ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ ਪ੍ਰਸ਼ਾਸ਼ਨ ਨੂੰ “ਜਿੰਦਰੇ” ਭੇਂਟ,  ਕਿਹਾ ਜੇ ਸਿਵਲ ਹਸਪਤਾਲਾਂ ਤੇ ਪੇਂਡੂ ਡਿਸਪੈਂਸਰੀਆਂ ਵਿੱਚ ਚੰਗਾ ਇਲਾਜ਼ ਨਹੀਂ ਦੇ ਸਕਦੇ ਤਾਂ ਲਗਾ ਦਿਓ ਤਾਲ਼ੇ

ਹਸਪਤਾਲਾਂ ਵਿੱਚ ਨਵੇਂ ਡਾਕਟਰ ਤਾਂ ਕੀ ਭੇਜਣੇ ਸਗੋਂ, ਮੁਹੱਲਾ ਕਲੀਨਕ ਖੋਲਣ ਦੀ ਸਿਆਸੀ ਜਿਦ ਪੂਰੀ ਕਰਨ ਲਈ ਪੇਂਡੂ ਡਿਸਪੈਂਸਰੀਆਂ ਨੂੰ ਵੀ ਧੜਾ ਧੜ ਬੰਦ ਕੀਤਾ ਜਾ ਰਿਹਾ ਹੈ:- ਆਗੂ
*ਗਾਂਧੀ ਯੈਅੰਤੀ ਮੌਕੇ 2 ਅਕਤੂਬਰ ਨੂੰ ਫਿਲੌਰ ਵਿੱਚ ਹੋਵੇਗਾ ਵਿਸ਼ਾਲ ਜਨਤਕ ਪ੍ਦਰਸ਼ਨ ਤੇ ਮਾਰਚ*
ਫਿਲੌਰ, ਅੱਪਰਾ (ਜੱਸੀ)– ਤਹਿਸੀਲ ਫਿਲੌਰ ਦੇ ਸਾਰੇ ਸਿਵਲ ਹਸਪਤਾਲ ਤੇ ਪੇਂਡੂ ਡਿਸਪੈਂਸਰੀਆਂ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਿਹਨਾਂ ਵਿੱਚ ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਅੰਬੇਡਕਰ ਸੈਨਾ ਪੰਜਾਬ, ਸਮਾਜ ਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਤੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਵਲੋਂ 21 ਮੈਂਬਰੀ “ਸਿਵਲ ਹਸਪਤਾਲ ਫਿਲੌਰ ਬਚਾਓ ਸੰਘਰਸ਼ ਕਮੇਟੀ” ਵਲੋਂ ਪ੍ਰਸ਼ਾਸ਼ਨ ਨੂੰ ਜਿੰਦਰੇ ਭੇਂਟ ਕੀਤੇ ਗਏ ਤੇ ਕਿਹਾ ਕਿ ਅਗਰ ਸਿਵਲ ਹਸਪਤਾਲਾਂ ਤੇ ਪੇਂਡੂ ਡਿਸਪੈਂਸਰੀਆਂ ਨੂੰ ਨਹੀਂ ਚਲਾ ਸਕਦੇ ਤਾਂ ਇਹਨਾਂ ਨੂੰ ਤਾਲ਼ੇ ਲਗਾ ਦਿਓ। ਆਗੂਆਂ ਨੇ ਕਿਹਾ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਹਰ ਰੋਜ ਚੰਗੀਆਂ ਸਿਹਤ ਸਹੂਲਤਾਂ ਦਾ ਢੰਡੋਰਾ ਪਿੱਟਦੇ ਹਨ ਪਰ ਜਮੀਨੀ ਹਕੀਕਤਾਂ ਸਾਰੀਆਂ ਉੱਲਟ ਹਨ। ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਨਵੇਂ ਡਾਕਟਰ ਤਾਂ ਕੀ ਭਰਤੀ ਕਰਨੇ ਸਗੋਂ ਅਖੌਤੀ ਮੁਹੱਲਾ ਕਲੀਨਕ ਖੋਲਣ ਦੀ ਸਿਆਸੀ ਜਿਦ ਪੂਰੀ ਕਰਨ ਲਈ ਪੇਂਡੂ ਖੇਤਰ ਵਿੱਚ ਚਲਦੀਆਂ ਪੇਂਡੂ ਡਿਸਪੈਂਸਰੀਆਂ ਨੂੰ ਵੀ ਧੜਾ ਧੜ ਬੰਦ ਕੀਤਾ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹਨਾ ਵਲੋਂ ਬੀਤੇ 11 ਅਗਸਤ ਨੂੰ ਐਸ ਡੀ ਐਮ ਫਿਲੌਰ ਰਾਹੀਂ, ਮੁੱਖ ਮੰਤਰੀ, ਸਿਹਤ ਮੰਤਰੀ ਤੇ ਡਾਇਰੈਕਟਰ ਸਿਹਤ ਵਿਭਾਗ ਤੇ ਸਿਵਲ ਸਰਜਨ ਨੂੰ ਮੰਗ ਪੱਤਰ ਭੇਜੇ ਗਏ ਸਨ ਪਰ ਉਸ ਤੇ ਇਕ ਮਹੀਨਾ ਬੀਤ ਜਾਣ ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਜਿੰਦਰੇ ਭੇਂਟ ਕਰਨ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਹੋਏ  ਇਕੱਠ ਦੀ ਅਗਵਾਈ ” ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਕਾਮਰੇਡ ਜਰਨੈਲ ਫਿਲੌਰ, ਤਹਿਸੀਲ ਪ੍ਰਧਾਨ ਦਿਹਾਤੀ ਮਜਦੂਰ ਸਭਾ, ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਿਲੌਰ, ਪਰਸ਼ੋਤਮ ਫਿਲੌਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਾਸਟਰ ਹੰਸ ਰਾਜ ਪ੍ਰਧਾਨ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਸੰਤੋਖਪੁਰਾ, ਸਰਬਜੀਤ ਸਿੰਘ ਸਰਪੰਚ ਭੱਟੀਆਂ  ਆਦਿ ਆਗੂਆਂ ਨੇ ਕੀਤੀ। ਇਸ ਸਮੇਂ ਆਗੂਆਂ ਵਲੋਂ ਕਿਹਾ ਗਿਆ ਕਿ ਅਗਰ ਦੋ ਹਫ਼ਤਿਆਂ ਦੇ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਦੇ ਅਗਲੇ ਪੜਾਅ ਤਹਿਤ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਫਿਲੌਰ ਵਿੱਚ ਤਹਿਸੀਲ ਪੱਧਰੀ ਵਿਸ਼ਾਲ ਜਨਤਕ ਪਰਦਰਸ਼ਨ ਤੇ ਮਾਰਚ ਕੀਤਾ ਜਾਵੇਗਾ ਜਿਸ ਦੀ ਤਿਆਰੀ ਲਈ “50 ਦਿਨ 50 ਪਿੰਡ, 50 ਮੀਟਿੰਗਾਂ ਦੇ ਨਾਅਰੇ ਤਹਿਤ  ਪਿੰਡਾਂ ਵਿੱਚ ਜਨਤਕ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਸਮੇਂ ਮੰਗ ਪੱਤਰ ਬਾਰੇ ਆਗੂਆਂ ਨੇ ਕਿਹਾ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80% ਅਸਾਮੀਆਂ ਖਾਲੀ ਹਨ ਤੇ ਮੰਗ ਕੀਤੀ ਕਿ ਹਸਪਤਾਲਾਂ ਵਿੱਚ ਡਾਕਟਰਾਂ, ਫਰਮਾਂਸਿਸਟਾਂ, ਲੈਬਾਟਰੀ ਅਸਿਸਟੈਂਟ, ਸਹਾਇਕ ਸਟਾਫ,ਦਰਜਾ ਚਾਰ ਮੁਲਾਜਮਾਂ ਤੇ ਐਂਬੂਲੈਂਸ ਡਰਾਇਵਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ, ਹਰ ਤਰ੍ਹਾਂ ਦੀਆਂ ਪੂਰੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ,  ਸ਼ਾਮ ਦੀ ਓ ਪੀ ਡੀ ਸ਼ੁਰੂ ਕੀਤੀ ਜਾਵੇ, ਬਲੱਡ ਬੈਂਕਾਂ ਦਾ ਪ੍ਰਬੰਧ ਕੀਤਾ ਜਾਵੇ, ਬੰਦ ਕੀਤੀਆਂ ਪੇਂਡੂ ਡਿਸਪੈਂਸਰੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਫਿਲੌਰ ਦੇ ਹਸਪਤਾਲ ਵਿੱਚ ਡਾਇਲਸੈਸ ਦਾ ਪ੍ਰਬੰਧ ਕੀਤਾ ਜਾਵੇ, ਇਸ ਹਸਪਤਾਲ ਵਿਚੋਂ ਨਸ਼ਾ ਛਡਾਊ ਕੇਂਦਰ ਸ਼ਿਫਟ ਕੀਤਾ ਜਾਵੇ, ਆਦਿ।
ਇਸ ਸਮੇਂ ਇਸ ਮੌਕੇ ਹੋਰਨਾ ਤੋ ਇਲਾਵਾ  ਸਰਪੰਚ ਰਾਮ ਲੁਭਾਇਆ,  ਰਣਜੀਤ ਦਾਰਾਪੁਰ , ਡਾ ਬਲਜੀਤ ਦਾਰਾਪੁਰ , ਜੋਗਾ ਅਸ਼ਾਹੂਰ ,ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਰਸ਼ਪ੍ਰੀਤ ਗੁਰੂ,  ਸੁਖਜੀਤ ਅਸ਼ਾਹੂਰ ,ਅਕਾਸ਼ਦੀਪ ,ਹਰਪ੍ਰੀਤ ਜੱਖੂ ,ਸੁਖਜਿੰਦਰ ਰੰਧਾਵਾ ਕਤਪਾਲੋਂ ,ਪ੍ਰਦੀਪ ਦੋਸਾਂਝ ,ਅਮਰਜੀਤ ਸਿੰਘ ਮੋਨੂੰ ਪੰਚ ਨੰਗਲ, , ਡਾ ਅਸ਼ੋਕ ਕੁਮਾਰ, ਡਾ ਸੰਦੀਪ ਕੁਮਾਰ ,ਗੁਰਜੀਤ ਗੁਰੂ, ਸੰਜੀਵ ਕਾਦਰੀ, ਬਿੰਦਰ ਅੱਪਰਾ, ਰਿੰਕੂ   ਈ ਰਿਕਸ਼ਾ ਯੂਨੀਅਨ ਫਿਲੌਰ ਪ੍ਰਧਾਨ ਜਸਕਰਨ ਸਿੰਘ, ਹਰਦੀਪ ਸਿੰਘ , ਰਾਹੁਲ ,ਕੁਲਵਿੰਦਰ ਕੁਮਾਰ ,ਰਾਜੂ ਗੰਨਾਪਿੰਡ ਮੋਟਰਸਾਈਕਲ ਰੇਹੜਾ ਦੇ ਪ੍ਰਧਾਨ ਗੁਰਦੀਪ ਸਿੰਘ ,ਮੱਖਣ , ਜਸਵੰਤ ਰਾਏ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian-origin cop in UK fired for using ‘unreasonable’ force to arrest man
Next articleਪੰਜਵੀਂ ਜਮਾਤ ਦੇ ਦਾਖਲੇ ਸਮੇਂ ਬੋਰਡ ਵਲੋਂ ਬੱਚਿਆਂ ਕੋਲ਼ੋ ਸਰਟੀਫਿਕੇਟ ਫੀਸਾਂ ਦੇ ਨਾਮ ਤੇ ਉਗਰਾਹੀ ਕਰਨਾ ਲਾਜਮੀ ਸਿੱਖਿਆ ਅਧਿਕਾਰ ਕਨੂੰਨ ਦੀ ਉਲੰਘਣਾ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