15 ਅਗਸਤ ਕਿਵੇਂ ਮੁਬਾਰਕ

ਬਿੰਦਰ

(ਸਮਾਜ ਵੀਕਲੀ)

ਭਾਈਆਂ ਨੇ ਭਾਈ ਮਾਰੇ ਸੀ
ਦਿਨ ਯਾਦ ਕਰੋ

ਧਰਮਾਂ ਨੇ ਪਾਏ ਪੁਆੜੇ ਸੀ
ਦਿਨ ਯਾਦ ਕਰੋ

ਬਣੇ ਜਾਹਿਲ ਮਜ਼ੵਬੀ ਸਾਰੇ ਸੀ
ਦਿਨ ਯਾਦ ਕਰੋ

ਸਭ ਲਾਲਚੀ ਸੋਚ ਦੇ ਕਾਰੇ ਸੀ
ਦਿਨ ਯਾਦ ਕਰੋ

ਕੁੱਝ ਹਵਸ ਦੀ ਭੁੱਖ ਨੇ ਮਾਰੇ ਸੀ
ਦਿਨ ਯਾਦ ਕਰੋ

ਪੰਜਾਬੀ ਹੀ ਬਣੇ ਹਤਿਆਰੇ ਸੀ
ਦਿਨ ਯਾਦ ਕਰੋ

ਨਫ਼ਰਤ ਦੇ ਲੱਗਦੇ ਨਾਹਰੇ ਸੀ
ਦਿਨ ਯਾਦ ਕਰੋ

ਬੇਗੁਨਾਹ ਮਰੇ ਲੋਕ ਵਿਚਾਰੇ ਸੀ
ਦਿਨ ਯਾਦ ਕਰੋ

ਜੰਗ ਜਿੱਤ ਕੇ ਬਿੰਦਰਾ ਹਾਰੇ ਸੀ
ਦਿਨ ਯਾਦ ਕਰੋ

ਸਾਹਿਤ ਬਿੰਦਰ ਇਟਲੀ
00393278159218

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਦਰਾਂ ਅਗਸਤ 1947 ਆਈ ਸੀ
Next articleਸੋਚ ਗੁਲਾਮ