ਇਨਸਾਨ ਜਾ ਜਾਨਵਰ…..

ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)

ਆਦਿ ਮਾਨਵ ਕਾਲ ਵਿੱਚ ਬਾਂਦਰ ਨੇ ਇਨਸਾਨ ਦਾ ਰੂਪ ਧਾਰਿਆ ਹੋਲੀ ਹੋਲੀ ਬਾਂਦਰ ਤੋਂ ‘ਆਦਮ ਬਣਿਆ’ ਸਹਿਜੇ ਸਹਿਜੇ ਉਸਨੇ ਪੱਥਰ ਦੇ ਬਰਤਨ ਤੇ ਹੱਥਿਆਰ ਬਣਾਉਣੇ ਸ਼ੁਰੂ ਕੀਤੇ। ਦਰੱਖ਼ਤ ਲਗਾਉਣੇ ਸ਼ੁਰੂ ਕੀਤੇ ਕੱਚੇ ਘਰਾਂ ਤੋਂ ਪੱਕੇ ਘਰ ਬਣਾਉਣੇ ਸ਼ੁਰੂ ਕੀਤੇ। ਜੰਗਲਾਂ ਨੂੰ ਖਤਮ ਕਰ ਕੇ ਸ਼ਹਿਰ ਤੇ ਕਸਬੇ ਬਣਾ ਦਿੱਤੇ। ਦਰੱਖ਼ਤ ਕੱਟ ਕੇ ਘਰਾਂ ਦੀ ਸਾਜ ਸਜਾਵਟ ਤੇ ਲੱਕੜ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। “ਪੰਛੀਆਂ ਤੇ ਜਾਨਵਰਾਂ ਨੂੰ ਕੈਦ ਕਰਕੇ ਰੱਖਣਾ ਸ਼ੁਰੂ ਕਰ ਦਿੱਤਾ।”

ਜਾਨਵਰਾਂ ਵਿੱਚ ਘੌੜੇ , ਬਲਦ , ਮੱਝਾਂ , ਹਾਥੀ , ਜਿੰਨਾ ਤੋਂ ਉਹ ਢੌਅ ਦਾ ਕੰਮ ਕਰਵਾਉਂਦਾ। ਪੰਛੀਆ ਵਿਚ ਤੋਤੇ , ਚਿੜੀਆਂ , ਨੂੰ ਪਿੰਜਰੇ ਵਿੱਚ ਰੱਖ ਕੇ ਆਪਣੇ ਸ਼ੋਕ ਪੂਰਾ ਕਰਨਾ ਆਦਤ ਬਣ ਗਿਆ। ਇਨਸਾਨ ਨਾਲੋਂ ਤਾਂ ਜਾਨਵਰ ਚੰਗੇ ਹਨ ਜੋਂ ਉਹਨਾਂ ਦੇ ਘਰ ਦੀ ਰਖਵਾਲੀ ਜਾ ਉਹਨਾਂ ਦੇ ਭਾਰੀ ਭਰਕਮ ਕੰਮ ਵਿਚ ਮਦਦ ਕਰਦੇ ਹਨ।

ਇਨਸਾਨ ਨੇ ਆਪਣੀ ਸਹੂਲਤ ਲਈ ਸਾਧਨ ਬਣਾ ਲਏ । ਜਿਸ ਨੂੰ ਚਲਾਉਣ ਤੇ ਪ੍ਰਦੂਸ਼ਣ ਹੋਣ ਲੱਗਾ। “ਪ੍ਰਦੂਸ਼ਿਤ ਵਾਤਾਵਰਨ ਵਿੱਚ ਰਹਿ ਕੇ ਜੀਵ ਜੰਤੂ ਮਰਨੇ ਸ਼ੁਰੂ ਹੋ ਗਏ , ਇਨਸਾਨਾਂ ਨੂੰ ਵੀ ਬੀਮਾਰੀਆਂ ਨੇ ਆ ਘੇਰਿਆ, ਆਖਿਰ ਇਨਸਾਨ ,ਇਨਸਾਨ ਹੈ ਜਾਂ ਜਾਨਵਰ…!

ਗਗਨਪ੍ਰੀਤ ਸੱਪਲ

ਸੰਗਰੂਰ ਪਿੰਡ ਘਾਬਦਾਂ

 

Previous article“ਕਿਵੇਂ ਬਣਿਆ ਭਾਰਤੀ ਸੰਵਿਧਾਨ”
Next article26 ਜਨਵਰੀ ਮੌਕੇ ਰੋਮੀ ਘੜਾਮੇਂ ਵਾਲ਼ਾ ਦਾ ਵਿਸ਼ੇਸ਼ ਸਨਮਾਨ