(ਸਮਾਜ ਵੀਕਲੀ)
“ਮਨਜੀਤ ਤੈਨੂੰ ਛੁਟੀ ਕਿਸ ਦਿਨ ਹੈ?” ਮਨਜੀਤ ਦੀ ਸੱਸ ਕਮਲਾ ਨੇ ਕਿਹਾ।”ਕਿਉਂ ਮੰਮੀ ਜੀ,ਕੀ ਗੱਲ ਹੋ ਗਈ।”
“ਗੱਲ ਤਾਂ ਕੁਝ ਨਹੀਂ ਮੈਂ ਕਹਿ ਰਹੀ ਸੀ ਕਿ ਦੀਵਾਲੀ ਦਾ ਦਿਨ ਨੇੜੇ ਹੈ ਕਿਉਂ ਨਾ ਇਕ ਦਿਨ ਘਰ ਦੀ ਸਫਾਈ ਕਰ ਲਈਏ।” ਕਮਲੋ ਉਤੱਰ ਦਿੱਤਾ।
“ਛੁੱਟੀ ਤਾਂ ਕੋਈ ਨਹੀਂ ਆਉਣੀ। ਚਲੋ ਮੈਂ ਸ਼ਨੀਵਾਰ ਨੂੰ ਛੁੱਟੀ ਕਰ ਲਵਾਂਗੀ, ਨਾਲ ਹੀ ਐਤਵਾਰ ਦਾ ਦਿਨ ਜੁੜ ਜਾਏਗਾ ਤੇ ਸਾਰਾ ਸਫਾਈ ਦਾ ਕੰਮ ਖਤਮ ਹੋ ਜਾਏਗਾ।”
ਆਉਦੇ ਸਨੀਵਾਰ ਨੂੰ ਹੀ ਮਨਜੀਤ ਨੇ ਅਚਨਚੇਤ ਛੁੱਟੀ ਕਰ ਲਈ ਤੇ ਸਵੇਰ ਸਾਰ ਹੀ ਨਾਸ਼ਤੇ ਦਾ ਕੰਮ ਮੁਕਾ ਕੇ ਤੇ ਬੱਚਿਆਂ ਨੂੰ ਸਕੂਲ ਭੇਜ ਕੇ ਸਫਾਈ ਦੇ ਕੰਮ ਵਿੱਚ ਜੁਟ ਗਈ। ਮਨਜੀਤ ਨੂੰ ਆਸ ਸੀ ਕਿ ਉਸ ਦੀ ਸੱਸ ਨੇ ਹੁਣ ਦੁਪਹਿਰ ਦੀ ਰੋਟੀ ਟੁੱਕ ਕਰ ਲੈਣੀ ਹੈ ਤੇ ਮੇਰੇ ਕੰਮ ਦਾ ਹੱਥ ਵਟਾਉਣਗੇ ਪਰ ਜਦੋਂ ਮਨਜੀਤ ਕੌਰ ਦਾ ਕੰਮ ਕਰਨ ਲੱਗੀ ਤਾਂ ਉਹ ਕਹਿਣ ਲੱਗੀ ਕੀ ਮਨਜੀਤ ਮੈਂ ਘੜੀ ਗੁਆਂਢੀਆਂ ਦੇ ਘਰ ਹੋ ਆਵਾਂ ਉਨ੍ਹਾਂ ਦੀ ਗਾਈ ਬੀਮਾਰ ਪਈ ਹੈ ਤੂੰ ਘਰ ਨਹੀਂ ਹੁੰਦੀ ਤੇ ਮੇਰੇ ਕੋਲ ਜਾਇਆ ਨਹੀਂ ਜਾਂਦਾ, ਮੈਂ ਗਾਂ ਦਾ ਪਤਾ ਲੈ ਆਉਦੀ ਹਾਂ। ਤੇ ਇਹ ਕਹਿ ਕੇ ਉਹ ਗੇਟੋਂ ਬਾਹਰ ਚਲੇ ਗਏ।
ਮਨਜੀਤ ਝਾੜ-ਪੂੰਝ ਵਿੱਚ ਜੁਟ ਗਈ ਉਸਦੀ ਝਾੜ ਪੂੰਝ ਦਾ ਕੰਮ ਖਤਮ ਕਰਕੇ ਉਸ ਨੇ ਮਸ਼ੀਨ ਵਿਚ ਕਪੜੇ ਧੋਣੇ ਪਾ ਲਏ। ਤੇ ਆਪ ਝਾੜੂ ਪੋਚੇ ਕਰਨ ਲੱਗ ਪਈ। ਦੇ ਨਾਲ-ਨਾਲ ਕਪੜੇ ਵੀ ਧੋਈ ਜਾ ਰਹੀ ਸੀ। ਦੁਪਹਿਰ ਦੇ ਦੋ ਵੱਜ ਗਏ ਉਹ ਬਹੁਤ ਥੱਕ ਚੁੱਕੀ ਸੀ ਤੇ ਭੁੱਖ ਵੀ ਲੱਗ ਗਈ ਸੀ ਪਰ ਮਾਤਾ ਜੀ ਅਜੇ ਤੱਕ ਵੀ ਗੁਆਂਢੀਆਂ ਦੇ ਘਰੋਂ ਨਹੀਂ ਆਏ ਸਨ। ਉਸ ਨੇ ਫਟਾਫਟ ਨਮਕੀਨ ਚਾਵਲ ਬਣਾ ਲਏ। ਤੇ ਨ੍ਹਹਾ ਧੋ ਕੇ ਰੋਟੀ ਖਾਣ ਹੀ ਲੱਗੀ ਸੀ ਕਿ ਉਸਦੀ ਨਣਦ ਅਤੇ ਨਨਦੋਈਆ ਆ ਗਏ। ਉਸ ਨੇ ਚਾਹ ਪਾਣੀ ਪਿਆਇਆ ਤੇ ਆਪਣੀ ਨਣਦ ਨੂੰ ਪੁੱਛਿਆ, ਦੀਦੀ ਜੀ ਖਾਣਾ ਲੈ ਆਵਾਂ।
ਉਸਨੇ ਕਿਹਾ,” ਹਾਂ ਜੀ, ਭਾਬੀ ਜੀ ਬਹੁਤ ਭੁੱਖ ਲੱਗੀ ਹੈ।” ਉਹ ਸੋਚਾਂ ਵਿੱਚ ਪੈ ਗਈ ਕਿ ਹੁਣ ਮੈ ਕੀ ਸਬਜ਼ੀ ਬਣਾਵਾਂ? ਫਿਰ ਉਸ ਨੇ ਬਗੀਚੀ ਵਿੱਚ ਗੋਭੀ ਦੇ ਦੋ ਫ਼ੁੱਲ ਲਿਆਂਦੇ ਤੇ ਗੋਭੀ ਦੀ ਸਬਜੀ ਬਣਾ ਲਈ ਤੇ ਨਾਲ ਦਹੀ ਬੂੰਦੀ ਦਾ ਰੈਤਾ ਪਾ ਲਿਆ। ਇੰਜ ਉਨ੍ਹਾਂ ਨੂੰ ਗਰਮ-ਗਰਮ ਫੁਲਕੇ ਬਣਾ ਕੇ ਖਾਣਾ ਖੁਆਇਆ। ਉਸ ਦੀ ਨਨਦ ਮੰਮੀ ਬਾਰੇ ਪੁੱਛਣ ਲੱਗੀ। ਦੀਦੀ ਉਹ ਤਾਂ ਗੁਆਂਢੀਆਂ ਦੇ ਘਰ ਗਏ ਸਨ ਕਾਫੀ ਟਾਇਮ ਹੋ ਗਿਆ ਅਜੇ ਤਕ ਨਹੀਂ ਆਏ।
ਮਨਜੀਤ ਦੀ ਗੇਟ ਤੋਂ ਬਾਹਰ ਨਿਕਲੀ ਤੇ ਗੁਆਂਢੀਆਂ ਦੇ ਘਰ ਜਾ ਕੇ ਆਪਣੀ ਮਾਤਾ ਨੂੰ ਸੱਦ ਕੇ ਵਾਪਸ ਆ ਗਈ। ਮਨਜੀਤ ਦੀ ਸਸ ਬੜੀ ਨਿੰਮੋਝੂਣੀ ਹੋ ਕੇ ਕਹਿਣ ਲੱਗੀ ਕਿ ਮੈਨੂੰ ਉਨ੍ਹਾਂ ਨੇ ਬਿਠਾ ਲਿਆ ,ਟਾਈਮ ਦਾ ਪਤਾ ਹੀ ਨਹੀਂ ਲੱਗਾ।
ਮਨਜੀਤ ਧੋਤੇ ਹੋਏ ਕੱਪੜੇ ਤਹਿ ਕਰਨ ਲੱਗੀ ਤੇ ਨਾਲ ਵੀ ਡਰਾਇੰਗ ਰੂਮ ਦੇ ਪਰਦੇ ਲਗਾਉਣ ਲੱਗ ਪਈ। ਡਰਾਇੰਗ ਰੂਮ ਦੇ ਨਾਲ ਵੀ ਮਨਜੀਤ ਦੀ ਸੱਸ ਦਾ ਕਮਰਾ ਸੀ ਜਿਸ ਵਿੱਚ ਉਸਦੇ ਨਾਲ ਗੱਲਾਂ ਕਰ ਰਹੀਆਂ ਸਨ। ਮਨਜੀਤ ਦੀ ਨਨਾਣ ਕਹਿ ਰਹੀ ਸੀ ਕੀ ਭਾਬੀ ਨੇ ਤਾਂ ਸਾਰਾ ਘਰ ਚਮਕਾ ਦਿੱਤਾ। “ਹਾਂ ਮੈਂ ਹੀ ਕਿਹਾ ਸੀ ਕੇ ਛੁੱਟੀ ਕਰ ਲੈ ਦਿਵਾਲੀ ਆਉਣ ਵਾਲੀ ਹੈ ਤੇ ਸਫਾਈ ਹੋ ਜਾ ਜਾਵੇ ।” ਕਮਲਾਨੇ ਆਪਣੀ ਧੀ ਨੂੰ ਕਿਹਾ।”ਮੈਂ ਵੀ ਛੁੱਟੀ ਸਫਾਈ ਲਈ ਲਈ ਸੀ ਫੇਰ ਮੰਮੀ ਕੱਪੜੇ ਧੋਣ ਲੱਗ ਪਏ ਤੇ ਮੈਂ ਸੋਚਿਆ ਝਾੜ-ਪੂੰਝ ਕਲ੍ਹ ਕਰ ਲਵਾਂਗੀ ਕਿਉਂ ਨਾ ਮੈਂ ਮੰਮੀ ਨੂੰ ਹੀ ਮਿਲ ਆਵਾਂ?
ਮੈਂ ਤੇ ਕਰਤਾਰ ਦਵਾਈ ਦਾ ਬਹਾਨਾ ਲਾ ਕੇ ਆਏ ਹਾਂ। ਇਹ ਸੁਣ ਕੇ ਮਨਜੀਤ ਦੀ ਸੱਸ ਕਹਿਣ ਲੱਗੀ,”ਤੈਨੂੰ ਕੀ ਪਈ ਹੈ ਸਫਾਈ ਕਰਨ ਦੀ ਤੂੰ ਆਪਣੀ ਨੌਕਰੀ ਕਰ , ਤੂੰ ਛੁੱਟੀ ਕਿਉਂ ਲੈਣੀ ਸੀ? ਚੱਲ ਚੰਗਾ ਹੋ ਗਿਆ , ਤੂੰ ਇੱਥੇ ਆ ਗਈ। ਇਹ ਸੁਣ ਕੇ ਮਨਜੀਤ ਹੈਰਾਨ ਰਹਿ ਗਈ।
ਥੋੜੀ ਦੇਰ ਬਾਅਦ ਜਦੋਂ ਦੋਵੇਂ ਮਾਵਾਂ ਧੀਆਂ ਕਮਰੇ ਚੋਂ ਬਾਹਰ ਆਇਆ ਤਾਂ ਮਨਜੀਤ ਕਪੜੇ ਤਹਿ ਕਰ ਰਹੀ ਸੀ। ਉਹ ਕਹਿਣ ਲੱਗੀ ਹੁਣ ਬਸ ਕਰ ਥੱਕ ਗਈ ਹੋਵੇਗੀ ਬਾਕੀ ਸਫ਼ਾਈ ਥੋੜ੍ਹੀ ਬਹੁਤੀ ਕਲ੍ਹ ਕਰ ਲਵੀਂ। ਵੈਸੇ ਤਾਂ ਘਰ ਪੁਰਾ ਸਾਫ ਸੁਥਰਾ ਹੋ ਗਿਆ ਹੈ। ਮਨਜੀਤ ਸੱਚਮੁੱਚ ਹੀ ਬਹੁਤ ਥੱਕ ਚੁੱਕੀ ਸੀ।
ਮਨਜੀਤ ਕੌਰ ਨੇ ਵਿਅੰਗਾਤਮਕ ਕਿਹਾ, ਮੰਮੀ ਜੀ ਸਾਡੇ ਅੰਦਰਲੀ ਸਾਫ ਸਫਾਈ ਕਿਵੇਂ ਹੋਵੇਗੀ। ਸਾਡਾ ਮਨ ਤੇ ਈਰਖਾ ਤੇ ਤੇਰੀ ਮੇਰੀ ਨਾਲ ਭਰਿਆ ਹੋਇਆ ਹੈ।ਇਹ ਸੁਣ ਕੇ ਕਮਲਾ ਝੂਠੀ ਜਿਹੀ ਪੈ ਗਈ।
ਸਰਿਤਾ ਦੇਵੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly