ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਨੇ ਦਿੱਤੀ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਨੂੰ ਆਈ ਏ ਐਸ ਬਣਨ ਤੇ ਵਧਾਈ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਹਿਊਮਨ ਰਾਈਟਸ ਪ੍ਰੈਸ ਕਲੱਬ ਦੇ ਪ੍ਰਧਾਨ ਸੁਕੇਤ ਗੁਪਤਾ ਐਡਵੋਕੇਟ ਨੇ ਕਮਿਸ਼ਨਰ ਨਗਰ ਨਿਗਮ ਨੂੰ ਆਈ ਏ ਐਸ ਬਣਨ ਦੀ ਵਧਾਈ ਦਿੱਤੀ। ਇਸ ਮੌਕੇ ਤੇ ਉਹਨਾਂ ਦੱਸਿਆ ਕਿ ਅਨਪੁਨ ਕਲੀਅਰ ਨੇ ਪਿਛਲੇ ਦੋ ਸਾਲਾਂ ਵਿੱਚ ਕਪੂਰਥਲਾ ਵਿੱਚ ਨਗਰ ਨਿਗਮ ਕਮਿਸ਼ਨਰ ਰਹਿੰਦੇ ਹੋਏ ਆਮਦਨੀ ਨੂੰ ਦੁਗਣਾ ਕੀਤਾ ਹੈ। ਉਹਨਾਂ ਦੁਆਰਾ ਪ੍ਰਾਪਰਟੀ ਟੈਕਸ ਦੀ ਰਿਕਵਰੀ ਦੇ ਲਈ ਕੀਤੇ ਗਏ ਕਾਰਜ ਸ਼ਲਾਘਾਯੋਗ ਹਨ। ਉਨਾ ਕਿਹਾ ਕਿ ਨਗਰ ਨਿਗਮ ਵਿੱਚ ਵਿਰੋਧੀਆਂ ਦੀ ਸਰਕਾਰ ਹੋਣ ਦੇ ਬਾਵਜੂਦ ਉਹਨਾਂ ਨੇ ਹਰ ਇਮਤਿਹਾਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਵਿਰੋਧੀਆਂ ਨੂੰ ਵੀ ਆਪਣੀ ਵੱਲ ਲਿਆ ਖੜ੍ਹਾ ਕੀਤਾ। ਇਸੇ ਪ੍ਰਕਾਰ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਬੰਦ ਟਰੀਟਮੈਂਟ ਪਲਾਂਟ ਨੂੰ ਸਹੀ ਕਰ ਦੁਬਾਰਾ ਚਲਾਇਆ ਗਿਆ। ਸ਼ਹਿਰ ਦੀ ਮਾਲ ਰੋਡ ਨੂੰ ਸੁੰਦਰ ਬਣਾਉਣ ਦੇ ਲਈ ਕੀਤੇ ਜਾ ਰਹੇ ਕਾਰਜ ਅਤੇ ਸ਼ਹਿਰ ਦੀ ਨੁਹਾਰ ਬਦਲਣ ਦੇ ਲਈ ਸਾਰੇ ਪਾਰਕਾਂ ਨੂੰ ਨਿੱਜੀ ਐਨ ਜੀ ਓ ਨੂੰ ਦੇਖ ਰੇਖ ਜਿੰਮੇਦਾਰੀ ਨਾਲ ਉਹਨਾਂ  ਨੂੰ ਨਵਾਂ ਜੀਵਨ ਦਾਨ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਆਈ ਏ ਐਸ ਬਣਨ ਨਾਲ ਜਿੱਥੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ । ਉਥੇ ਹੀ ਨਗਰ ਨਿਗਮ ਦੇ ਸਾਰੇ ਕਰਮਚਾਰੀਆਂ ਵਿੱਚ ਉਤਸ਼ਾਹ ਦਾ ਮਾਹੌਲ ਹੈ‌ ‌ ਉਹਨਾਂ ਦੀ ਪੱਦ ਉਨੱਤੀ ਦੇ ਲਈ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਉਹਨਾਂ ਦੇ ਨਾਲ ਬੀ ਐਨ ਗੁਪਤਾ ਸੀਨੀਅਰ ਪੱਤਰਕਾਰ ,ਪ੍ਰਿੰਸ ਅਰੋੜਾ ਇਨਚਾਰਜ ਆਫਿਸ ਇੰਚਾਰਜ , ਹਨੀਸ਼ ਅਰੋੜਾ, ਰਜਿੰਦਰ ਰਾਜੂ ਨੇ ਵੀ ਅਨੁਪਮ ਕਲੇਰ ਨੂੰ ਵਧਾਈ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਰੋਪੜ ਤੋਂ ਜਾ ਰਹੀ ਸਰਹੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਲਾਉਣ ਦੀ ਤਿਆਰੀ
Next articleਇੱਕ ਅਧਿਆਪਕ ਦੇ ਘਰ ਚੋਰਾਂ ਦੁਆਰਾ ਕੀਮਤੀ ਸਮਾਨ ਤੇ ਨਕਦੀ ਚੋਰੀ, ਨਜ਼ਦੀਕ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਰਾਤ ਸਮੇਂ ਦੋ ਸ਼ੱਕੀ ਮੋਟਰਸਾਈਕਲ ਸਵਾਰ ਘੁੰਮਦੇ ਦੇਖੇ ਗਏ