ਹੁਸ਼ਿਆਰਪੁਰ ਤੋਂ ਹਰਿਆਣਾ ਰੋਡ ਤੇ ਚੱਲਦੀ ਕਾਰ ਨੂੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਬਚਾਅ

ਫੋਟੋ ਕੈਪਸ਼ਨ ਅੱਗ ਲੱਗਣ ਕਾਰਨ ਨੁਕਸਾਨੀ ਗਈ ਗੱਡੀ ਦਾ ਦ੍ਰਿਸ਼ । ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਤੋਂ ਦਸੂਹਾ ਰੋਡ ਪਿੰਡ ਘਾਸੀਪੁਰ ਨਜਦੀਕ ਇੱਕ ਚੱਲਦੀ ਕਾਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਮੁਤਾਬਿਕ ਸਹਿਲ ਪੁੱਤਰ ਹਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਜਾਗਲ (ਸੰਸਾਰਪੁਰ) ਥਾਣਾ ਦਸੂਹਾ ਆਪਣੀ ਕਾਰ ਨੰਬਰ  ਪੀ.ਬੀ 10 ਈ ਡੀ 3484 ਤੇ ਸਵਾਰ ਹੋ ਕੇ ਹੁਸ਼ਿਆਪੁਰ ਨੂੰ ਜਾ ਰਹੇ ਸੀ ਜਦੋਂ ਉਨਾਂ੍ਹ ਦੀ ਕਾਰ ਪਿੰਡ ਘਾਸੀ ਪੁਰ ਨਜਦੀਕ ਪਹੁੰਚੀ ਤਾ ਕਾਰ ਨੂੰ ਅਚਾਨਕ ਅੱਗ ਲੱਗ ਗਈ ।ਕਾਰ ਨੂੰ ਅੱਗ ਲੱਗਣ ਦਾ ਕਾਰਨ ਖਬਰ ਲਿਖੇ ਜਾਣ ਤੱਕ ਪਤਾ ਨਹੀ ਚੱਲਿਆ।ਸੂਚਨਾ ਮਿਲਦਿਆ ਹੀ ਥਾਣਾ ਹਰਿਆਣਾ ਦੇ ਐੱਚ ਐੱਚ ਓ ਹਰੀਸ਼ ਕੁਮਾਰ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਜਗਾ ਤੇ ਪਹੁੰਚੇ ।ਰਾਹਗੀਰਾਂ ਦੀ ਮਦਦ ਨਾਲ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਵੀ ਕੀਤੀ। ਇਸ ਦੌਰਾਨ ਕਿਸੇ ਰਾਹਗੀਰ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਤੇ ਮੌਕੇ ਤੇ ਪੁੱਜੀ ਟੀਮ ਨੇ ਅੱਗ ਉੱਪਰ ਕਾਬੂ ਪਾਇਆ।ਗੱਡੀ ‘ਚ ਸਵਾਰ ਵਿਅਕਤੀ ਸਮੇਂ ਸਿਰ ਗੱਡੀ ‘ਚੋ ਬਾਹਰ ਨਿਕਲ ਗਏ ਤੇ ਜਾਨੀ ਨੁਕਸਾਨ ਤੋ ਬਚਾਅ ਰਿਹਾ ਪ੍ਰੰਤੂ ਅੱਗ ਲੱਗਣ ਕਾਰਨ ਕਾਰ ਪੂਰੀ ਤਰਾਂ੍ਹ ਨੁਕਸਾਨੀ ਗਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਿਜ਼ ਐਕਸੀਲੈਂਟ ਇੰਸਟੀਟਿਊਟ ਦੀ ਵਿਦਿਆਰਥਣ ਬੱਧਣ ਨੇ ਜੇ.ਈ.ਈ. ਮੇਨਸ 2025 ਵਿੱਚ 99.52 ਪਰਸੈਂਟਾਈਲ ਹਾਸਲ ਕਰਕੇ ਜ਼ਿਲ੍ਹੇ ਵਿੱਚ ਨਾਮ ਰੌਸ਼ਨ ਕੀਤਾ।
Next articleਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