ਘਰ ਘਰ ਰਾਸ਼ਣ 

(ਸਮਾਜ ਵੀਕਲੀ)

ਮੁੱਖ ਮੰਤਰੀ ਜੀ ਕੀ ਹੋ ਗਿਆ,ਹੁਣ ਰਹੀ ਕੋਈ ਹੋਸ਼ ਨਾ
ਪਹਿਲਾਂ ਤੁਸੀਂ ਕਰਦੇ ਅਲੋਚਨਾ,ਉਹ ਕੰਮ ਕਰ ਦਿੱਤਾ ਤੁਸੀਂ ਸ਼ੁਰੂ
ਕੰਮਾਂ ਜੇੜਿਆ ਤੋ ਹੋਰਾਂ ਨੂੰ ਸੀ  ਭੰਡਦਾ ?
ਥੈਲਿਆਂ ਦੇ ਉੱਤੇ ਹੁਣ ਛਾਪ ਛਾਪ ਫੋਟੋ,
ਰਾਸ਼ਣ ਪਿੰਡਾਂ ਦੇ ਵਿੱਚ ਫਿਰੇ ਵੰਡ ਦਾ
ਉਨ੍ਹਾਂ ਵਰਗੇ ਤੁਸੀਂ ਵੀ ਕੇਹੜੀ ਵੱਖਰੀ ਆ ਗੱਲ,
ਲੱਗੇ ਤੁਸੀਂ ਵੀ ਖਿਲਾਰਨ ਜੀ ਉਨ੍ਹਾਂ ਵਾਂਗੂੰ ਝੱਲ,
ਕੱਢੇ ਰਾਹਾਂ ਚ ਖਿਲਾਰਨੋ ਜ਼ਰਾ ਨਹੀਂ ਸੰਗਦਾ
ਥੈਲਿਆਂ ਦੇ ਉੱਤੇ ਹੁਣ ਛਾਪ ਛਾਪ ਫੋਟੋ,
ਰਾਸ਼ਣ ਪਿੰਡਾਂ ਦੇ ਵਿੱਚ ਫਿਰੇ ਵੰਡ ਦਾ
ਸਭ ਲੋਕਾਂ ਦਾ ਹੀ ਮਾਲ ਤੁਸੀਂ ਕੋਲੋ ਕੀ ਦਿੱਤਾ
ਬੈਠ ਕੁਰਸੀ ਤੇ ਭੁੱਲੇ ਛੱਡ ਦੁਨੀਆਂ ਦੀ ਚਿੰਤਾ
ਉਹ ਵੀ ਦਿੰਦੇ ਸੀ ਦਾਲਾਂ ਤੇ ਕਣਕ,
 ਕਿਹੜਾ ਲੈ ਆਇਆ ਨਵਾਂ ਤੂੰ ਖਿਡਾਉਣਾ ਖੰਡ ਦਾ ?
ਥੈਲਿਆਂ ਦੇ ਉੱਤੇ ਹੁਣ ਛਾਪ ਛਾਪ ਫੋਟੋ,
ਰਾਸ਼ਣ ਪਿੰਡਾਂ ਦੇ ਵਿੱਚ ਫਿਰੇ ਵੰਡ ਦਾ
ਚਾਹੁੰਦੇ ਦੁਨੀਆਂ ਵਿੱਚ ਜੀ ਬਣਾਉਣੀ ਤੁਸੀਂ ਭੱਲ
ਲੈ ਲਓ ਲਿਖ ਕੇ ਮੇਰੇ ਤੋ ਹੁਣ ਬਣਨੀ ਨਹੀਂ ਗੱਲ
ਉਸੇ ਰਾਹੀ ਤੁਰੇ ਜਿੱਥੋ ਸੀ ਗੁਰਮੀਤ ਲੰਘਦਾ
ਥੈਲਿਆਂ ਦੇ ਉੱਤੇ ਹੁਣ ਛਾਪ ਛਾਪ ਫੋਟੋ,
ਰਾਸ਼ਣ ਪਿੰਡਾਂ ਦੇ ਵਿੱਚ ਫਿਰੇ ਵੰਡ ਦਾ
 ਲੇਖਕ-ਗੁਰਮੀਤ ਡੁਮਾਣਾ
 ਪਿੰਡ – ਲੋਹੀਆਂ ਖਾਸ (ਜਲੰਧਰ)
 ਸੰਪਰਕ 76528 26074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਤਿੰਨ ਪੱਪੇ-
Next articleसर्वोच्च नागरिक सम्मान भारत रत्न -कर्पूरी ठाकुर से स्वामीनाथन तक :एक विश्लेषण