(ਸਮਾਜ ਵੀਕਲੀ)
ਕਿਸੇ ਨੇ ਆਣ ਕੇ ਜੰਗਲ ਨੂੰ
ਅੱਗ ਲਾਈ!
ਕਿੰਨੇ! ਮੱਚ ਗਏ ਪੰਛੀ ਤੇ ਬੋਟ
ਮੀਆਂ।
ਸ਼ੇਰ, ਬਘਿਆੜ, ਚੀਤੇ ਭੱਜ
ਨਿਕਲੇ,
ਹੱਡ ਚੱਬਦੇ ਸੀ ਵਾਂਗ ਅਖਰੋਟ
ਮੀਆਂ।
ਬੇ ਘਰ ਜਾਨਵਰ ਹੁਣ ਜਾਣ
ਕਿਥੇ,
ਕੰਮ ਕਰਤਾ ਸਾਰਾ ਕਲੋਟ
ਮੀਆਂ।
ਚੀਕਾਂ ਮਸੂਮਾਂ ਦੀਆਂ ਉੱਥੇ
ਕੌਣ ਸੁਣਦਾ!
ਸਾਰੇ ਵੇਖਦੇ ਆਪਣਾ ਲੋਟ
ਮੀਆਂ।
ਸ਼ਕਲੋਂ ਮਨੁੱਖ, ਕੰਮ ਦਰਿੰਦਿਆਂ
ਦੇ,
ਚਾਹੜੇ ਮੁੱਖ ਤੇ ਇਨ੍ਹਾਂ ਮਖੋਟ
ਮੀਆਂ।
ਇੱਕ ਪਾਸੇ ਜੀਵਾਂ ਦੀ ਕਰੋਂ
ਰਾਖੀ,
ਦੂਜੇ ਪਾਸੇ ਮਾਰਦੇ ਕਿਓਂ ਚੋਟ
ਮੀਆਂ!
ਜੇ ਬੀ ਸੀ, ਬੁਲਡੋਜ਼ਰਾਂ ਅੱਤ
ਚੱਕੀ,
ਪੱਤੋ, ਬੇਜ਼ੁਬਾਨ ਕਰਨ ਕਿੱਥੇ
ਰਿਪੋਟ ਮੀਆਂ?
ਹਰਪ੍ਰੀਤ ਪੱਤੋ (ਮੋਗਾ)
94658-21417