(ਸਮਾਜ ਵੀਕਲੀ)
ਹੜਾਂ ਚ ਡਰਾਮੇਂ ਨਹੀਂਓ ਕਰੋਂ ਚੰਗੀ ਕਰਤੂਤ ਨੇਤਾ ਜੀ।
ਬਿਪਤਾ ਦੀ ਘੜੀ ਓ ਦਿਓ ਸਿਆਣਪ ਦਾ ਸਬੂਤ ਨੇਤਾ ਜੀ।
ਹੜਾਂ ਚ ਡਰਾਮੇਂ ਨਹੀਂਓ…………
ਕੁਦਰਤ ਹੋਈ ਕਰੋਪ ਆਓ ਰਲ਼ ਮਿਲ਼ ਏਹਨੂੰ ਝੱਲੀਏ।
ਹੁਣ ਰਾਜਨੀਤੀ ਨਾ ਕਰੀਏ ਕਿਸੇ ਤਰ੍ਹਾਂ ਏਹਨੂੰ ਠੱਲੀਏ।
ਕਲ ਨੂੰ ਨਹੀਂ ਇਤਿਹਾਸ ਨੇ ਕਹਿਣਾ ਸਾਨੂੰ ਏਥੇ ਊਤ ਨੇਤਾ ਜੀ।
ਬਿਪਤਾ ਦੀ ਘੜੀ ਓ ਦਿਓ ਸਿਆਣਪ ਦਾ ਸਬੂਤ ਨੇਤਾ ਜੀ।
ਹੜਾਂ ਚ ਡਰਾਮੇਂ ਨਹੀਂਓ…………
ਜਾਨੀ ਮਾਲੀ ਨੁਕਸਾਨ ਏਥੇ ਏ ਵੇਖੋ ਕਿਨਾਂ ਹੋ ਗਿਆ ਐ।
ਏ ਵੀ ਸਮਝੋ ਕਈਆ ਦਾ ਏਥੇ ਸਭ ਕੁਝ ਖੋ ਗਿਆ ਐ।
ਵੇਖ ਕੇ ਉਨਾਂ ਦੇ ਚਿਹਰੇ ਸਾਡੇ ਸਾਹ ਜਾਂਦੇ ਆ ਸੂਤ ਨੇਤਾ ਜੀ।
ਬਿਪਤਾ ਦੀ ਘੜੀ ਓ ਦਿਓ ਸਿਆਣਪ ਦਾ ਸਬੂਤ ਨੇਤਾ ਜੀ।
ਹੜਾਂ ਚ ਡਰਾਮੇਂ ਨਹੀਂਓ…………
ਆਪਣੇ ਹੀ ਭਰਾ ਭਾਈ ਏ ਨੇ ਏਹ ਕੋਈ ਗੈਰ ਨਹੀਂ।
ਤੁਸੀਂ ਕਰਦੇ ਜੋ ਗੱਲਾਂ ਉਨਾਂ ਦਾ ਕੋਈ ਸਿਰ ਪੈਰ ਨਹੀਂ।
ਏ ਵੇਲਾ ਨਹੀ ਏ ਗੱਲਾਂ ਦਾ ਖੜੇ ਕਿਹੜੀ ਹਦੂਦ ਨੇਤਾ ਜੀ।
ਬਿਪਤਾ ਦੀ ਘੜੀ ਓ ਦਿਓ ਸਿਆਣਪ ਦਾ ਸਬੂਤ ਨੇਤਾ ਜੀ।
ਹੜਾਂ ਚ ਡਰਾਮੇਂ ਨਹੀਂਓ…………
ਏ ਵੇਲਾ ਇਕ ਦੂਜੇ ਤੇ ਚਿੱਕੜ ਸੁੱਟਣ ਦਾ ਵੇਲਾ ਜ਼ਰਾ ਵਿਚਾਰੋ।
ਨਰਿੰਦਰ ਲੜੋਈ ਛੱਡ ਸਿਆਸਤ ਅਕਲ ਨੂੰ ਹੱਥ ਮਾਰੋ।
ਕਹਿਣੀ ਔਰ ਕਰਨੀ ਚ ਕਿੰਨੇ ਬੜੀ ਛੇਤੀ ਜਾਨੇ ਮੂਤ ਨੇਤਾ ਜੀ।
ਬਿਪਤਾ ਦੀ ਘੜੀ ਓ ਦਿਓ ਸਿਆਣਪ ਦਾ ਸਬੂਤ ਨੇਤਾ ਜੀ।
ਹੜਾਂ ਚ ਡਰਾਮੇਂ ਨਹੀਂਓ…………
ਨਰਿੰਦਰ ਲੜੋਈ ਵਾਲਾ
8968788181
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly