(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਵੱਲੋਂ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਦੇ ਵਿਰੁੱਧ ਜੋ ਫੈਸਲੇ ਲਏ ਗਏ ਹਨ ਉਹਨਾਂ ਫੈਸਲਿਆਂ ਦੇ ਵਿਰੋਧ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੀ ਸਿੰਘ ਸੰਗਤ ਵੱਲੋਂ ਆਪਣਾ ਰੋਸ ਦਰਸਾਇਆ ਜਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚੋਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਮੈਂਬਰਾਂ ਨੇ ਕਿਹਾ ਹੈ ਕਿ ਇਸ ਵਕਤ ਜੋ ਕੁਝ ਹੋ ਰਿਹਾ ਹੈ ਉਹ ਬਹੁਤ ਹੀ ਘਿਨਾਉਣਾ ਹੈ ਸਿਰਫ ਇੱਕ ਵਿਸ਼ੇਸ਼ ਵਿਅਕਤੀ ਨੂੰ ਬਚਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਜਿਹੀਆਂ ਅਹਿਮ ਧਾਰਮਿਕ ਸੰਸਥਾਵਾਂ ਦਾ ਅਪਮਾਨ ਤੱਕ ਕੀਤਾ ਹੀ ਜਾ ਰਿਹਾ ਹੈ ਨਾਲ ਹੀ ਇਹਨਾਂ ਸਥਾਨਾਂ ਉੱਤੇ ਸੇਵਾ ਨਿਭਾ ਰਹੇ ਜਥੇਦਾਰਾਂ ਦੀ ਵੀ ਬਹੁਤ ਵੱਡੀ ਤੌਹੀਨ ਕੀਤੀ ਜਾ ਰਹੀ ਹੈ। ਇਸ ਮੌਕੇ ਚਾਹੀਦਾ ਤਾਂ ਇਹ ਸੀ ਕਿ ਜੋ ਸੰਕਟ ਚੱਲ ਰਿਹਾ ਹੈ ਉਸ ਉੱਤੇ ਬੈਠ ਕੇ ਸਮੁੱਚੀ ਸਿੱਖ ਸੰਗਤ ਵਿਚਾਰਾਂ ਕਰਦੀ ਪਰ ਹੋ ਸਭ ਕੁਝ ਉਲਟ ਰਿਹਾ ਹੈ ਇਹ ਸਭ ਕੁਝ ਕਿਸ ਦੇ ਇਸ਼ਾਰੇ ਉੱਤੇ ਹੋ ਰਿਹਾ ਹੈ ਇਹ ਵੀ ਕੋਈ ਲੁਕਿਆ ਛਿਪਿਆ ਨਹੀਂ। ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਜੋ ਕਾਰਵਾਈ ਜਥੇਦਾਰਾਂ ਵਿਰੁੱਧ ਪਾਈ ਹੈ ਉਸ ਦੇ ਰੋਸ ਵਜੋਂ ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਪੁਤਲੇ ਫੂਕੇ ਗਏ। ਅੰਮ੍ਰਿਤਸਰ ਦੇ ਵਿੱਚ ਇੱਕ ਫੂਕੇ ਜਾ ਰਹੇ ਪੁਤਲੇ ਦੇ ਵਿੱਚ ਨੌਜਵਾਨਾਂ ਦਾ ਬਹੁਤ ਹੀ ਰੋਸ ਵੇਖਣ ਨੂੰ ਮਿਲਿਆ ਉਹਨਾਂ ਨੇ ਸਿੱਧੇ ਤੌਰ ਉੱਤੇ ਕਿਹਾ ਕਿ ਅੰਤ੍ਰਿੰਗ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਵਿਸ਼ੇਸ਼ ਤੌਰ ਉੱਤੇ ਇਸ ਮਤੇ ਵਿੱਚ ਦਿਲਚਸਪੀ ਦਿਖਾਈ ਹੈ ਤੇ ਇਸ ਲਈ ਕੁਲਵੰਤ ਸਿੰਘ ਮੰਨਣ ਦਾ ਹੀ ਨਹੀਂ ਅਸੀਂ ਸਮੁੱਚੀ ਅੰਤਰਿੰਮ ਕਮੇਟੀ ਮੈਂਬਰ ਤੇ ਇਸ ਦੇ ਆਕਾਵਾਂ ਦਾ ਪੁਤਲਾ ਫੂਕ ਰਹੇ ਹਾਂ। ਜੋਸ਼ ਵਿੱਚ ਆਏ ਨੌਜਵਾਨਾਂ ਨੇ ਅੰਤਰਿਮ ਕਮੇਟੀ ਦੇ ਮੈਂਬਰਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj