਇਆ ਗਿਆ। ਜਿਸ ਵਿੱਚ ਦੁਨਿਆੰਂ ਭਰ ਵਿੱਚੋ ਚਿੰਤਕ ਲੋਕਾਂ ਦੀ ਸ਼ਮੂਲੀਆਤ ਹੋਈ। ਭਾਰਤ, ਕਨੇਡਾ, ਯੂਕੇ ਅਤੇ ਯੂਰਪ ਵਿੱਚੋ ਵਕੀਲ, ਵਿਦਵਾਨ, ਲੇਖਕ, ਪੱਤਰਕਾਰ, ਚਿੰਤਕ ਲੋਕਾਂ ਨੇ ਜੂਨ ਅਤੇ ਨਵੰਬਰ 1984 ਦੇ ਦੌਰ ਵਿੱਚ ਵਾਪਰੇ ਅਣਮਨੁੱਖੀ ਵਰਤਾਰੇ ਨੂੰ ਦੁਨਿਆਂ ਵਿੱਚ ਵਾਪਰੀਆਂ ਵੱਡੀਆਂ ਤਰਾਸਦੀਆਂ ਵਿੱਚੋ ਇਕ ਦੱਸਿਆ। ਸੰਸਾਰ ਪੱਧਰ ਤੇ ਪੰਜਾਬ ਅਤੇ ਸਿੱਖਾਂ ਤੇ ਵਾਪਰੇ ਅਣਮਨੁੱਖੀ ਵਰਤਾਰੇ ਤੇ ਚੁੱਪ ਤੇ ਨਿਆਂ ਦੇ ਦਰਵਾਜ਼ੇ ਬੰਦ ਹੋ ਗਏ। ਭਟਕਣਾ, ਬੇਚੈਨੀਆਂ, ਅਨਿਆ ਦੇ ਆਲਮ ਵਿੱਚ ਡੁੱਬੇ ਹਾਲਾਤਾਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਰਗੀ ਸੋਚ ਦਾ ਉਭਰਨਾ ਹੀ ਉਸ ਦੀਵੇ ਦੀ ਲੋਅ ਸੀ ਜੋ ਹਨੇਰੇ ਪਸਰਨ ਤੋ ਰੋਕ ਰਿਹਾ ਸੀ। ਅਤੇ ਚੈਲੰਜ ਕਰ ਰਿਹਾ ਸੀ ਜਿੰਨੀ ਦੇਰ ਮੈ ਜਗਾਦਾ ਰਿਹਾ ਤਾਂ ਹਨੇਰੇ ਨੂੰ ਪਸਰਨ ਨਹੀ ਦੇਵਾਂਗਾ। ” ਜੇਕਰ ਇਕ ਦੀਵਾ ਹਨੇਰੇ ਨੂੰ ਚਣੌਤੀ ਦੇ ਸਕਦਾ ਹੈ ਤਾਂ ਲੱਖਾਂ ਦੀਵੇ ਹਨੇਰੇ ਨੂੰ ਦੂਰ ਕਰ ਸਕਦੇ ਹਨ “।
ਸੈਮੀਨਾਰ ਦੀ ਇਕ ਅਵਾਜ਼ ਸੀ ਕਿ ਸਿੱਖਾਂ ਦਾ ਇਕ ਕੌਮੀ ਪਾਵਰ ਗਰੁੱਪ ਹੋਵੇ ਜੋ ਕੌਮੀ ਮਸਲਿਆਂ ਤੇ ਇਕ ਪਲੇਟਫਾਰਮ ਨੂੰ ਤਿਆਰ ਕਰੇ। ਅਤੇ ਦੁਨਿਆਂ ਵਿੱਚ ਵੱਸਦੇ ਸਿਖਾਂ ਦਾ ਆਲਮੀ ਤਾਕਤਾਂ ਨਾਲ ਰਾਬਤਾ ਵਧੇ। ਜਿਸ ਨਾਲ ਘੱਟ ਗਿਣਤੀ ਕੌਮਾਂ ਦੇ ਜੀਵਨ ਹੱਕਾਂ ਦੀ ਅਣਦੇਖੀ ਨਾ ਹੋਵੇ। ਸਿੱਖ ਰਾਜਨੀਤੀ ਵਿੱਚ ਨਿਪੁੰਨਤਾ ਲਿਆਉਣ ਦੇ ਯਤਨ ਅਰੰਭਣੇ ਚਾਹਿਦੇ ਹਨ। ਹਰ ਪਾਰਟੀ, ਜਥੇਬੰਦੀ , ਸੰਸਥਾਂ ਦੀ ਕੌਮ ਪ੍ਤੀ ਜੁਆਬਦੇਹੀ ਬਣੇ। ਆਪਹੁਦਰਾਪਣ, ਸ਼ਾਜਸ਼ੀ ਲੋਕਾਂ ਦਾ ਲਈ ਸਮਾਜ਼ ਵਿੱਚ ਕੋਈ ਥਾਂ ਨਹੀ ਹੋਣੀ ਚਾਹਿਦੀ ਹੈ।
ਯੂਰਪ ਫਰਾਂਸ ਵਿੱਚ ਪਹਿਲੀ ਵਾਰ ਹੋਇਆ ਸੈਮੀਨਾਰ ਇਤਿਹਾਸਕ ਪੱਖਾਂ ਤੋ ਵੱਡੀ ਪਾ੍ਪਤੀ ਅਤੇ ਵੱਡੀ ਜਰੂਰਤ ਦੇ ਪੱਖਾਂ ਉਜਾਗਰ ਕਰ ਗਿਆ। ਇਹ ਸਮੂਹਿਕ ਸਹਿਮਤੀ ਰਹੀ, ਕਿ ਸਿੱਖਾਂ ਕੋਲ ਏਕਤਾ ਰੂਪੀ ਸੈਮੀਨਾਰਾਂ ਦੀ ਘਾਟ ਨੂੰ ਦੂਰ ਕਰਨ ਲਈ ਇਹ ਪਹਿਲੇ ਅਧਾਰੀ ਕਾਰਜ਼ਾਂ ਦਾ ਹਿਸਾ ਹੋਣਾ ਚਾਹਿਦਾ ਹੈ। ਹਕੂਮਤਾਂ ਦੇ ਗਲਤ ਪ੍ਪੋਗੰਡਿਆ ਦਾ ਸ਼ਿਕਾਰ ਹੋਏ ਇਤਿਹਾਸ ਦੀ ਸੁਧਾਈ ਲਈ ਸੈਮੀਨਾਰਾਂ ਦਾ ਇਕ ਜ਼ਰੀਆਂ ਬਨਣਾ ਇਕ ਯੋਗ ਮਾਧਿਆਮ ਹੈ। ਦੁਨਿਆਵੀ ਹਕੂਮਤਾ ਦੀਆਂ ਰਾਜਨੀਤਕ ਚਾਲਾਂ ਬੀਤੇ ਆਦਿ ਕਾਲ ਤੋ ਇੱਕੋ ਨਜ਼ਰੀਆਂ
ਰਿਹਾ, ਜਨਤਾਂ ਤੇ ਜਬਰ ਨਾਲ ਰਾਜ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ । ਤਰੱਕੀ ਦੇ ਨਾਂ ਹੇਠ ਜ਼ਕੜਿਆ ਸੰਸਾਰ ਆਪਣੀ ਮਨੁੱਖੀ ਅਧਿਕਾਰਾਂ ਦੀ ਅਜ਼ਾਦੀ ਗੁਆ ਬੈਠਾ ਹੈ। ਸਰਕਾਰਾਂ ਦੇ ਜੂਲਮ ਦਾ ਸ਼ਿਕਾਰ ਮਨੁੱਖੀ ਅਧਿਕਾਰ ਸੰਸਥਾਵਾਂ ਸਹਿਕ ਰਹੀਆਂ ਹਨ। ਦਮ ਤੌੜ ਰਹੀਆਂ ਹਨ। ਯੂਐਨਉ ਇਕ ਇਮਾਰਤੀ ਸਿੰਬਲ ਬਣ ਕੇ ਰਹਿ ਗਿਆ ਹੈ। ਦੁਨਿਆਂ ਦੀ ਕੁਲ ਹਕੂਮਤੀ ਨਿਜ਼ਾਮ ਨੇ ਰਲ ਕੇ ਇਸ ਦਾ the end ਕੀਤਾ ਹੈ। ਅੱਜ ਦੀਆਂ ਇਹ ਸੰਸਾਰਿਕ ਜੰਗਾਂ ਇਸ ਦਾ ਪ੍ਮਾਣ ਹਨ। ਦੇਸ਼ਾਂ, ਕੌਮਾਂ, ਧਰਮਾਂ, ਜਾਤਾਂ, ਵਰਗਾਂ, ਕਬੀਲਿਆਂ ਨੇ ਹੱਕਾਂ ਦੀ ਗੱਲ ਕਰਦਿਆਂ ਨੇ ਆਪਣੇ ਆਪ ਵਿੱਚ ਛੋਟੇ ਕਰ ਲਿਆ ਹੈ। ਜਿਥੇ ਦੁਨਿਆਂ ਨੇ ਇਕੱਠੇ ਹੋ ਕੇ ਚੰਗੀ ਰਾਜਨੀਤੀ ਦੀ ਉਸਾਰੀ ਹੇਠ ਮਨੁੱਖੀ ਅਧਿਕਾਰੀ ਪਲੇਟਫਾਰਮ ਨੂੰ ਪਹਿਲੇ ਕਾਰਜ਼ਾ ਦਾ ਹਿਸਾ ਬਣਾਉਣਾ ਸੀ। ਰਾਜਨੀਤੀ ਨੂੰ ਜੁਆਬਦੇਹੀ ਲਈ ਖੁੱਲੇ ਚੌਕ ਵਿੱਚ ਸਵਾਲ ਪੁਛਣੇ ਸਨ। ਆਪ ਅਤੇ ਸੰਸਾਰ ਲਈ ਰੱਬ ਦਾ ਆਪਣੇ ਘਰ, ਗਲੀ , ਮੁਹੱਲੇ, ਸ਼ਹਿਰਾਂ,
ਦੇਸ਼ਾ ਨੂੰ ਸਵਰਗ ਬਣਾਉਣਾ ਸੀ। ਪਰ ਉਥੇ ਮਨੁੱਖ ਖੁਦ ਇਸ ਸ਼ਿਕਾਰ ਹੋ ਕੇ ਅਖੌਤੀ ਗਿਆਨ ਦੇ ਭਰਮ ਵਿੱਚ ਇੰਨਸਾਨੀਆਤ ਦੇ ਰਾਹ ਵਿੱਚ ਰੋੜਾ ਬਣਕੇ ਅੱਜ ਦੀ ਰਾਜਨੀਤੀ ਦਾ ਨਾਹਰੇਵਾਦੀ ਬਣਕੇ ਰਹਿ ਗਿਆ ਹੈ। ਇਸ ਨੂੰ ਬਦਲਆ ਦੀ ਜਰੂਰਤ ਹੈ।
ਗੁਰੂਆਂ ਨੇ ਗੁਰਬਾਣੀ ਨੂੰ ਮੂਲ ਅਧਾਰ ਬਣਾ ਕੇ ਕੁਲ ਲੁਕਾਈ ਨੂੰ ਏਕਤਾ, ਜਾਤ ਪਾਤ ਤੋ ਮੁਕਤੀ, ਹੱਕਾਂ ਦੀ ਲੜਾਈ ਲਈ ਹਕੂਮਤਾਂ ਨੂੰ ਸਬਰ ਨਾਲ ਲੜਾਈ ਦੇਣ ਦਾ ਸਕੰਲਪ ਬਖਸਿਆ ਸੀ। ਜਿਸ ਅਧਾਰੀ ਸਮਾਜ ਵਿੱਚ ਖੁਸ਼ਹਾਲੀ, ਪਿਆਰ ਮੁਹੱਬਤ, ਭਾਈਚਾਰਕ ਸਾਂਝਾਂ ਨੂੰ ਮਜਬੂਤ ਕੀਤਾ ਜਾ ਸਕਦਾ ਹੈ।
ਸੈਮੀਨਾਰ ਵਿੱਚ ਕੁਝ ਸਹਿਮਤੀਆਂ ਕੀਤੀ ਗਈਆਂ। ਜਿਸ ਵਿੱਚ …..
