(ਸਮਾਜ ਵੀਕਲੀ)
ਦੁਨੀਆਂ ਦੇ ਬਹੁਤ ਸਾਰੇ ਨਾਰੀਵਾਦੀ ਚਿੰਤਕਾਵਾਂ ਨੇ ਇਸਤਰੀ ਦੇਹ (ਸਰੀਰ), ਭਾਸ਼ਾ ਅਤੇ ਸੱਭਿਆਚਾਰ ਬਾਰੇ, ਸਾਰੇ ਸਰਬ ਸੱਤਾਵਾਦੀ ਵਿਚਾਰਾਂ ਤੋਂ ਪ੍ਰਵਚਨ ਨੂੰ ਵਿਸਥਾਪਿਤ ਕੀਤਾ। ਉਨ੍ਹਾਂ ਨੇ ਨਾ ਸਿਰਫ ‘‘ਇਸਤਰੀ ਦੇਹ“ ਨੂੰ ਦੁੱਖਾਂ ਨਾਲ ਭਰਪੂਰ ਦਸ਼ਾ (ਐਬਜੈਕਟ) ਵਿੱਚੋਂ ਬਾਹਰ ਕੱਢਿਆ, ‘ਸਗੋਂ ਇਸ ਨੂੰ ਉਲੰਘਣਾਵਾਂ ਦੀ ਜਿਆਦਤੀ ਨਾਲ ਜੋੜ ਕੇ, ‘ਹਲ ਕਰਨ ਲਈ ਵੱਡੀ ਦਖਲ-ਅੰਦਾਜ਼ੀ ਕੀਤੀ। ਇਸਤਰੀ ਦੀ ਹਾਲਤ ਪਿਛਲੀਆਂ ਕਈ ਸਦੀਆਂ ਤੋਂ ਸਮਾਜ ਦੇ ਹਾਸ਼ੀਏ ਤੋਂ ਵੀ ਬਾਹਰ ਰਹੀ ਹੈ। ਇਸ ਲਈ ਕਈ ਪੂਰਬੀ (ਭਾਰਤ) ਅਤੇ ਪੱਛਮੀ (ਯੂਰਪ) ਦੇਸ਼ਾਂ ਅੰਦਰ ਇਸਤਰੀ ਪ੍ਰਤੀ ਵਿਚਾਰ ਅਤੇ ਸੰਸਥਾਵਾਂ ਨੇ, ਇਸਤਰੀ ਸਰੀਰ ਦੀ ਵੱਖਰੀ ਵਾਧ (ਉਲੰਘਣਾ) ਭਾਸ਼ਾ ਅਤੇ ਆਨੰਦਿੱਤਾ ਨੂੰ ਪਹਿਚਾਣੇ ਬਿਨ੍ਹਾਂ, ਕਾਮੁਕ ਵਿਸ਼ੇਸ਼ਤਾ ਅਤੇ ਵੱਖਰਤਾ ਨੂੰ ਕਾਇਮ ਰੱਖਿਆ। ਨਾਰੀਵਾਦੀ ਲੇਖਕ ‘‘ਜੂਲੀਆਂ ਕ੍ਰਿਸ਼ਤੀਵਾ“ ਦਾ ਕਹਿਣਾ ਹੈ, ‘ਕਿ ਇਸਤਰੀ ਦੇਹ (ਸਰੀਰ), ਇਸਤਰੀ-ਇਤਿਹਾਸ ਅਤੇ ਇਸਤਰੀ ਸਮਿਆਂ ਦੀ ਇਹ ਬਹੁ-ਰੂਪੀ ਦੁਬਿਧਾ ‘ਚ ਵਿਸ਼ੇਸ਼ ਸੰਭਾਵਨਾਵਾਂ ਦੀ ਸ਼ਕਤੀ ਵਿੱਚ ਪਈ ਹੁੰਦੀ ਹੈ।
ਉਸ ਅਨੁਸਾਰ ਹੀ ਇਸਤਰੀ (ਸਰੀਰ) ਚੱਕਰੀ ਅਤੇ ਸਮਾਰਕੀ ਦੋਹਾਂ ਸਮਿਆਂ ‘ਚ ਕਾਰਜ ਕਰਦੀ ਹੈ। ਇਸ ਲਈ ਕਾਮ-ਵਿਸ਼ੇਸ਼, ਵਿਆਖਿਆ ਸ਼ਾਸਤਰ ਨੂੰ ਅੱਗੇ ਸੱਭਿਆਚਾਰ ਵਿਸ਼ੇਸ਼ ਪਹੰੁਚ ਤੋਂ ਵੀ ਸਮਝਣਾ ਜ਼ਰੂਰੀ ਹੈ। ਇਸਤਰੀ ਸਰੀਰ ‘‘ਜੈਵਿਕਤਾ ਤੇ ਮਸ਼ੀਨ, ਗਲਪ ਤੇ ਯਥਾਰਥ“ ਦੋਹਾਂ ਦਾ ਜੀਵਨ ਹੈ। ਇਸਤਰੀ ਇਕ ‘ਮਨੁੱਖੀ ਜਾਮਾ` ਹੈ, ‘ਵਸਤੂ ਨਹੀਂ ਜਿਵੇਂ ਮੰਡੀ ਪੇਸ਼ ਕਰ ਰਹੀ ਹੈ।
ਸੰਸਾਰੀਕਰਨ ਰਾਹੀਂ ਫੈਲਾਏ ਗਏ ਸੱਭਿਆਚਾਰ ਰਾਹੀਂ ਇਸਤਰੀਆਂ ‘ਤੇ ਵੱਧਦੇ ਹੋਏ ਲਿੰਗਕ ਹਮਲਿਆਂ, ਸ਼ੋਸ਼ਣ,ਕਾਮਕ-ਰੰਗਰਲੀਆਂ ਦੇ ਧੰਦੇ, ਕਾਮੁਕ ਬਲੈਕ ਮੇਲ ਦੀਆਂ ਘਟਨਾਵਾਂ ਅਤੇ ਇਸੇ ਤਰ੍ਹਾਂ ਦੇ ਹੋਰ ਕਿੱਸਿਆਂ ਵਿੱਚ ਸਿੱਧਾ ਵਾਧਾ ਹੋਇਆ ਹੈ। ਨਵ-ਉਦਾਰਵਾਦੀ ਨੀਤੀਆਂ ਰਾਹੀਂ ਪ੍ਰਚਾਰਤ ਸਰਬ ਵਿਆਪਕ ਖਪਤਕਾਰੀ ਕਦਰਾਂ ਕੀਮਤਾਂ ਦੇ ਕਾਰਨ, ਪ੍ਰਚਾਰ ਸਾਧਨਾਂ, ਫਿਲਮਾਂ, ਨਾਟਕਾਂ, ਗੀਤਾਂ, ਕਹਾਣੀਆਂ ਆਦਿ ਅੰਦਰ ਇਸਤਰੀਆਂ ਨੂੰ ਇਕ ਵਸਤੂ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ।
ਇਸਤਰੀ ਦਾ ਚਿਤਰਨ ਬੜੇ ਅਪਮਾਨਜਨਕ ਢੰਗਾਂ ਰਾਹੀਂ ਚਿਤਰਿਆ ਜਾ ਰਿਹਾ ਹੈ। ਉਦਾਰੀਕਰਨ ਦੀ ਪ੍ਰਕਿਰਿਆ ਨੇ ਆਰਥਿਕ, ਸਮਾਜਕ ਅਤੇ ਸੱਭਿਆਚਾਰ ਦੇ ਖੇਤਰ ਅੰਦਰ ਲਿੰਗਕ ਸ਼ੋਸ਼ਣ ਦੇ ਨਵੇਂ-ਨਵੇਂ ਰੂਪ ਲੈ ਆਂਦੇ ਹਨ। ਜਿਸ ਦੇ ਸਿੱਟੇ ਵਜੋਂ ਇਸਤਰੀ ਵਰਗ ਵਿਰੁੱਧ ਹਿੰਸਾ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਿਉਂਕਿ ਇਸਤਰੀ ਲਿੰਗ ਆਧਾਰ ਉੱਤੇ ਦਮਨ ਦਾ ਸ਼ਿਕਾਰ ਹੈ। ਜਿਸ ਕਾਰਨ ਬਦਲ ਰਹੇ ਤੇਜ ਸੱਭਿਆਚਾਰਕ ਪਰਿਵਰਤਨ ਅੰਦਰ ਇਸਤਰੀ ਪ੍ਰਤੀ ਲਿੰਗਕ ਸ਼ੋਸ਼ਣ, ਯੌਨ ਉਤਪੀੜਨ, ਕਾਮੁਕ ਸੋਚ, ਵਿਚਾਰ ਤੇ ਲੱਚਰਤਾ ਦਾ ਹੜ੍ਹ ਆ ਗਿਆ ਹੈ। ਇਸ ਲਈ ਉਸਾਰੂ ਸੋਚ, ਅਗਾਂਹ ਵਾਧੂ-ਲੇਖਕਾਂ, ਜਨਵਾਦੀ, ਯਥਾਰ ਵਾਦੀ ਅਤੇ ਮਾਰਕਸਵਾਦੀ ਚਿੰਤਕਾਂ ਨੂੰ ਇਸਤਰੀ ਵਰਗ ਨਾਲ ਜੁੜੇ ਹੋਰ ਸਰੋਕਾਰਾਂ ਦੀ ਵਿਆਖਿਆ ਨੂੰ, ‘ਵਰਗੀ-ਸਮਾਜ ਨਾਲ ਜੋੜ ਕੇ ਉਸ ਦੀ ਮੁਕਤੀ ਲਈ ਚਲ ਰਹੇ ਅੰਦੋਲਨਾਂ ‘ਚ ਬਣਦਾ ਯੋਗਦਾਨ ਪਾਕੇ ਫਰਜ਼ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਕੀ ਇਸਤਰੀ ਦੇ ਯੌਨ ਉਤਪੀੜਨ ਦੀ ਵਿਆਖਿਆ ਹੋਣੀ ਚਾਹੀਦੀ ਹੈ ਜਾਂ ਨਹੀਂ ? ਹਾਂ ! ਜ਼ਰੂਰ ਵਿਆਖਿਆ ਹੋਣੀ ਚਾਹੀਦੀ ਹੈ। ਫਿਰ ਲੋਕਾਂ ਅੰਦਰ ਲੋਕ-ਸਾਹਿਤ ਅਤੇ ਕਿਰਤੀ ਵਰਗ (ਸਰਵਹਾਰਾ) ਦੇ ਸਾਹਿਤਕ ਖੇਤਰ ਅੰਦਰ ਇਸ ਦਾ ਵਰਣਨ ਕਿਵੇਂ ਕੀਤਾ ਜਾਵੇ ? 19-ਵੀਂ ਸਦੀ ਦੌਰਾਨ ਵੀ ਅਲੋਚਕਾਂ ਨੇ ਯਥਾਰਥਵਾਦੀ ਸਾਹਿਤ ਰਾਹੀਂ ਵੇਸ਼ਵਾਵਾਂ, ਰਖੇਲਾ,ਕੱਢ ਕੇ ਲਿਆਂਦੀ (ਉਧਾਲੀ) ਬਦਚਲਨ ਇਸਤਰੀਆਂ ਸਬੰਧੀ ਕਹਾਣੀਆਂ ‘ਚ ਵੇਰਵੇ ਦਿੱਤੇ ਹਨ। ਪਰ ਇਹ ਵਿਵਸਥਾ ਸਮੇਂ ਨਾਲ ਨਫ਼ਰਤ ਅਤੇ ਵਿਦਰੋਹ ਦੀ ਭਾਵਨਾ ਪੈਦਾ ਕਰਦੀ ਸੀ, ‘ਜਦ ਕਿ ਸਮਾਜਵਾਦੀ-ਯਥਾਰਥਵਾਦੀ ਸਮਝ ਇਸ ਤੋਂ ਵੀ ਅੱਗੇ ਹੈ। ਗੋਰਕੀ ਨੇ ਇਕਦਮ ਰਸਾਤਲ ਉਪਰ ਸਮਾਜ ਅੰਦਰ ਨਫ਼ਰਤ ਦੀ ਪਾਤਰ ਵੇਸ਼ਵਾ ਅਤੇ ਬਦਨਾਮ ਇਸਤਰੀਆਂ ਦੇ ਚਰਿਤਰ ਆਪਣੀਆਂ ਲਿਖਤਾਂ ‘ਚ ਸਾਹਮਣੇ ਲਿਆਂਦੇ ਹਨ। ਲੂਸ਼ੁਨ ਅਤੇ ਮਾਓ ਨੇ ਜਾਗੀਰਦਾਰਾਂ ਦੀਆਂ ਰਖੇਲਾਂ ਦੇ ਜੀਵਨ ਸਬੰਧੀ ਗੱਲ ਕੀਤੀ ਹੈ।
ਪਰ ਇਨ੍ਹਾਂ ਲਿਖਤਾਂ ਰਾਹੀਂ ਕੋਈ ਬਿਮਾਰ ਮਰਦ-ਮਾਨਸਿਕਤਾ (ਝ਼;ਕ ਙੀ਼ਚਡਜਅਜਤਠ) ਅਤੇ ਮਰਦ-ਭਗਤੀਵਾਦ (ਝ਼;ਕ .ਕਪਕਠਰਅਜਤਵ) ਜਾਂ ਮਰਦ ਸਾਦਵਾਦੀ (ਝ਼;ਕ ਛ਼ਦਜਤਵ) ਮਨ ਵਾਲਾ ਮਜ਼ਾ ਲੈਣ ਵਾਲਾ ਕੁਝ ਵੀ ਨਹੀਂ ਪੇਸ਼ ਕੀਤਾ। ਜਿਸ ਰਾਹੀਂ ਕੋਈ ਅਸ਼ਲੀਲਤਾ ਜਾਂ ਇਸਤਰੀ ਦੇ ਚਰਿਤਰਹੀਣਤਾ ਦੀ ਗੱਲ ਹੋਵੇ!“ ਗੋਰਕੀ ਨੇੇੇ ਜਦੋਂ ਇਨਸਾਨ ਪੈਦਾ ਹੋਇਆ ‘‘ਕਹਾਣੀ ਵਿੱਚ ਇਕ ਮਜ਼ਦੂਰ ਇਸਤਰੀ ਵੱਲੋਂ ਬੱਚੇ ਨੂੰ ਜਨਮ ਦੇਣ ਅਤੇ ਖੁਦ ਸਾਂਭ ਸੰਭਾਲ ਕਰਨ ਦਾ ਵਿਸਥਾਰ ਪੂਰਬਕ ਵਰਣਨ ਕੀਤਾ, ‘ਕਿ ਕਿਸ ਪ੍ਰਕਾਰ ਸੰਤਾਨ ਵਾਧੇ ਲਈ ਇਕ ਇਸਤਰੀ ਕਿਵੇਂ ਅਨੋਖਾਂ-ਅਨੂਠਾਂ ਗੁਣ ਰੱਖਦੀ ਹੈ, ‘ਜੋ ਇਸਤਰੀ ਦੀ ਇਕ ਅਨੂਠੀ ਪਹਿਚਾਣ ਹੈ। ਇਕ ਹੋਰ ਕਹਾਣੀ ਵਿੱਚ ਇਕ ਕਿਸਾਨ ਦੀ ਘਰਵਾਲੀ ਵੱਲੋਂ ਵਿਭਚਾਰ ਕਰਨ ‘ਤੇ ਪਕੜੇ ਜਾਣ ‘ਤੇ ਕਿਵੇਂ ਘੋੜੇ ਨਾਲ ਬੰਨ੍ਹ ਕੇ ਲੋਕਾਂ ਅੰਦਰ ਘਸੀਟਿਆ ਦਿਖਾਇਆ ਗਿਆ। ਪਰ ਇਨ੍ਹਾਂ ਕਹਾਣੀਆਂ ਵਿੱਚ ਅਸ਼ਲੀਲਤਾ ਜਾਂ ਯੌਨ ਰਸ ਦਾ ਕੋਈ ਭਾਵ ਪੈਦਾ ਨਹੀਂ ਹੁੰਦਾ। ਸਗੋਂ ! ਇਕ ਘਿਰਣਾ ਸਾਰੀ ਘਟਨਾ ਦੌਰਾਨ ਜਨਮ ਲੈਂਦੀ ਹੈ।“
ਜਦੋਂ ਸਮਾਜ ਵਰਗਾਂ ‘ਚ ਵੰਡਿਆ ਹੋਇਆ ਹੈ, ‘ਤਾਂ ਇਸਤਰੀ ਦਾ ਯੌਨ ਉਤਪੀੜਨ ਪੈਦਾ ਹੋਣਾ ਲਾਜ਼ਮੀ ਹੈ। ਇਹ ਇਕ ਇਤਿਹਾਸਕ ਸਚਾਈ ਹੈ। ਇਸਤਰੀ ਦੇ ਸ਼ੋਸ਼ਣ ਦੇ ਰੂਪ ਬਦਲਣ ਨਾਲ ਹੀ ਯੌਨ-ਸ਼ੋਸ਼ਣ ਅਤੇ ਯੌਨ ਉਤਪੀੜਨ ਦਾ ਸਵਰੂਪ ਵੀ ਬਦਲਦਾ ਰਹਿੰਦਾ ਹੈ। ਸਾਮੰਤੀ-ਸਮਾਜ ਅੰਦਰ ਇਹ ਐਸ਼ ਪ੍ਰ੍ਰਸਤੀ ਅਤੇ ਉਪਭੋਗਤਾ ਵਸਤੂ ਸਮਝੀ ਜਾਂਦੀ ਹੈ। ਅੱਜ ਪੂੰਜੀਵਾਦ ਦੌਰਾਨ ਇਸ ਦਾ ਰੂਪ ਇਕ ਵਸਤੂ (ਙਰਠਠਰਦਜਵਖ) ਅਤੇ ਉਜਰਤੀ ਗੁਲਾਮੀ (ਰੁ਼ਪਕ ਛ;਼ਡਕ) ‘ਚ ਬਦਲ ਦਿੱਤਾ ਹੈ। ਪੂੰਜੀਵਾਦੀ ਰਾਜ ਤੰਤਰ ਅੰਦਰ ਇਸ ਲਈ ਖਾਸ-ਖਾਸ ਪੇਸ਼ੇ ਇਜ਼ਾਦ ਕਰ ਦਿੱਤੇ ਗਏ ਹਨ। ਇਹ ਪੇਸ਼ੇ ਕਿਰਤ ਮੰਡੀ ਵਿੱਚ ਮਰਦ ਦੇ ਹਿੱਸੇ ਦੇ ਮੁਕਾਬਲੇ, ‘ਇਸਤਰੀ ਦਾ ਵੱਧ ਸ਼ੋਸ਼ਣ ਅਤੇ ਉਤਪੀੜਨ ਭਾਵ ਯੌਨ-ਉਤਪੀੜਨ ਜਾਂ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਉਂਦੇ ਹਨ। ਪਰ ਇਸਤਰੀ ਦੇ ਯੌਨ-ਉਤਪੀੜਨ ਦਾ ਸਵਾਲ ! ਅੱਜ ਜਾਂ ਪਹਿਲੇ, ‘ਕਿਸੇ ਵੀ ਕਾਲ ਅੰਦਰ ਉਸ ਦੀ ਸਮਾਜਕ ਆਰਥਿਕ ਹਾਲਤ ਨੂੰ ਜਾਂ ਪੂਰੇ ਰਾਜਤੰਤਰ ਦੇ ਸਵਰੂਪ ਨੂੰ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ ?
