HOME ਮਕਾਨ ਡਿੱਗਣ ਤੋਂ ਕੁਝ ਦਿਨਾਂ ਬਾਅਦ ਹੀ ਐਕਸੀਡੈਂਟ ਦੌਰਾਨ ਨਹਿਰ ਵਿੱਚ ਡੁੱਬਣ...

ਮਕਾਨ ਡਿੱਗਣ ਤੋਂ ਕੁਝ ਦਿਨਾਂ ਬਾਅਦ ਹੀ ਐਕਸੀਡੈਂਟ ਦੌਰਾਨ ਨਹਿਰ ਵਿੱਚ ਡੁੱਬਣ ਨਾਲ ਭੁਪਿੰਦਰ ਸਿੰਘ ਭਿੰਦੀ ਦੇ ਨੌਜਵਾਨ ਪੁੱਤਰ ਦੀ ਮੌਤ ਨੇ ਗ਼ਰੀਬ ਪਰਿਵਾਰ ਦਾ ਬੁਰੀ ਤਰ੍ਹਾਂ ਤੋੜਿਆ ਲੱਕ।

1

ਸੰਦੀਪ ਸਿੰਘ ‘ਬਖੋਪੀਰ’   (ਸਮਾਜ ਵੀਕਲੀ)   ਬੀਤੇ ਦਿਨੀਂ ਪਿੰਡ ਬਖੋਪੀਰ ਦੇ ਵਸਨੀਕ ਭੁਪਿੰਦਰ ਸਿੰਘ ਭਿੰਦੀ ਸਪੁੱਤਰ ਹਾਕਮ ਸਿੰਘ ਡਾਕ ਅਤੇ ਤਹਿਸ਼ੀਲ ਭਵਾਨੀਗੜ੍ਹ ਸੰਗਰੂਰ ਦੇ 18ਸਾਲ ਦੇ ਪੁੱਤਰ ਦੀ ਪਿੰਡ ਨਦਮਪੁਰ ਵਿਖੇ ਲੱਗੇ ਮੇਲੇ ਤੋਂ ਵਾਪਸ ਘਰ ਆਉਂਦਿਆਂ ਮੋਟਰਸਾਈਕਲ ਦੇ ਭਾਖੜਾ ਨਹਿਰ ਵਿੱਚ ਫਿਸਲ ਕੇ ਡਿੱਗ ਜਾਣ ਕਾਰਨ ਡੁੱਬਣ ਕਰਕੇ ਮੌਤ ਹੋ ਗਈ, ਨਦਾਮਪੁਰ ਨਹਿਰ ਤੇ ਮੌਕੇ ਤੇ ਮੌਜ਼ੂਦ ਲੋਕਾਂ ਵੱਲੋਂ  ਨੌਜਵਾਨ ਨੂੰ ਬਚਾਉਣ ਲਈ,ਬਹੁਤ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਪ੍ਰਕਾਰ ਵੀ ਸਫਲਤਾ ਹਾਸਿਲ ਨਾ ਹੋਈ, ਡੇਢ ਘੰਟੇ ਦੀ ਖ਼ੋਜ  ਤੋਂ ਬਾਅਦ ਮਿ੍ਤਕ ਸਰੀਰ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਪਾਰਟੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਮ੍ਰਿਤਕਾ ਨੌਜਵਾਨ ਦਾ ਨਾਂ ਰੌਸ਼ਨ ਸਿੰਘ ਅਤੇ ਉਮਰ ਲਗਭਗ 18 ਸਾਲ ਸੀ, ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਇਸ ਸਾਲ ਇਸ ਨੇ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਸੀ, 15 ਕੁ ਦਿਨ ਪਹਿਲਾਂ ਰੁਕ-ਰੁਕ ਕੇ ਪੈਂਦੀ ਬਾਰਿਸ਼ ਵਿੱਚ ਇਸ ਗ਼ਰੀਬ ਪਰਿਵਾਰ ਦਾ ਘਰ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਸੀ, ਨੌਜਵਾਨ ਦੇ ਪਿਤਾ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਹਨ, ਪਰਿਵਾਰ ਬੇਹਦ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਿਹਾ ਹੈ, ਪਰਿਵਾਰ ਵਿੱਚ ਮ੍ਰਿਤਕ ਦੀ ਇੱਕ ਛੋਟੀ ਭੈਣ ਹੈ ਮਾਤਾ ਮਨਰੇਗਾ ਵਿੱਚ ਕੰਮ ਕਰਕੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ, ਮਿਰਤਕ ਰੋਸ਼ਨ ਦੇ ਫੁੱਲਾਂ ਦੀ ਰਸਮ ਕਰਨ ਤੋਂ ਬਾਅਦ ਗ਼ਰੀਬੀ ਦੇ ਇਮਤਿਹਾਨ ਦੀ ਹੱਦ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਵੀ ਇਸ ਗ਼ਰੀਬ ਪਰਿਵਾਰ ਕੋਲ ਆਪਣਾ ਘਰ ਵੀ ਨਹੀਂ ਰਿਹਾ ਸੀ, ਨਗਰ ਪੰਚਾਇਤ ਬਖੋਪੀਰ ਅਤੇ ਇਲਾਕੇ ਦੇ ਮੋਹਤਵਰ ਲੋਕਾਂ ਵੱਲੋਂ ਪੰਜਾਬ ਸਰਕਾਰ, ਕੇਂਦਰ ਸਰਕਾਰ, ਸਬੰਧਿਤ ਜਿਲ੍ਹੇ ਦੇ ਡੀ,ਸੀ ਸਾਹਿਬ, ਜ਼ਿਲ੍ਹੇ ਦੇ ਮੌਜੂਦਾ ਐਮ.ਐਲ.ਏ ਮੈਡਮ ਨਰਿੰਦਰ ਕੌਰ ਭਰਾ ਜੀ ਅਤੇ ਇਲਾਕੇ ਦੀਆਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਪੁਰਜੋਰ ਬੇਨਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਲਈ ਉਹ ਜ਼ਰੂਰ ਅੱਗੇ ਆਉਣ ਅਤੇ ਸਰਕਾਰ ਇਸ ਗਰੀਬ ਪਰਿਵਾਰ ਦਾ ਮਕਾਨ ਬਣਾ ਕੇ ਦੇਵੇ ਅਤੇ ਇਹਨਾਂ ਦੇ ਨੌਜਵਾਨ ਪੁੱਤਰ ਦੇ ਦੁਨੀਆਂ ਤੋਂ ਚਲੇ ਜਾਣ ਤੇ ਕੋਈ ਮਾਲੀ ਸਹਾਇਤਾ ਤੇ ਮੁਆਵਜ਼ੇ ਰਾਹੀਂ ਕੋਈ ਨਾ ਕੋਈ ਮਦਦ ਜ਼ਰੂਰ ਕਰੇ। ਸਮੁੱਚੇ ਨਗਰ ਵਿੱਚ ਨੌਜਵਾਨ ਬੱਚੇ ਦੀ ਮੌਤ ਕਾਰਨ ਗਹਿਰੇ ਦੁੱਖ ਦੀ ਸਥਿਤੀ ਬਣੀ ਹੋਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleसाम्प्रदायिक राष्ट्रवाद और बाबाओं की बारात: आरएसएस प्रमुख की 75वीं वर्षगांठ में श्री श्री रविशंकर
Next articleਜ਼ਿੰਦਗੀ ਦੀ ਗਿਣਤੀ ਮਿਣਤੀ ਦਾ ਪਤਾ ਨਹੀਂ, ਭਾਰ ਈਰਖਾ ਦਾ ਮਣਾਂ ਮੂੰਹੀ ਚੁੱਕੀ ਫਿਰਦੇ ਹਾਂ ।