-” ਹਿਉਮਨ ਰਾਇਟਸ ਸੈਮੀਨਾਰ ਪੈਰਿਸ” ਸਮੂਹਿਕ ਰੂਪ ਵਿੱਚ ਦੁਨਿਆਂ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਨਾਵਾ ਉਪਰ ਸਰਕਾਰਾਂ ਦੀ ਚੁੱਪ ਦੀ ਸਮਾਜ ਨਾਲ ਵਿਸ਼ਵਾਸਘਾਤ ਦੀ ਤੁਲਨਾ ਕਰਦਾ ਹੈ।
– ਸੈਮੀਨਾਰ ਸਮੂਹਿਕ ਰੂਪ ਵਿੱਚ ਸਿੱਖਾਂ ਦੀ ਧਾਰਮਿਕ ਜ਼ਮਹੂਰੀਆਤ ਦੀ ਬਹਾਲੀ ਲਈ ਸ਼ੌਮਣੀ ਕਮੇਟੀ ਦੀਆਂ ਤਰੁੰਤ ਚੋਣਾਂ ਨੂੰ ਕਰਵਾਉਣ ਦੀ ਮੰਗ ਕਰਦਾ ਹੈ।
– ਸਿੱਖਾਂ ਨੂੰ ਭਾਰਤ ਸਮੇਤ ਦੁਨਿਆਂ ਵਿੱਚ ਹੋ ਰਹੀਆਂ ਟਾਰਗਿਟ ਕਿਲਿੰਗ ਨੂੰ ਰੋਕਣ ਲਈ ਯਤਨਸ਼ੀਲ ਹੋਣਾ ਚਾਹਿਦਾ ਹੈ।
– ਦੁਨਿਆਂ ਦੀਆਂ ਵੱਡੀਆਂ ਤਰਾਸਦੀਆਂ ਵਿੱਚ ਇਹ ਵੀ ਇਕ ਤਰਾਸਦੀ ਹੈ ਕਿ ਦਹਾਕਿਆਂ ਦੀਆਂ ਸ਼ਜਾ ਭੂਗਤ ਚੁੱਕੇ ਸਿੱਖ ਕੈਦੀ ਅਣਕਿਆਸੀਆਂ, ਅਣਮਨੁੱਖੀ ਤਸੱਦਤਾਂ ਦਾ ਸ਼ਿਕਾਰ ਹਨ, ਉਹਨਾਂ ਨੂੰ ਤਰੁੰਤ ਰਿਹਾਂ ਕੀਤਾ ਜਾਵੇ।
– ਸ਼ੀ੍ ਗੁਰੂ ਗ੍ੰਥ ਸਾਹਿਬ ਦੀਆਂ ਗਿਣੀ ਮਿਥੀ ਸ਼ਾਜਿਸ ਨਾਲ ਬੇਆਦਬੀਆਂ ਸਿੱਖਾਂ ਦੀ ਧਾਰਮਿਕ ਆਸਥਾ ਨੂੰ ਲਗਾਤਾਰ ਤਸੱਦਤੀ ਪੀੜਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਨੂੰ ਤਰੁੰਤ ਰੋਕਥਾਮ ਕੀਤੀ ਜਾਵੇ।