ਬੱਚਾ ਪੈਦਾ ਕਰਨ ਦਾ ਜੈਵਿਕ ਗੁਣ ਕੁਦਰਤੀ ਹੀ ਸੀ। ਪਰ ਇਸ ਅਵੱਸਥਾ ਦੌਰਾਨ ਇਸਤਰੀ ‘ਚ ਆਈਆਂ ਸਰੀਰਕ ਤਬਦੀਲੀਆਂ ਅਤੇ ਸਰੀਰਕ ਕਮਜ਼ੋਰੀ ਦਾ ਲਾਭ ਉਠਾ ਕੇ ਇਸਤਰੀ ਨੂੰ ਗੁਲਾਮ ਜਾਂ ਅਧੀਨ ਰੱਖਣ ਦੀ ਮਾਨਸਿਕਤਾ, ‘ਵਰਗ ਸਮਾਜ ਅੰਦਰ ਧੁਰ ਸ਼ੁਰੂ ਤੋਂ ਪੈਦਾ ਹੋ ਕੇ ਮਜ਼ਬੂਤ ਹੁੰਦੀ ਗਈ। ਕਮਜ਼ੋਰੀ ਦਾ ਲਾਭ ਲੈ ਕੇ ਸ਼ੋਸ਼ਣ ਕਰਨਾ ਵਰਗ-ਸਮਾਜ ਦੀ ਇਕ ਪ੍ਰਵਿਰਤੀ ਰਹੀ ਹੈ, ‘ਜੋ ਅੱਜ ਵੀ ਹੈ ! ਪਰ ਜਦੋਂ ਇਸ ਸਮਾਜ ਨੂੰ ਲੁੱਟਣ ਵਾਲੇ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ ਵੰਡ ਖਤਮ ਹੋ ਜਾਵੇਗੀ, ਤਾਂ ਕਮਜੋਰ ਜਾਂ ਥੋੜੇ ਸਮੇਂ ਗਰਭ ਅਤੇ ਬੱਚਾ ਜੱਚਾ ਦੀ ਕੁਦਰਤੀ ਨਿਰਭਰਤਾ ਹੋਣ ਕਰਕੇ, ਪੈਦਾ ਹੋਈ ਕਮਜੋਰੀ ਕਾਰਨ ਇਸਤਰੀ ਕਿਸੇ ਵੀ ਵਿਤਕਰੇ ਜਾਂ ਮਜਬੂਰੀ ਦੇ ਆਧਾਰ ਉਪੱਰ, ਉਸਦਾ ਸ਼ੋਸ਼ਣ ਨਹੀਂ ਹੋਵੇਗਾ। ਫਿਰ ਵਰਗ ਹੀਣ ਸਮਾਜ ਅੰਦਰ ਕਮਜ਼ੋਰੀ, ਕੁਦਰਤੀ ਨੁਕਸ ਜਾਂ ਲਿੰਗਕ ਤੌਰ ਤੇ ਕਿਸੇ ਨਾਲ ਵਿਤਕਰਾ ਨਹੀਂ ਹੋਵੇਗਾ ? ਕਿਉਂ ਕਿ ਸਮਾਜ ਅੰਦਰ ਹਰ ਵਿਅਕਤੀ ਸਮਾਜ ਦਾ ਮੈਂਬਰ ਹੋਵੇਗਾ, ਉਸ ਦੀ ਨਿਰਭਰਤਾ ਸਮਾਜ ਉਪਰ ਹੋਵੇਗੀ, ਕੋਈ ਵੀ ਉਸ ਦੀ ਕਮਜੋਰੀ ਦਾ ਲਾਭ ਨਹੀਂ ਉਠਾ ਸਕੇਗਾ?
ਇਸਤਰੀ ਦਾ ਯੌਨ ਸ਼ੋਸ਼ਣ ਇਸ ਲਈ ਹੀ ਹੁੰਦਾ, ‘‘ਕਿ ਉਹ ਇਸਤਰੀ ਹੈ ? ਉਹ ਇਸ ਲਈ ਹੈ, ‘ਕਿ ਮੁਢ ਕਦੀਮ ਤੋਂ ਉਸ ਦੀ ਸਮਾਜਿਕ ਹੈਸੀਅਤ ਘਰ ਦੀ ਚਾਰ ਦਿਵਾਰੀ, ਘਰੋਂ ਬਾਹਰ ਤੇ ਸਮਾਜ ਅੰਦਰ ਦੂਸਰੇ ਦਰਜੇ ਦੀ ਨਾਗਰਕਿ ਸਮਝੀ ਜਾਣ ਕਰਕੇ ਵੀ ਹੈ। ਸਮਾਜਕ ਰੁਤਬਾ ਉਸਦੇ ਆਰਥਿਕ ਸੋਸ਼ਣ ਨਾਲ ਬੱਝਾ ਹੋਇਆ ਹੈ।“ ਇਸਤਰੀ ਕਿਰਤ ਸ਼ਕਤੀ, ‘ਸਾਰੇ ਸੰਸਾਰ ਅੰਦਰ ਮਰਦ ਕਿਰਤ ਸ਼ਕਤੀ ਦੇ ਮੁਕਾਬਲੇ ਸਭ ਤੋਂ ਸਸਤੀ ਹੈ। ਦੁਨੀਆਂ ਭਰ ‘ਚ ਕੁਲ ਕਿਰਤ ਦਾ 2/3 ਹਿੱਸਾ ਇਸਤਰੀ ਕੰਮ ਕਰਦੀ ਹੈ, ਜਦ ਕਿ ਉਸ ਨੂੰ ਕਿਰਤ ਫਲ (ਮਜ਼ਦੂਰੀ) 1/3 ਹਿੱਸਾ ਹੀ ਮਿਲਦਾ ਹੈ।
ਕਿਰਤੀ ਇਸਤਰੀ ‘ਤੇ ਬੋਝ ਮਰਦ ਕਿਰਤੀ ਨਾਲੋਂ ਵੱਧ ਹੈ। ਘਰ, ਬਾਹਰ, ਖੇਤ, ਕਾਰਖਾਨੇ ਅਤੇ ਛੋਟੇ ਮੋਟੇ ਕੰਮ ਕਰਨ ਲਈ ਗੁਲਾਮਾਂ ਦੀ ਫੌਜ ਵਾਂਗ ਇਸਤਰੀ ਵਰਗ ਅੱਜ ਵੀ ਉਤਪਾਦਨ ਕਰਨ ‘ਚ ਲੱਗਾ ਹੋਇਆ ਹੈ। ਹੇਠਲੇ ਵਰਗ ਦੀ ਇਸਤਰੀ, ਮੱਧ ਵਰਗੀ ਅਤੇ ਉਚ-ਵਰਗਾਂ ਦੀਆਂ ਇਸਤਰੀਆਂ ਦੀ ਸਮਾਜਕ-ਨਾਗਰਿਕਤਾ ਦੂਸਰੇ ਦਰਜੇ ਦੀ ਹੀ ਹੈ, ਪਰ ਇਸ ਦੇ ਬਾਵਜੂਦ ਉਹ ਇਸਤਰੀ ਮੁਕਤੀ ਸੰਘਰਸ਼ ਲਈ ਦਰੁਸਤ ਸੇਧਿਤ ਵਾਲੇ ਝੰਡ ਅਤੇ ਰਸਤੇ ‘ਤੇ ਕਦੀ ਨਹੀਂ ਤੁਰੀ ?
