*ਅਗਰ ਮਸਲਾ ਹੱਲ ਨਾ ਹੋਇਆ ਤਾਂ ਹੋਵੇਗਾ ਸੰਘਰਸ਼:- ਅਮਰਜੀਤ ਲਾਡੀ/ਸੋਮ ਨਾਥ ਸ਼ੇਖੂਪੁਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਪਿੰਡ ਸ਼ੇਖੂਪਰ ਤਹਿਸੀਲ ਫਿਲੌਰ ਵਿਖੇ ਲੋਕਾਂ ਵਲੋਂ ਲੋਕ ਇਨਸਾਫ਼ ਮੰਚ ਦੇ ਆਗੂਆਂ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ, ਏਥੇ ਵਸਦੇ ਕਈ ਘਰਾਂ ਵਲੋਂ ਦੱਸਿਆ ਗਿਆ ਕਿ ਸਾਡੇ ਘਰਾਂ ਉੱਪਰ ਦੀ ਬਿਜ਼ਲੀ ਦੀਆਂ ਤਾਰਾਂ ਕਾਫੀ ਲੰਬੇ ਸਮੇਂ ਤੋਂ ਲੰਘ ਰਹੀਆਂ ਹਨ ਜਿਸ ਕਾਰਨ ਸਾਡੀ ਜਾਨ ਦਾ ਖਤਰਾ ਬਣਿਆ ਹੋਇਆ ਹੈ। ਇਸ ਸੰਬੰਧੀ ਲੋਕਾਂ ਨੇ ਦਸਿਆ ਕਿ ਜਦੋਂ ਤੋਂ ਓਹ ਪਿੰਡ ਵਿੱਚ ਰਹਿੰਦੇ ਹਨ ਉਦੋਂ ਤੋਂ ਹੀ ਮਸਲੇ ਦੇ ਹੱਲ ਲਈ ਬੇਨਤੀਆਂ ਕਰ ਰਹੇ ਹਨ ਪਰ ਕਿਸੇ ਨੇ ਅੱਜ ਤੱਕ ਉਕਤ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦਿੱਤਾ। ਬੱਚੇ ਖੇਡਣ ਵਾਸਤੇ ਮਕਾਨ ਦੀ ਛੱਤ ਤੇ ਵੀ ਨਹੀਂ ਜਾ ਸਕਦੇ, ਹੋਰ ਤਾਂ ਹੋਰ ਦੂਸਰੀ ਮੰਜਿਲ ਪਾਉਣ ਤੋਂ ਵੀ ਬਹੁਤ ਸਾਰੇ ਲੋਕ ਅਵਾਜ਼ਾਰ ਹਨ। ਓਹਨਾ ਕਿਹਾ ਕਿ ਹਰ ਵਾਰ ਵੋਟਾਂ ਲੈਣ ਵਾਲੇ ਜਰੂਰ ਆਉਂਦੇ ਹਨ ਪਰ ਸਾਡੀਆਂ ਮੁਸ਼ਕਲਾਂ ਦੇ ਹੱਲ ਵਾਸਤੇ ਕੋਈ ਨਹੀਂ ਕਦੇ ਆਇਆ। ਓਹਨਾ ਕਿਹਾ ਕਿ ਸਾਡਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਮੁੱਖ, ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਅਮਰਜੀਤ ਲਾਡੀ ਮਹਿਸਮਪੁਰ, ਡਾਕਟਰ ਕੁਲਦੀਪ ਦਾਰਾਪੁਰ, ਸੋਮ ਨਾਥ ਸ਼ੇਖੂਪੁਰ ,ਨੇ ਆਖਿਆ ਕਿ ਅਗਰ ਬਿਜਲੀ ਮਹਿਕਮੇ ਨੇ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਮਨਜੀਤ ਸਿੰਘ, ਪੰਚ ਬਿੰਦਰ, ਅਮਨਦੀਪ, ਗੋਬਿੰਦ, ਸੁੱਚਾ ਸਿੰਘ, ਡਾਕਟਰ ਸਤਨਾਮ, ਮੋਹਨ ਲਾਲ, ਅਮਰਦੀਪ ਸਿੰਘ, ਸੀਤਲ ਰਾਮ, ਬਲਵੀਰ ਰਾਮ, ਸੰਦੀਪ ਕੁਮਾਰ, ਸਰਵਣ ਰਾਮ, ਰਾਮ ਕਿਸ਼ਨ, ਗੁਰਨਾਮ, ਨਰੇਸ਼ ਕੁਮਾਰ, ਧਰਮਵੀਰ, ਮਨਜੀਤ ਕੁਮਾਰ, ਪਿਆਰ ਕੌਰ, ਅਮਨਦੀਪ ਕੌਰ, ਲਖਵੀਰ ਰਾਮ, ਜਸਵਿੰਦਰ ਕੌਰ, ਰੇਸ਼ਮ ਕੌਰ, ਬਲਜੀਤ ਕੌਰ, ਲਵਲੀਨ ਕੌਰ, ਜੈਸਮੀਨ, ਬਿੰਦਰ ਕੌਰ, ਅਤੇ ਤਮੰਨਾ ਆਦਿ ਹਾਜ਼ਰ ਸਨ।


