ਜਿਨਾਂ ਅਕਾਲ ਦਾ ਵਿਰੋਧ ਕਰਨਾ ਕਰੀ ਜਾਓ ਅਸੀਂ ਤਾਂ ਸਿਰੋਪਾ ਪਾ ਦਿੱਤਾ

 (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਬੀਤੇ ਦਿਨੀ ਅਕਾਲ ਨਾਮ ਦੀ ਪੰਜਾਬੀ ਧਾਰਮਿਕ ਫਿਲਮ ਰਿਲੀਜ਼ ਹੋਈ ਜਿਸ ਦਾ ਰਿਲੀਜ਼ ਹੋਣ ਮੌਕੇ ਪਹਿਲੇ ਦਿਨ ਤੋਂ ਹੀ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਸੀ। ਪੰਜਾਬ ਦੇ ਅਨੇਕਾਂ ਸ਼ਹਿਰਾਂ ਦੇ ਸਿਨੇਮਾਂ ਹਾਲਾਂ ਦੇ ਵਿੱਚ ਜਦੋਂ ਇਹ ਫਿਲਮ ਸ਼ੁਰੂ ਹੋਈ ਤਾਂ ਨਹਿੰਗ ਸਿੰਘ ਜਥੇਬੰਦੀਆਂ ਤੋਂ ਇਲਾਵਾ ਧਾਰਮਿਕ ਜਥੇਬੰਦੀਆਂ ਨੇ ਸਿਨੇਮਾ ਹਾਲਾਂ ਦੇ ਵਿੱਚ ਜਾ ਕੇ ਇਸ ਦਾ ਵਿਰੋਧ ਕੀਤਾ ਇਸ ਦੇ ਪੋਸਟਰ ਤੱਕ ਪਾੜ ਦਿੱਤੇ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਬੇਸ਼ਕ ਇਹ ਫਿਲਮ ਧਾਰਮਿਕ ਹੈ ਇਸ ਵਿੱਚ ਜੋ ਅਦਾਕਾਰ ਗਿੱਪੀ ਗਰੇਵਾਲ ਤੇ ਹੋਰ ਸਿੱਖੀ ਬਾਣਾ ਪਾ ਕੇ ਰੋਲ ਕਰ ਰਹੇ ਉਹ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਇਸ ਲਈ ਇਸਦਾ ਵਿਰੋਧ ਕਰਨਾ ਬਹੁਤ ਜਰੂਰੀ ਹੈ ਤਾਂ ਕਿ ਕੱਲ ਨੂੰ ਇਹੋ ਲੋਕ ਸਿੱਖ ਇਤਿਹਾਸ ਨੂੰ ਫਿਲਮਾਂ ਵਿੱਚ ਗਲਤ ਤਰੀਕੇ ਨਾਲ ਪੇਸ਼ ਕਰਨਗੇ। ਇਸ ਮੌਕੇ ਉਤੇ ਨਹਿੰਗ ਸਿੰਘ ਜਥੇਬੰਦੀਆਂ ਇਸ ਫਿਲਮ ਦੇ ਵਿਰੋਧ ਵਿੱਚ ਆਈਆਂ ਉੱਥੇ ਹੀ ਕਈ ਨਹਿੰਗ ਸਿੰਘ ਇਸ ਫਿਲਮ ਨੂੰ ਸਹੀ ਵੀ ਕਹਿ ਰਹੇ ਸਨ। ਪਰ ਉਸ ਵੇਲੇ ਤਾਂ ਹੱਥ ਹੀ ਹੋ ਗਈ ਜਦੋਂ ਨਿਹੰਗ ਸਿੰਘ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਇਸ ਫਿਲਮ ਦੇ ਹੀਰੋ ਗਿੱਪੀ ਗਰੇਵਾਲ ਤੇ ਉਸ ਦੀ ਸਮੁੱਚੀ ਟੀਮ ਨੂੰ ਸਿਰੋਪਾ ਪਾ ਕੇ ਸਨਮਾਨ ਕਰ ਦਿੱਤਾ। ਹੁਣ ਇਸ ਨੂੰ ਕੀ ਸਮਝਿਆ ਜਾਵੇ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਦਾਕਾਰੀ ਦੀ ਰੂਹ : ਜਤਿੰਦਰ ਕੌਰ
Next articleਆਹ ਰੈਲੀ ਆ