ਵਰਗ-ਸਮਾਜ ਅੰਦਰ ਸਮੂਹ ਇਸਤਰੀਆਂ ਦੀ ਹੋਂਦ ਇਸਤਰੀ ਹੋਣ ਕਰਕੇ ਹੀ ਉਸ ਦੀ ਨਾਗਰਿਕਤਾ ਦੂਸਰੇ ਦਰਜੇ ਦੀ ਬਣੀ ਹੋਈ ਹੈ, ਜਿਸ ਵਿਰੁੱਧ ਸਮੁੱਚੇ ਇਸਤਰੀ ਭਾਈਚਾਰੇ ਲਈ ਇਹ ਇਕ ਆਮ ਬੁਨਿਆਦੀ ਲੜਾਈ ਹੈ। ‘ਯੌਨ-ਉਤਪੀੜਨ ਅਤੇ ਕਿਰਤ ਸੋਸ਼ਣ` ਇਹ ਦੋਨੋਂ ਮੁੱਦੇ ਇਸਤਰੀ ਵਰਗ ਦੇ ਦੁਸ਼ਮਣ, ‘ਵਰਗ-ਸਮਾਜ ਵਿਰੁੱਧ ਮੁੱਖ ਕੇਂਦਰਿਤ ਹਨ। ਇਹ ਇਕ ਇਸਤਰੀ ਵਰਗ ਦੀ ਸਾਂਝੀ ਲੜਾਈ ਹੈ। ਅੱਜ ਵਰਗੀ-ਸਮਾਜ ਦੀ ਖੁਸ਼ਦੀਲੀ ਲਈ ਲੜਾਈ ਦਾ ਰੁੱਖ ਪੂੰਜੀਵਾਦ ਵਿਰੁੱਧ ਇਤਿਹਾਸਕ ਲੰਬਾ ਸੰਘਰਸ਼ ਹੈ। ਜੋ ਸੰਸਾਰ ਭਰ ਅੰਦਰ, ‘ਕਿਰਤੀ ਵਰਗ ਵੱਖੋ ਵੱਖ ਰੂਪਾਂ ਅਧੀਨ ਇਸ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ ਹੈ।
ਇਸ ਲਈ ਇਸਤਰੀ ਮੁਕਤੀ ਲਈ ਸਮਾਜਵਾਦ ਵਲ ਤਬਦੀਲੀ ਲਈ ਸੰਘਰਸ਼ ਵੀ, ‘ਪੂੰਜੀਵਾਦ ਵਿਰੋਧੀ ਸੰਘਰਸ਼ ਦਾ ਹੀ ਇਕ ਹਿੱਸਾ ਹੈ। ਇਹ ਵਰਗ ਸੰਘਰਸ਼ ਸਾਰੇ ਲੁਟੇ ਜਾ ਰਹੇ ਸ਼ੋਸ਼ਤ ਵਰਗ ਦਾ ਸਾਂਝਾ ਸੰਘਰਸ਼ ਹੈ। ਦੁਨੀਆਂ ਭਰ ਅੰਦਰ ਆਏ ਸਮਾਜਕ ਪ੍ਰੀਵਰਤਨਾਂ ਅਤੇ ਇਨਕਲਾਬਾਂ ਦੇ ਇਤਿਹਾਸਕ ਪਿਛੋਕੜ, ਇਹ ਸਾਬਤ ਕਰਦੇ ਹਨ, ‘ਕਿ ਅੱਧੀ ਆਬਾਦੀ, ‘ਇਸਤਰੀ-ਵਰਗ` ਦੀ ਸ਼ਮੂਲੀਅਤ ਤੋਂ ਬਿਨਾਂ ਇਹ ਤਬਦੀਲੀਆਂ ਸੰਭਵ ਨਹੀਂ ? ਇਹ ਵੀ, ਇਨ੍ਹਾਂ ਇਨਕਲਾਬਾਂ (ਤਬਦੀਲੀਆਂ) ਨੇ ਸਾਬਤ ਕੀਤਾ, ‘ਕਿ ਜੋ ਸਮੱਸਿਆਵਾਂ ਇਸਤਰੀ ਵਰਗ ਨੂੰ ਦਰਪੇਸ਼ ਸਨ, ਤਬਦੀਲੀ ਬਾਦ ਜੋ ਮੁਕਤੀ ਅਤੇ ਆਜ਼ਾਦੀ ਇਸਤਰੀ ਵਰਗ ਨੂੰ ਪ੍ਰਾਪਤ ਹੋਈ, ਉਹ ਪਹਿਲਾ ਕਦੀ ਇਤਿਹਾਸ ਵਿੱਚ ਮਾਜੂਦ ਨਹੀਂ ਸੀ।
ਅੱਜ ਦੁਨੀਆਂ ਅੰਦਰ ਇਸਤਰੀ ਮੁਕਤੀ ਦੇ ਸੰਘਰਸ਼ਾਂ ਨੂੰ ਖੁੰਢਾ ਕਰਨ ਲਈ ਪੂੰਜੀਪਤੀ ਸ਼ਾਸ਼ਕਾਂ ਨੇ ਬੁਰਜੁਆਂ ਨਾਰੀਵਾਦੀ ਅੰਦੋਲਨਾਂ ਨੂੰ ਪੂਰੀ ਤਰ੍ਹਾਂ ਹਾਰ-ਸ਼ਿੰਗਾਰ ਕੇ ਅਖਾੜੇ ‘ਚ ਭੇਜਿਆ ਸੀ, ਉਹ ਅੰਦੋਲਨ ਵਿਚਾਰਧਾਰਕ ਅਤੇ ਸਮਾਜਕ ਵਿਵਹਾਰ ਪੱਖੋ ਜਮੀਨੀ ਸਚਾਈ ਕਾਰਨ ਝੂਠੇ ਅਤੇ ਥੋਥੇ ਹੋਣ ਕਰਕੇ ਮੂਧੇ ਮੂੰਹ ਡਿੱਗੇ ਹੋਏ ਹਨ। -1917 ਦੇ ਮਹਾਨ ਅਕਤੂਬਰ ਇਨਕਲਾਬ ਬਾਦ ਤਾਂ ਉਨ੍ਹਾਂ ਦਾ ਲੱਕ ਹੀ ਟੁੱਟ ਗਿਆ ਸੀ। ਹੁਣ ਫਿਰ ਪੂੰਜੀਵਾਦੀ ਸ਼ਾਸ਼ਕਾਂ ਨੇ ਨਵੇਂ ਸਿਰ ਤੋਂ ਬੜੇ ਲਿਸ਼ਕਾਅ-ਪੁਸ਼ਕਾਅ ਕੇ ਬੁਰਜੁਆ ਨਾਰੀਵਾਦੀ ਯੌਨ-ਮੁਕਤੀਵਾਦ ਅੰਦੋਲਨ ਖੜੇ ਕੀਤੇ ਸਨ। ਉਹ ਵੀ ਇਕ ਇਕ ਕਰਕੇ ਲੁਟਕ ਰਹੇ ਹਨ।
ਅੱਜ ! ਉਨ੍ਹਾਂ ਦੇ ਸਿਧਾਂਤਕਾਰਾਂ ਨੇ ਗ੍ਰਿਹਣੀਵਾਦ ਦਾ ਨਾਹਰਾ ਦਿੱਤਾ ਹੈ। ਪਰ ਇਹ ਨਾਹਰੇ ਅਤੇ ਅੰਦੋਲਨ ਹੌਲੀ-ਹੌਲੀ ਆਪਣੀ ਮੌਤੇ ਆਪ ਹੀ ਮਰਦੇ ਜਾਣਗੇ, ਕਿਉਂ ਕਿ ਇਸਤਰੀ ਵਰਗ ਦੀ ਬੇਰੁਜ਼ਗਾਰੀ, ਕਿਰਤ ਸੋਸ਼ਣ ਅਤੇ ਉਸ ਦੇ ਹਰ ਤਰ੍ਹਾਂ ਦੇ ਸ਼ੋਸ਼ਣਾਂ ਤੋਂ ਮੁਕਤੀ ਦਾ ਰਾਹ ਇਸਤਰੀ ਮੁਕਤੀ ਨਾਲ ਬੱਝਾ ਹੋਇਆ ਹੈ। ਇਸਤਰੀ ਵਰਗ ਦੇ ਯੌਨ ਉਤਪੀੜਨ ਦਾ ਵਿਰੋਧ ਅਤੇ ਜਮਹੂਰੀ ਅਧਿਕਾਰਾਂ ਦਾ ਸਵਾਲ, ‘ਭਰੂਣ ਰੂਪ ਵਿੱਚ ਪੁਨਰ ਜਾਗਰਣ (ਞਕਅ਼ਜਤਤ਼ਅਫਕ) ਸਮੇਂ, ‘ਜਾਗਰੂਕਤਾ ਕਾਲ (ਂਪਕ ਰ ਿਥਅ;ਜਪੀਵਕਅਠਕਅਵ) ਦੌਰਾਨ ਹੀ ਪੈਦਾ ਹੋ ਚੁੱਕੇ ਸਨ। ਅਮਰੀਕਾ ਅਤੇ ਫਰਾਂਸ ਅੰਦਰ ਹੋਈਆਂ ਕ੍ਰਾਂਤੀਆਂ ਦੌਰਾਨ ਉਸ ਵੇਲੇ (ਤਤਕਲੀਨ) ਦੇ ਕ੍ਰਾਤੀਕਾਰੀ ਪੂੰਜੀਵਤੀ ਵਰਗ ਨੇ ਹੀ ਕਿਸੇ ਹਦ ਤੱਕ ਇਸਤਰੀਆਂ ਨੂੰ ਜਮਹੂਰੀ-ਅਧਿਕਾਰ ਦੇ ਦਿੱਤੇ ਸਨ ਅਤੇ ਸਾਮੰਤਵਾਦੀ ਯੌਨ-ਉਤਪੀੜਨ ਨੂੰ ਵੀ ਦਫਨਾਅ ਦਿੱਤਾ ਸੀ।
ਪਰ ਜਿਨ੍ਹਾਂ ਚਿਰ, ਪੂੰਜੀਵਾਦ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ ਅਤੇ ਸਮਾਜਵਾਦ ਪੂਰੇ ਪੱਕੇ ਪੈਰੀ ਸਥਾਪਤ ਨਹੀਂ ਹੋ ਜਾਂਦਾ, ‘ਪੂੰਜੀਵਾਦ ਆਪਣੀ ਹੋਂਦ ਨੂੰ ਮੁੜ ਕਾਇਮ ਕਰਕੇ ਪੂੰਜੀਪਤੀ ਆਪਣੀ ਸਤਾਂ ਨੂੰ ਮਜ਼ਬੂਤ ਕਰਨ ਦੇ ਬਾਦ, ਆਪਣੇ ਵਰਤਾਰੇ ‘ਚ ਅਨੇਕਾਂ ਤਰ੍ਹਾਂ ਦੀਆਂ ਪੁਰਾਣੀਆਂ ਮੁਸੀਬਤਾਂ ਦੀ ਥਾਂ ਨਵੀਆਂ ਮੁਸੀਬਤਾਂ ਸਥਾਪਤ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਵਿਵਹਾਰ ਇਸਤਰੀ ਵਰਗ ਦੇ ਆਰਥਿਕ, ਸਮਾਜਕ ਅਤੇ ਪਰਿਵਾਰਕ ਘੇਰੇ ਅੰਦਰ ਵੀ ਨਵੇਂ ਢੰਗਾਂ ਨਾਲ ਸ਼ੁਰੂ ਹੋ ਜਾਂਦਾ ਹੈ। ਅੱਜ ਇਸਤਰੀ ਨੂੰ ਪੂੰਜੀਵਾਦ ਨੇ ਬੜਾ ਹੀ ਮਜ਼ਬੂਰ ਅਤੇ ਲੋੜਬੰਦ ਉਜਰਤੀ-ਕਿਰਤੀ ਬਣਾ ਦਿੱਤਾ ਹੈ।
ਸਦੀਆਂ ਤੋਂ ਲਤਾੜੀ, ਥੱਕੀ ਹਾਰੀ, ਕੰਮਜੋਰ ਇਸਤਰੀ ਨਾਲ ਪੂੰਜੀਪਤੀ ਵਰਗ ਦੀ ਵਰਗੀ-ਪ੍ਰਕਿਰਤੀ ਦੇ ਅਨੁਰੂਪ, ‘ਪੂੰਜੀਵਾਦੀ ਸਮਾਜ ਅੰਦਰ, ‘ਅਜਿਹਾ ਵਿਵਹਾਰ ਸੰਭਾਵਿਕ ਹੀ ਸੀ। ਇਸਤਰੀ ਮੁਕਤੀ ਦਾ, ਸਾਪੇਖਕ ਅਰਥਾਂ ਵਿੱਚ ਪੰੂਜੀਪਤੀ ਵਰਗ, “ਉਸ ਵੇਲੇ ਤੱਕ ਹੀ ਪੈਰੋਕਾਰ ਸੀ, ਜਦ ਤੱਕ ਕਿ ਉਹ ਕ੍ਰਾਂਤੀ ਤਬਦੀਲੀ ਕਰ ਰਿਹਾ ਸੀ। ਜਦੋਂ ਉਹ ਮੁੜ ਰਾਜ ਸਤਾ `ਤੇ ਕਾਬਜ਼ ਹੋ ਗਿਆ, ਉਸ ਨੇ ਇਸਤਰੀ ਵਰਗ ਨੂੰ ਉਨੀ ਹੀ ਆਜ਼ਾਦੀ ਦਿੱਤੀ, ਜਿਨੀ ਉਸ ਨੂੰ ਸਾਮੰਤਵਾਦੀ ਬੰਧਨਾਂ ਤੋਂ ਮੁਕਤ ਕਰਕੇ ਉਜਰਤੀ ਸ਼ਕਤੀ ਬਣਾਉਣ ਲਈ ਜ਼ਰੂਰੀ ਸੀ।
ਪੂੰਜੀਵਾਦੀ ਯੁੱਗ ਅੰਦਰ ਇਸਤਰੀਆਂ ਨੂੰ ਜੋ ਅਧਿਕਾਰ ਪ੍ਰਾਪਤ ਹੋਏ, ਉਹ ਲੰਬੇ ਸੰਘਰਸ਼ਾਂ ਦਾ ਹੀ ਸਿੱਟਾ ਸੀ। ਇਹ ਸੰਘਰਸ਼ ਕਿਰਤੀ ਵਰਗ ਦੇ ਸੰਘਰਸ਼ਾਂ ਦੇ ਨਾਲ ਨਾਲ ਚਲਦਿਆ ਹੀ ਅੱਗੇ ਵੱਧੇ। ਜੇਕਰ ਇਸਤਰੀ ਵਰਗ ਸੰਘਰਸ਼ਸ਼ੀਲ ਨਹੀਂ ਹੋਵੇਗਾ ਤਾਂ ਉਹ ਕੇਵਲ ਉਜਰਤੀ ਗੁਲਾਮ (ਰੁ਼ਪਕ ਤ;਼ਡਕ) ਹੀ ਨਹੀਂ ਸਗੋਂ ਯੌਨ ਗੁਲਾਮ (ਛਕਘ ਤ;਼ਡਕ) ਵੀ ਬਣ ਚੁੱਕੀ ਹੋਈ ਹੁੰਦੀ। ਧਿਆਨ ਮਾਰੋ ! ‘ਜਿਨਾਂ ਪਿਛੜੇਵਾਂ, ਹੱਕਾਂ ਲਈ ਸੰਘਰਸ਼ ਨਾਂਹ ਦੇ ਬਰਾਬਰ ਹੋਵੇ ਅਤੇ ਜਮਹੂਰੀ ਲਹਿਰਾਂ ਕੰਮਜੋਰ ਹੋਣ, ‘ਉਸ ਖਿਤੇ ਅੰਦਰ ਇਸਤਰੀ ਦੀ ਕੀ ਹਾਲਤ ਹੋਵੇਗੀ? ਸਾਰਾ ਹਾਕਮ ਵਰਗ ਇਸਤਰੀ ਲਈ ਮਰਦ ਗ਼ਮਗੀਨੀਆਂ (ਝ਼;ਕ ਛ਼ਦਜਤਵ) ਪੈਦਾ ਕਰਨ ਵਾਲਾ ਅਤੇ ਸਾਰਾ ਮਰਦ ਪ੍ਰਧਾਨ ਸਮਾਜ, ‘ਜਿਸ ਉਪਰ ਸਦਾਵਾਦੀ ਮਾਨਸਿਕਤਾ (ਛ਼ਦਜਤਵ) ਭਾਰੂ ਹੋਈ ਹੁੰਦੀ ਹੈ, ਕਈ ਗੁਣਾ ਭਾਰੂ ਹੁੰਦਾ ਹੈ।
ਮਾਜੂਦਾ ਪੂੰਜੀਵਾਦੀ ਜਨਵਾਦ ਦੇ ਦਾਇਰੇ ਅੰਦਰ, ‘ਇਸਤਰੀ ਜਨਵਾਦੀ ਅਧਿਕਾਰ ਪ੍ਰਾਪਤੀ ਨਹੀਂ ਕਰ ਸਕਦੀ। ਸਗੋਂ ਹੁਣ ਤਾਂ ਕਠਿਨ ਸੰਘਰਸ਼ਾਂ ਬਾਦ ਹੀ ਪਹਿਲਾ ਪ੍ਰਾਪਤ ਕੀਤੇ ਅਧਿਕਾਰ ਕਾਇਮ ਰੱਖਣਾ ਵੀ ਇਕ ਪ੍ਰਾਪਤੀ ਹੋਵੇਗੀ? ਵੱਧ ਰਹੇ ਯੌਨ ਉਤਪੀੜਨ ਵਾਲੀ ਮਾਨਸਿਕਤਾ ਤੋਂ ਆਪਣੀ ਰੱਖਿਆ ਕਰਨੀ ਅਤੇ ਹੋਰ ਅੱਗੇ ਵੱਧਣਾ ਤੇ ਅਧਿਕਾਰ ਹਾਸਲ ਕਰ ਲੈਣੇ ਵੀ ਇਕ ਪ੍ਰਾਪਤੀ ਹੋਵੇਗੀ? ਇਸਤਰੀ ਮੁਕਤੀ ਦਾ ਸੰਘਰਸ਼, ਸਾਰੇ ਇਸਤਰੀ ਵਰਗ ਦੀ ਜਮਹੂਰੀਅਤ ਦੇ ਸੰਘਰਸ਼ ਦੇ ਪ੍ਰੀਪੇਖ ਵਿੱਚ ਤਾਂ ਹੀ ਹਾਸਲ ਹੋ ਸਕੇਗਾ, “ਜਦੋਂ ਯੌਨ ਉਤਪੀੜਨ ਦੇ ਸਵਾਲ ਨੂੰ ! ਇਸਤਰੀ-ਵਰਗ, ‘ਪੂੰਜੀਵਾਦੀ ਸਮਾਜ ਅੰਦਰ ਆਪਣੀ ਵਰਗੀ ਹੈਸੀਅਤ ਨਾਲ ਜੋੜ ਕੇ, ‘ਪੂੰਜੀਵਾਦ ਵਿਰੁਧ, ‘ਸਮਾਜਵਾਦੀ ਕ੍ਰਾਂਤੀ (ਸਮਾਜਕ ਤਬਦੀਲੀ) ਦੇ ਢਾਂਚੇ ‘ਚ ਆਪਣੇ ਆਪ ਨੂੰ ਇਕਜੁਟ ਕਰਕੇ ਜੱਥੇਬੰਦ ਹੋਵੇਗਾ।“
ਸਮਾਜ ਦੇ ਮੂਲ ਸਿਧਾਂਤ, ‘ਵਰਗ-ਸੰਘਰਸ਼ ਦੇ ਸਿਧਾਂਤਕ-ਅਧਾਰ ਰਾਹੀਂ ਹੀ ਅਸੀਂ, “ਯੌਨ- ਸ਼ੋਸ਼ਣ ਦੀ ਸਹੀ ਸਮਝਦਾਰੀ ਲਈ, “ਜਨਵਾਦ ਅਤੇ ਸੈਕਸ” ਦੇ ਸਵਾਲ ਦਾ ਹੱਲ ਪੇਸ਼ ਕਰ ਸਕਦੇ ਹਾਂ। ਇਸਤਰੀ ਸਮੱਸਿਆਵਾਂ ਨੂੰ ਸਰਵਹਾਰੇ ਨਜ਼ਰੀਏ ਨਾਲ ਦੇਖਣ ਵਾਲਾ ਕ੍ਰਾਂਤੀਕਾਰੀ ਰਚਨਾਕਾਰ ਹੀ ਉਸ ਦੀ ਉਤਪੀੜਨ ਪ੍ਰਤੀ ਡੂੰਘੀ ਘਿਰਣਾ ਪੈਦਾ ਕਰ ਸਕੇਗਾ? ਇਸਤਰੀ ਦੇ ਯੌਨ-ਉਤਪੀੜਨ ਦਾ ਵਰਣਨ ਕਰਦੇ ਹੋਏ ਉਸ ਨੂੰ ਅਪਮਾਨਿਤ ਕਰਨ ਅਤੇ ਚੁਸਕੀ (ਸੁਆਦ) ਲੈਣ ਵਾਲੇ ਦਿਸ਼ਟੀਕੋਣ ਨੂੰ ਉਹ ਕਦੀ ਵੀ ਨਹੀਂ ਅਪਣਾਏਗਾ? ਇਸਤਰੀ ਸੁੰਦਰਤਾ ਅਤੇ ਇਸਤਰੀ ਪੁਰਸ਼ ਦੇ ਪ੍ਰੇਮ ਸਬੰਧਾਂ (ਯੌਨ ਸਬੰਧਾਂ ਸਾਹਿਤ) ਦਾ ਸਰਵਹਾਰੇ ਦੀ ਸੋਚ ਅਧੀਨ ਸੁੰਦਰਤਾ ਦੇ ਨਾਲ ਨਾਲ ਕੁਦਰਤੀ ਚਿਤਰਨ ਅਤੇ ਯਥਾਰਥਵਾਦ ਦੇ ਨਾਂ `ਤੇ ਸਚਾਈ ਰਾਹੀਂ ਸ਼ਾਲੀਨਤਾ ਦਾ ਕਦੀ ਵੀ ਪ੍ਰਯੋਗ ਨਹੀਂ ਕਰੇਗਾ?
ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ , ‘ਕਿ ਸਮਾਜਵਾਦੀ ਸਮਾਜ ਅੰਦਰ, ‘ਇਸਤਰੀ ਦਾ ਆਰਥਿਕ ਸ਼ੋਸ਼ਣ, ਯੌਨ ਉਤਪੀੜਨ ਅਤੇ ਉਸ ਨੂੰ ਦੁਸਰੇ ਦਰਜੇ ਦੀ ਸ਼ਹਿਰੀ ਵੱਜੋ ਸਮਝ ਨੂੰ, ` ਇਕ ਦਮ ਖਤਮ ਹੋਇਆ ਨਹੀਂ ਸਮਝ ਲਿਆ ਜਾਵੇਗਾ? ਇਹ ਸੱਚ ਹੈ , ਕਿ ਸਮਾਜਵਾਦੀ ਰਾਜ ਪ੍ਰਬੰਧ, ਵਿਧੀ ਵਿਧਾਨ ਦੁਆਰਾ ਹੀ, ‘ਇਸਤਰੀ ਨੂੰ ਆਜ਼ਾਦੀ ਅਤੇ ਬਰਾਬਰੀ ਦੇਵੇਗਾ? ਉਸ ਨੂੰ ਜੀਵਨ ਅਤੇ ਸਮਾਜ ਦੇ ਸਾਰੇ ਕੰਮਾਂ ਵਿੱਚ ਹਿੱਸਾ ਲੈਣ ਲਈ ਪੂਰਾ ਪੂਰਾ ਮੌਕਾ ਦਿੱਤਾ ਜਾਵੇਗਾ । ਸਮਾਜ ਅੰਦਰ ਹਰ ਥਾਂ, ਘਰ ਅੰਦਰ, ਵਿਵਧ-ਮੂਲ ਮਾਨਤਾਵਾਂ, ਸੰਸਥਾਵਾਂ ਦੇ ਜਰੀਏ ਇਸਤਰੀ ਦੇ ਸ਼ੋਸ਼ਣ ਉਤਪੀੜਨ ਦੇ ਜੋ ਵਿਵਧ-ਸੂਖਸ਼ਮ ਅਤੇ ਬਹੁ-ਪੱਖੀ ਰੂਪ, ` ਭਾਵ ਤੈਹਾਂ ਮਾਜੂਦ ਹਨ, ‘ਉਹ ਲੰਬੇ ਸਮੇਂ ਤੱਕ ਸਮਾਜਵਾਦੀ ਪ੍ਰਕਿਰਿਆ ਦੌਰਾਨ ਵੀ ਬਣੇ ਰਹਿਣਗੇ? ਬਹੁਤ ਸਾਰੇ ਸਭਿਆਚਾਰਕ ਇਨਕਲਾਬਾਂ ਦੀ ਲਗਾਤਾਰਤਾ ਅਤੇ ਪ੍ਰਕਿਰਿਆਵਾਂ ਬਾਦ ਹੀ ਉਹ ਖਤਮ ਹੋਣਗੇ, ਜਦੋਂ ਇਸਤਰੀ ਸੰਪੂਰਨ ਰੂਪ ਵਿੱਚ ਮੁਕਤ ਹੋ ਜਾਵੇਗੀ।
ਵਰਗ-ਵੰਡ ਦੀ ਹੋਂਦ ਦੇ ਨਾਲ ਹੀ ਇਸਤਰੀ ਦੇ ਯੌਨ ਉਤਪੀੜਨ ਦੀ ਵੀ ਸ਼ੁਰੂਆਤ ਹੋਈ। ਇਸ ਦਾ ਖਾਤਮਾ ਵੀ ਵਰਗ ਅਤੇ ਵਰਗੀ ਮਾਨਸਿਕਤਾ ਦੇ ਖਾਤਮੇ ਨਾਲ ਹੀ ਹੋਵੇਗਾ। ਇਹ ਬਿਲਕੁਲ ਦਰੁਸਤ ਹੈ, ‘ਕਿ ਸਮਾਜਵਾਦ ਹੀ ਇਸ ਪ੍ਰਕਿਰਿਆ ਨੂੰ ਸ਼ੁਰੂ ਕਰੇਗਾ ਅਤੇ ਸਮੁੱਚੇ ਇਸਤਰੀ ਵਰਗ ਨੂੰ ਉਸ ਹੱਦ ਤੱਕ ਜਲਦੀ ਆਜ਼ਾਦ ਕਰ ਦੇਵੇਗਾ, “ਕਿ ਉਸ ਦੇ ਸ਼ੋਸ਼ਣ ਉਤਪੀੜਨ ਦੇ ਸਾਰੇ ਕਾਰਕ, ਸਵਰੂਪ ਅਤੇ ਹਮਲੇ ਭਸਮ ਹੋ ਜਾਣਗੇ। ਜਿਸ ਤਰ੍ਹਾਂ ਇਤਿਹਾਸ ਅੰਦਰ ਪਹਿਲਾ ਕਦੀ ਨਹੀਂ ਹੋਇਆ।
ਭਾਰਤ ਅੰਦਰ ਬਸਤੀਵਾਦੀ ਗਰਭ ਅੰਦਰ, “ ਸਾਮਰਾਜਵਾਦ ਦੇ ਦੌਰ ਦੌਰਾਨ, ` ਜੋ ਪੂੰਜੀਵਾਦ ਵਿਕਸਿਤ ਹੋਇਆ, ਉਸ ਦੀ ਸੰਸਕ੍ਰਿਤੀ ਅੰਦਰ ਬੁਰਜੂਆਂ ਤਰਕ ਪਰਕਤਾ ਉਸ ਹਦ ਤੱਕ ਹੈ, ‘ਜਿਸ ਹੱਦ ਤੱਕ ਆਮ ਜਨਤਾ ਨੂੰ ਪੂੰਜੀਵਾਦੀ ਉਤਪਾਦਨ ਤੰਤਰ ਦਾ ਗੁਲਾਮ (ਕ੍ਰੀਤਦਾਸ) ਬਣਾ ਕੇ ਰੱਖਣਾ ਜਰੂਰੀ ਸੀ। ਇਸ ਅੰਦਰ ਜਮਹੂਰੀ ਕਦਰਾਂ ਕੀਮਤਾਂ ਮਮੂਲੀ ਜਿਹੀਆਂ ਹੀ ਹਨ ਅਤੇ ਨਿਰੰਕੁਸ਼ਤਾ ਦਾ ਅੰਦਰ ਵਸਤੂੁ ਪ੍ਰਧਾਨ ਹੈ। ਭਾਰਤ ਅੰਦਰ ਪੂੰਜੀਵਾਦੀ ਬਾਜ਼ਾਰ ਦੇ ਵਾਧੇ ਨਾਲ ਰੂੰਡ-ਮੁੰਡ ਉਪਯੋਗਤਾਵਾਦੀ, ਉਪਭੋਗਤਾ ਸੱਭਿਆਚਾਰ ਅਤੇ ਬਹੁਤ ਹੀ ਕਸ਼ਟਮਈ ਵੱਖ ਵੱਖ ਵਿਗਾਨਗੀ (ਂ;ਜਕਅ਼ਵਜਰਅ) ਨੇ ਵੀ ਜਨਮਿਆ ਹੈ।
ਪੂੰਜੀਵਾਦ ਨੇ ਆਪਣੇ ਵਾਧੇ ਅਤੇ ਸੁਖਾਵੇਂ ਮਾਹੌਲ ਲਈ ਸਾਰੇ ਸਾਮੰਤਵਾਦੀ, ਬਸਤੀਵਾਦੀ ਅਤੇ ਸਾਮਰਾਜਵਾਦੀ ਰਹਿੰਦ-ਖੂੰਹਦ, ਪੁਰਾਣੀਆਂ ਗਲੀਆਂ ਸੜੀਆਂ ਕਦਰਾਂ-ਕੀਮਤਾਂ, ਮਾਨਤਾਵਾਂ ਅਤੇ ਅਦਾਰਿਆ ਨੂੰ ਜਿਉਂਦੇ ਰੱਖਿਆ ਅਤੇ ਅਪਣਾਇਆ ਹੋਇਆ ਹੈ। ਅਜਿਹੇ ਹਾਲਾਤਾਂ ਅੰਦਰ ਭਾਰਤ ਵਿੱਚ ਲੋਕ ਜਮਹੂਰੀ ਇਨਕਲਾਬ (ਸਮਾਜਕ ਪ੍ਰੀਵਰਤਨ) ਲਈ ਸੰਘਰਸ਼ ਬਹੁਤ ਜਟਿਲ ਅਤੇ ਮੁਸ਼ਕਲ ਹੈ। ਇਸ ਦੇ ਨਾਲ ਹੀ ਦੇਸ਼ ਅੰਦਰ ਹੋਰ ਵੀ ਕਈ ਸਮੱਸਿਆਵਾਂ ਪੈਦਾ ਹੋਈਆਂ ਅਤੇ ਹਾਕਮਾਂ ਨੇ ਖੜੀਆਂ ਕੀਤੀਆਂ ਹਨ। ਭਾਰਤ ਅੰਦਰ ਜਮਹੂਰੀ ਲਹਿਰਾਂ ਦੇ ਅੱਗੇ ਵੱਧਣ ਲਈ ਵਰਗ ਸੰਘਰਸ਼ ਦੇ ਨਾਲ ਨਾਲ, ‘ਜਾਤ-ਪਾਤ, ਫਿਰਕਾਪ੍ਰਸਤੀ, ਕੱਟੜਵਾਦ ਅਤੇ ਅੰਧ-ਵਿਸਵਾਸ਼ ਵੱਡੀਆਂ ਰੁਕਾਵਟਾਂ ਹਨ। ਸਮਾਜ ਅੰਦਰ ਇਸਤਰੀ ਸਮੱਸਿਆਵਾਂ ਵੀ ਅਜਿਹੀ ਹੀ ਇਕ ਗੰਭੀਰ ਸਮੱਸਿਆਂ ਵੱਜੋਂ ਸਾਹਮਣੇ ਹੈ।