– ਸੈਮੀਨਾਰ ਇਹ ਆਸ ਕਰਦਾ ਹੈ ਕਿ ਸਿੱਖਾਂ ਅਤੇ ਪੰਜਾਬੀਆਂ ਲਈ ਅਜਿਹੇ ਪੋ੍ਗਰਾਮ ਕਰਨ ਦੇ ਮਕਸਦ ਦਾ ਕਾਰਨ ” ਇਕ ਸਾਂਝੀ ਰਾਏਬੰਦੀ ਲਈ ਕੰਮ ਕਰਨ ਦੀ ਜਰੂਰਤ ਨੂੰ ਮਹਿਸੂਸ ਕਰਨਾ ਹੈ। ਜੋ ਹਰ ਸਮੇ, ਹਰ ਥਾਂ ਇਕ ਅਵਾਜ਼ ਬਣੇ। ਜਿਸ ਦਾ ਸਾਂਝਾ ਪਲੇਟ ਫਾਰਮ ਹੋਣਾ ਜਰੂਰੀ ਹੈ। ਜਿਸ ਲਈ ਯਤਨਸ਼ੀਲਤਾ ਜਰੂਰੀ ਹੈ।
– ਪੈਨਲ ਅਗਲੇਰੇ ਪੋ੍ਗਰਾਮਾਂ ਲਈ ਯਤਨਸੀਲ ਰਹੇਗਾ।
ਇਸ ਪੋ੍ਗਰਾਮ ਵਿੱਚ ਭਾਰਤ ਤੋ ਮਨੁੱਖੀ ਹੱਕਾਂ ਦੇ ਵਕੀਲ ਸ. ਨਵਕਿਰਨ ਸਿੰਘ, ਯੂਕੇ ਤੋ ਲੇਖਕ ਅਤੇ ਪੱਤਰਕਾਰ ਸ. ਅਵਤਾਰ ਸਿੰਘ, ਯੂਕੇ ਤੋ ਲੇਖਕ ਚਿੰਤਕ ਸ. ਜਸਪਾਲ ਸਿੰਘ ਬੈਂਸ, ਯੂਕੇ ਤੋ ਪੱਤਰਕਾਰ ਅਕਾਲ ਚੈਨਲ ਸ. ਚੰਦਰ ਸ਼ੇਖਰ ਸਿੰਘ ਗੁਰੂ, ਬੀਬੀ ਜਸਲੀਨ ਕੌਰ ਸਰੋਆ, ਬੀਬੀ ਅਨਮੋਲ ਕੌਰ ਸੋਡੀ, ਵਕੀਲ ਤਜਿੰਦਰ ਸਿੰਘ ਸੂਦਨ, ਕਨੇਡਾ ਤੋ ਵੀਡੀਉ ਜੂਮ ਰਾਹੀ ਉਘੇ ਸਿੱਖ ਵਿਦਵਾਨ ਸ. ਪ੍ਭਸ਼ਰਨਬੀਰ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕੀਤਾ। ਸ. ਸਿਮਰਨਜੀਤ ਸਿੰਘ ਮਾਨ ਨੇ ਜਿਥੇ ਵੀਡੀਉ ਮੈਸਜ਼ ਰਾਹੀ ਸੰਬੋਧਨ ਕੀਤਾ ਉਥੇ ਯੂਰਪ ਵਿੱਚ ਸੈਮੀਨਾਰ ਕਰਨ ਦੀ ਪਹਿਲ ਕਦਮੀ ਨੂੰ ਉਦਮ ਭਰਿਆ ਕਾਰਜ਼ ਕਿਹਾ। ਉਹਨਾਂ ਨੇ ਦਮਦਮੀ ਮੰਚ ਅਤੇ ਸ਼ੌਮਣੀ ਅਕਾਲੀ ਦਲ ਅਮਿ੍ੰਤਸਰ ਦੇ ਨੂੰਮਾਇਦਿਆਂ ਨੂੰ ਸਾਝੇ ਰੂਪ ਵਿੱਚ ਵਧਾਈ ਅਤੇ ਸ਼ਲਾਘਾ ਭੇਜੀ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ( ਬਾਨੀ ਜਸਟਿਸ ਸ. ਅਜੀਤ ਸਿੰਘ ਬੈਂਸ ) ਦੇ ਨੁਮਾਇੰਦਾ ਪ੍ਬੰਧਕ ਸ. ਖੁਸ਼ਹਾਲ ਸਿੰਘ ਵੱਲੋ ਸ਼ਲਾਘਾ ਪੱਤਰ ਜਾਰੀ ਕਰਕੇ ਸਮੂਹ ਪ੍ਬੰਧਨ ਨੂੰ ਵਧਾਈ ਭੇਜੀ ਅਤੇ ਸ਼ਲਾਘਾ ਕੀਤੀ ਗਈ । ਫਰਾਂਸ ਨਿਵਾਸ਼ੀ ਆਗੂਆਂ ਸ. ਚੈਨ ਸਿੰਘ, ਸ. ਰਘਬੀਰ ਸਿੰਘ ਕੋਹਾੜ, ਸ. ਕਸ਼ਮੀਰ ਸਿੰਘ ਗੋਸਲ, ਸ. ਸੰਗਾਰਾ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਅਜਿਹੇ ਸੈਮੀਨਾਰਾਂ ਨੂੰ ਸਮੇ ਮੰਗ ਦੱਸਿਆ। ਦਮਦਮੀ ਮੰਚ ਪੈਰਿਸ ਦੇ ਮੁੱਖ ਪ੍ਬੰਧਕ ਸ. ਦਲਵਿੰਦਰ ਸਿੰਘ ਘੁੰਮਣ, ਸ. ਹਰਦੀਪ ਸਿੰਘ ਔਜਲਾ, ਸ. ਹਰਜਾਪ ਸਿੰਘ ਸਰੋਆ, ਸ. ਜਸਪਾਲ ਸਿੰਘ ਪੰਨੂ, ਸ. ਮੋਹਤਪੀ੍ਤ ਸਿੰਘ ਸਰੋਆ, ਸ. ਰਮਨੀਕ ਸਿੰਘ ਘੁੰਮਣ, ਬੀਬੀ ਅਵਨੀਤ ਕੌਰ ਔਜਲਾ, ਬੀਬੀ ਰਾਜਵੰਤ ਕੌਰ ਬਾਜਵਾ, ਬੀਬੀ ਜਸ਼ਨਪੀ੍ਤ ਕੌਰ ਘੁੰਮਣ, ਸ. ਜਸਕਰਨ ਸਿੰਘ ਘੁੰਮਣ, ਸ. ਹਰਜਾਪ ਸਿੰਘ ਸੰਘਾ, ਬੀਬੀ ਪ੍ਭਜੋਤ ਕੌਰ ਸਾਹੀ, ਬੀਬੀ ਸਵਰੀਨ ਕੌਰ ਘੁੰਮਣ, ਬੀਬੀ ਸ. ਜਗਜੀਤ ਸਿੰਘ ਚੀਮਾਂ ਵੱਲੋਂ ਪੈਨਲ ਤੇ ਆਏ ਮਾਨਯੋਗ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖਦੇ ਹੋਏ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਫਰਾਂਸ ਅਤੇ ਵਿਦੇਸ਼ਾ ਤੋ ਪਹੁੰਚੀ ਚਿੰਤਾਵਾਦੀ ਸੰਗਤਾਂ ਦਾ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