ਭਾਵੇ ਸਾਰੇ ਪੱਛੜੇ ਸਮਾਜਾਂ ਅੰਦਰ ਪੂੰਜੀਵਾਦੀ ਪ੍ਰਭਾਵ ਕਾਇਮ ਹੋਣ ਕਾਰਨ ‘ਅੱਜ ਵੀ ਇਸਤਰੀ ਉਤਪੀੜਨ ਦਾ ਪੁਰਾਣੇ ਕਿਸਮ ਵਾਲਾ ਨੰਗੇਜ ਜੋ ਖੁਦ ਐਲਾਨਿਆ ਸਵਰੂਪ ਸੀ, ਕਾਇਮ ਹੈ। ਇਸਤਰੀ ਭਾਈਚਾਰੇ ਲਈ ਇਹ ਵੱਖਰਾਪਣ (ਛਕਪਗਕਪ਼ਵਜਰਅ) ਬਣਿਆ ਹੋਇਆ ਹੈ। ਪੱਛਮੀ ਦੇਸ਼ਾਂ ਦੇ ਵਿਕਸਤ ਪੂੰਜੀਵਾਦੀ ਸਮਾਜ ਅੰਦਰ ਭਾਵੇ ਯੌਨ-ਆਧਾਰਤ ਅਸਮਾਨਤਾ ਅਤੇ ਯੌਨ ਉਤਪੀੜਨ ਵੀ ਕਾਇਮ ਹੈ। ਪਰ ਭਾਰਤ ਅੰਦਰ ਇਸਤਰੀ ਦਾ ਆਰਥਿਕ-ਸਮਾਜਿਕ ਉਤਪੀੜਨ, ਖਾਸ ਕਰਕੇ ਜੋ ਬਹੁਤ ਗਹਿਰਾ, ਵਿਆਪਕ, ਨਿਰੰਕੁਸ਼ ਅਤੇ ਸੰਗਠਤ ਰੂਪ ਵਿੱਚ ਕਾਇਮ ਹੈ। ਸਾਰੇ ਸਮਾਜਕ ਕਿਰਿਆਸ਼ੀਲ ਮੰਚਾਂ ‘ਤੇ ਬਹੁ ਗਿਣਤੀ ਇਸਤਰੀ ਭਾਈਚਾਰੇ ਦਾ ਅਲਹਿਦਾਪਣ ਬਣਿਆ ਹੋਇਆ ਹੈ। ਸੀਮਤ ਹੱਦ ਤੱਕ ਸਿੱਖਿਆ ਅਤੇ ਜਮਹੂਰੀ ਚੇਤਨਾ ਦੇ ਪ੍ਰਸਾਰ ਦੇ ਬਾਵਜੂਦ, ‘ਬਹੁ ਗਿਣਤੀ ਇਸਤਰੀ ਆਬਾਦੀ ਪਹਿਲਾ ਵਰਗੇ ਬਰਾਬਰ-ਨਿਰੰਕੁਸ਼ (ਘਰ ਅੰਦਰ ਅਤੇ ਬਾਹਰ ਵੀ) ਦਾਸਤਾ ਅਤੇ ਏਸ਼ੀਆਈ-ਜੜਤਾ ਦੀਆਂ ਬੇੜੀਆਂ ‘ਚ ਜਕੜੀ ਹੋਈ ਹੈ।
ਉਹ ਬਹੁਤ ਹੀ ਖਤਰਨਾਕ ਮਨੁੱਖੀ ਅਲਹਿਦਗੀ ਦਾ ਸ਼ਿਕਾਰ ਹੈ। ਇਸ ਦੇ ਨਾਲ ਹੀ ਉਹ ਕੋਝੀ ਬੁਰਜੂਆ ਵੱਖਵਾਦੀ ਧਾਰਮਿਕ ਭਾਵਨਾਵਾਂ ਅਧੀਨ ਵੀ ਹੈ। ਉਹ ਪੂੰਜੀਵਾਦੀ ਉਜਰਤੀ ਗੁਲਾਮੀ ਦੀ ਹਾਲਤ ਵਿੱਚ ਪਈ ਹੋਈ ਹੈ। ਇਸ ਮਨੁੱਖੀ ਅੱਧੀ ਆਬਾਦੀ ਨੂੰ ਆਰਥਿਕ ਸ਼ੋਸ਼ਣ, ਲੁੱਟ ਖੁਸਟ, ਯੌਨ ਸੋਸ਼ਣ-ਉਤਪੀੜਨ, ਧਾਰਮਿਕ-ਕੱਟੜਵਾਦ, ਮਰਦ ਪ੍ਰਧਾਨ ਸਮਾਜ ਦੀ ਗੁਲਾਮੀ, ਹਿੰਸਾ ਆਦਿ ਦੀ ਡੂੰਘੀ ਖਾਈ ‘ਚ ਬਾਹਰ ਕੱਢਣ ਲਈ ਉਸ ਨੂੰ ਦਿਮਾਗੀ ਗੁਲਾਮੀ ਤੋਂ ਮੁਕਤ ਕਰਕੇ ਕ੍ਰਾਂਤੀਕਾਰੀ ਚੇਤਨਾ ਨਾਲ ਲੈਸ ਕਰਨਾ ਅਤੇ ਆਰਥਿਕ ਚੇਤਨਾ ਰਾਹੀ ਆਰਥਿਕ ਸਮਾਜਕ ਸੰਘਰਸ਼ ਦੇ ਭਾਗੀਦਾਰ ਯੋਧਿਆਂ ਦੀ ਕਤਾਰ ਵਿੱਚ ਖੜਾ ਕਰਕੇ, ‘ਭਾਰਤ ਅੰਦਰ ਲੋਕ ਜਮਹੂਰੀ ਇਨਕਲਾਬ ਲਿਆਉਣ ਲਈ ਅੱਗੇ ਵੱਧਣਾ ਹੈ, ‘ਜੋ ਇਕ ਮੁਸ਼ਕਲ ਪਰ ਲਾਜ਼ਮੀ ਕੰਮ ਹੈ।
ਇਸ ਕਾਰਜ ਲਈ ਕਿਰਤੀ-ਇਸਤਰੀ ਸੰਗਠਨ ਬਣਾਉਣੇ, ਵੱਖ ਵੱਖ ਪੇਸ਼ਿਆਂ ‘ਚ ਕੰਮ ਕਰਦੀਆਂ ਇਸਤਰੀਆਂ ਨੂੰ ਪੇਸ਼ਾਗਤ ਅਧਾਰਿਤ ਜੱਥੇਬੰਦ ਕਰਕੇ, ‘ਫਿਰ ਸਮੁੱਚੇ ਇਸਤਰੀ ਭਾਈਚਾਰੇ ਨੂੰ ਸੰਗਠਤ ਕਰਨਾ ਹੋਵੇਗਾ।ਇਸਤਰੀਆਂ ਦੇ ਇਹ ਸੰਗਠਨ, “ਆਪਣੀਆਂ ਮੰਗਾਂ ਦੇ ਨਾਲ ਨਾਲ, ‘ਸਮਾਜਕ ਅਤੇ ਯੌਨ ਉਤਪੀੜਨ ਦਾ ਵੀ ਸਖਤੀ ਨਾਲ ਵਿਰੋਧ ਦਰਜ ਕਰਨਾ, ਮਰਦ-ਮਾਲਕਵਾਦੀ (ਝ਼;ਕ .ਕਪਕਠਰਅਜਤਵ), ਧਾਰਮਿਕ-ਕੱਟੜਵਾਦ ਅਤੇ ਮਰਦ ਜੋਸ਼ (ਙੀ਼ਚਡਜਅਜਤਠ) ਵਾਲੀ ਮਾਨਸਿਕਤਾ ਦੇ ਖਾਤਮੇ ਲਈ ਡੱਟ ਕੇ ਆਵਾਜ਼ ਉਠਾਉਣੀ ਪੈਣੀ ਹੈ। ਦੇਸ਼ ਅੰਦਰ ਇਸਤਰੀਆਂ ਪ੍ਰਤੀ ਵੱਧ ਰਹੇ ਅਪਰਾਧਾਂ ਵਿਰੁੱਧ ਸੰਗਠਤ ਰੂਪ ਵਿੱਚ ਵਿਰੋਧ ਰੋਸ ਕਰਨੇ ਪੈਣੇ ਹਨ।ਇਨ੍ਹਾਂ ਸੰਗਠਨਾਂ, ਰੋਸ ਮੁਜ਼ਾਹਰਿਆਂ ਅਤੇ ਧਰਨਿਆਂ ਅੰਦਰ ਇਸਤਰੀ ਦੇ ਸਾਰੇ ਜਨ-ਸਮੂਹਾਂ ਨੂੰ ਜੋ ਘਰਾਂ ‘ਚ ਕੈਦ ਹਨ, “ ਆਰਥਿਕ ਸੋਸ਼ਣ ਦਾ ਸ਼ਿਕਾਰ ਹਨ, ` ਚੁੱਲੇ ਚੌਕੇ ਦੀ ਗੁਲਾਮੀ ਨਾਲ ਬੱਝੀਆਂ ਹੋਈਆਂ ਹਨ, ਉਨ੍ਹਾਂ ਦਾ ਸਾਥ ਜਰੂਰੀ ਹੈ।
ਸੱਭਿਆਚਾਰ ਮੋਰਚੇ ‘ਤੇ ਨਰੋਈ ਸੋਚ ਰੱਖਣ ਵਾਲੇ ਕਲਾਕਾਰਾਂ, ਜਮਹੂਰੀਅਤ ਪਸੰਦ ਜਨਵਾਦੀ ਲੇਖਕਾਂ, ਕਰਮੀਆਂ ਅਤੇ ਮਾਰਕਸਵਾਦੀਆਂ ਨੂੰ ਇਸਤਰੀ ਯੌਨ ਉਤਪੀੜਨ ਦੇ ਚਿਤਰਨ ਨੂੰ ਤੋੜ ਮਰੋੜ ਕੇ, ਦੱਬੂ, ਖਾਮੋਸ਼, ਮਜ਼ੇਦਾਰ, ਅਸ਼ਲੀਲ, ਗੰਦੇ, ਉਪਭੋਗੀ ਅਤੇ ਪ੍ਰੰਪਰਾਗਤ ਅਨੈਤਿਕਤਾਵਾਦੀ, ਵੀਤਰਾਗੀ ਅਤੇ ਮਰਦਈ ਕਰੂਰਤਾ ਪੂਰਨ, ਸੰਭੋਗ ਵਰਣਨਾਂ ਰਾਹੀਂ ਪੇਸ਼ ਕਰਨ ਵਾਲਿਆਂ ਵਿਰੁੱਧ, ‘ਆਪਣੀਆਂ ਕਲਮਾਂ, ਸੁਰਾਂ, ਰਾਗਾਂ, ਗੀਤਾਂ, ਕਹਾਣੀਆਂ, ਇਕਾਂਗੀਆਂ, ਕਿਰਤਾਂ ਅਤੇ ਜੱਥੇਬੰਦਕ ਰੂਪ ਨਾਲ ਸੰਘਰਸ਼ ਕਰਨਾ ਚਾਹੀਦਾ ਹੈ। ਇਸਤਰੀ ਉਤਪੀੜਨ ਦੀ ਸਹੀ ਵਿਗਿਆਨਕ ਸਮਝਦਾਰੀ ਅਤੇ ਸਰਵਹਾਰੇ ਦੇ ਦ੍ਰਿਸ਼ਟੀਕੋਣ ਰਾਹੀ ਗੋਰਕੀ ਵਰਗੀ ਉਗਰੁਤਾ, ਸੰਕੋਚਤਾ ਅਤੇ ਲੂਸ਼ੁਨ ਵਰਗੀ ਬਰੀਕ ਤਿਖੀ ਮਾਰ ਰਾਹੀ ਪੂਰੀ ਸ਼ਿਦਤ ਨਾਲ ਆਪਣੇ ਵਿਚਾਰਾਂ ਦੇ ਧਰਾਤਲ ਉਪਰ ਉਤਰਨਾ ਪਏਗਾ। ਇਸ ਮੋਰਚੇ ‘ਤੇ ਹਰ ਤਰ੍ਹਾਂ ਦੀ ਧਾਰਮਿਕ-ਕੱਟੜਤਾ, ਅਸ਼ਲੀਲਤਾ, ਇਸਤਰੀ ਉਤਪੀੜਨ ਅਤੇ ਲੱਚਰਤਾ ਵਿਰੁੱਧ ਲੜਨਾ ਪਏਗਾ।
ਦੁਨੀਆਂ ਦੀ ਅੱਧੀ ਆਬਾਦੀ, ‘ਇਸਤਰੀਆਂ ਹਨ ! ਕਿਰਤੀ ਜਮਾਤ ਆਪਣੀ ਮੁਕਤੀ ਦੀ ਕਲਪਨਾ ਹੀ ਨਹੀਂ ਕਰ ਸਕਦੀ, ਜਿਨਾਂ ਚਿਰ ਇਸ ਅੱਧੀ ਆਬਾਦੀ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨਹੀਂ ਟੁੱਟਦੀਆਂ। ਜੇਕਰ ਕੋਈ, ਜੋ ਕੁਝ ਆਪਣੇ ਆਲੇ-ਦੁਆਲੇ ਦੇਖਦਾ ਹੈ, ਉਸ ਨੂੰ ਬਦਲਣ ਦਾ ਯਤਨ ਨਹੀਂ ਕਰਦਾ, ਦੱਬੇ ਕੁਚਲੇ ਤੇ ਵੰਚਿਤ ਲੋਕਾਂ ਲਈ ਖੁਸ਼ੀ ਦਾ ਹਿੱਸਾ ਪ੍ਰਾਪਤ ਕਰਨ ਲਈ ਹਰਕਤ ਨਹੀਂ ਕਰਦਾ, ‘ਇਤਨੀ ਜਿਆਦਾ ਬੁਰਾਈ ਤੇ ਦਬਾਅ ਹੇਠ ਦੁਨੀਆਂ ਵਿੱਚ ਰਹਿ ਸਕਦਾ ਹੈ, ‘ਤਾਂ ਉਹ ਇਕ ਬੇਸਮਝ ਪਸ਼ੂ ਦੀ ਰੂਹ ਵਾਲਾ ਮਨੁੱਖ ਹੀ ਹੋ ਸਕਦਾ ਹੈ !
“ਕਲਾਰਾ ਜੈਟਕਿਨ” ਇਕ ਸਪੱਸ਼ਟ ਸਿਧਾਂਤਕ ਆਧਾਰ ‘ਤੇ ਸਾਨੂੰ ਸ਼ਕਤੀਸ਼ਾਲੀ ਇਸਤਰੀ ਅੰਦੋਲਨ ਦੀ ਉਸਾਰੀ ਕਰਨੀ ਹੋਵੇਗੀ। ਜ਼ਾਹਿਰ ਹੈ, ਕਿ ਮਾਰਕਸਵਾਦੀ ਸਿਧਾਂਤ ਤੋਂ ਬਿਨਾਂ ਅੱਛਾ ਵਿਹਾਰਕ ਕੰਮ ਨਹੀਂ ਹੋ ਸਕਦਾ !! “ਵੀ ਆਈ ਲੈਨਿਨ” ਸਿਰਫ਼ ਮਨੁੱਖ ਜਾਤੀ ਦੀ ਮੁਕਤੀ ਰਾਹੀ ਹੀ ਕਿਰਤੀ ਵਰਗ (ਪ੍ਰੋਲੇਤਾਰੀ) ਆਪਣੀ ਆਖਰੀ ਮੁਕਤੀ ਹਾਸਲ ਕਰ ਸਕਦਾ ਹੈ !!! “ਕਾਰਲ ਮਾਰਕਸ” ਇਸ ਖੂਬਸੂਰਤ ਧਰਤੀ ਪ੍ਰਤੀ ਇਸਤਰੀ-ਮਰਦ ਦੀ ਇੱਕ ਖੂਬਸੂਰਤ ਇਕਮੁੱਠਤਾ ਉਤਪਨ ਵਿਚਾਰਾਂ, ਸੰਘਰਸ਼ਾਂ ਅਤੇ ਸੋਚਾਂ ਦੇ ਪੱਧਰ ‘ਤੇ ਵਿਕਸਿਤ ਹੋ ਜਾਵੇ ਤਾਂ ਇਸ ਦੁਨੀਆਂ ‘ਚ ਇਕ ਸ਼ਾਨਦਾਰ ਨਵੇਂ ਰਸਤੇ ਵੱਲ ਸਮੁੱਚੀ ਮਾਨਵਤਾ ਨੂੰ ਤੋਰਿਆ ਜਾ ਸਕਦਾ ਹੈ।
ਇਸ ਦਿਸ਼ਾ ਵੱਲ ਛੋਟੇ-ਛੋਟੇ ਕਦਮ ਵੱਡੀਆਂ ਲਹਿਰਾਂ ਅਤੇ ਸੋਚਾਂ ਵੱਲ ਵਿਕਸਿਤ ਹੋ ਰਹੇ ਹਨ। ਇਹ ਸੁਪਨੇ ਜ਼ਰੂਰ ਸਾਕਾਰ ਹੋਣਗੇ। ਇਸ ਇੱਛਾ ਨਾਲ ਸੰਘਰਸ਼ ਦਰ ਸੰਘਰਸ਼ ਹਰੇਕ ਕੋਨੇ ‘ਤੇ ਆਪਣਾ ਖਾਤਾ ਖੋਲ੍ਹ ਰਿਹਾ ਹੈ। ਆਓ ਆਪਾਂ ਵੀ ਇਸ ਵਿੱਚ ਭਾਗੀਦਾਰ ਹੋਈਏ !
ਜਮਹੂਰੀਅਤ, ਬਰਾਬਰਤਾ ਅਤੇ ਇਸਤਰੀਆਂ ਦੀ ਬੰਦਖਲਾਸੀ ! !
ਰਾਜਿੰਦਰ ਕੌਰ ਚੋਹਕਾ
91-98725-44738
001-403-285-4208
EMail: [email protected]
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly