HOME ਹੁਸ਼ਿਆਰਪੁਰ ‘ਚ ਹਰ ਪਾਸੇ ਗੰਦਗੀ ਦੇ ਲੱਗੇ ਅੰਬਾਰ ਆਪ ਸਰਕਾਰ ਦੀ ਨਾਕਾਮੀ...

ਹੁਸ਼ਿਆਰਪੁਰ ‘ਚ ਹਰ ਪਾਸੇ ਗੰਦਗੀ ਦੇ ਲੱਗੇ ਅੰਬਾਰ ਆਪ ਸਰਕਾਰ ਦੀ ਨਾਕਾਮੀ ਦੇ ਖੋਲ੍ਹ ਰਹੇ ਪੋਲ : ਲਾਲੀ ਬਾਜਵਾ, ਐਡਵੋਕੇਟ ਸ਼ਮਸ਼ੇਰ ਭਾਰਦਵਾਜ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ, (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – ਹੁਸ਼ਿਆਰਪੁਰ ਸ਼ਹਿਰ ਵਿਚ ਹਰ ਪਾਸੇ ਗੰਦਗੀ ਦੇ ਲੱਗੇ ਵੱਡੇ ਵੱਡੇ ਅੰਬਾਰ ਜਿੱਥੇ ਆਪ ਸਰਕਾਰ ਦੀ ਨਾਕਾਮੀ ਦੇ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ ਉੱਥੇ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸ਼ਹਿਰ ਦੇ ਕਰਵਾਏ ਜਾ ਰਹੇ ਹਵਾਈ ਵਿਕਾਸ ਦੀਆਂ ਸ਼ਰੇਆਮ ਧੱਜੀਆਂ ਵੀ ਉਡਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਐਡਵੋਕੇਟ ਸ਼ਮਸ਼ੇਰ ਭਾਰਦਵਾਜ ਨੇ ਪ੍ਰੈਸ ਵਾਰਤਾ ਦੌਰਾਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਉੱਪਰ ਪਾਬੰਦੀ ਲਗਾਈ ਹੋਈ ਹੈ ਪਰ ਕੂੜੇ ਦੇ ਵੱਡੇ ਵੱਡੇ ਢੇਰਾਂ ਉਪਰ ਭਰੇ ਪਏ ਪਲਾਸਟਿਕ ਲਿਫਾਫਿਆਂ ਦੇ ਢੇਰ ਸ਼ਹਿਰ ਵਿੱਚ ਪ੍ਰਸ਼ਾਸਨ ਵੱਲੋ ਬੰਦ ਕੀਤੀ ਗਈ ਪਲਾਸਟਿਕ ਦੀ ਵਰਤੋਂ ਦੀ ਵੀ ਪੋਲ ਖੋਲ੍ਹ ਰਹੇ ਹਨ। ਐਡਵੋਕੇਟ ਸ਼ਮਸ਼ੇਰ ਭਾਰਦਵਾਜ ਨੇ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਿਚ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਗਈ ਹੜ੍ਹਤਾਲ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਗੰਦਗੀ ਦੇ ਢੇਰਾਂ ਕਾਰਨ ਤਿਉਹਾਰਾਂ ਦੇ ਦਿਨਾਂ ਵਿੱਚ ਸ਼ਹਿਰ ਵਿਚ ਬਿਮਾਰੀ ਫੈਲਣ ਦਾ ਖਤਰਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਸ਼ਟਰੀ ਸਵੈ-ਇੱਛਾ ਖੂਨਦਾਨ ਦਿਵਸ ਤੇ ਨਿਰੰਕਾਰੀ ਮਿਸ਼ਨ ਨੂੰ ਪੰਜਾਬ ਸਰਕਾਰ ਨੇ ਕੀਤਾ ਸਟੇਟ ਅਵਾਰਡ ਨਾਲ ਸਨਮਾਨਿਤ।
Next articleਐਸ. ਡੀ. ਐਸ. ਸਰਕਾਰੀ ਕਾਲਜ, ਜਾਡਲਾ ਵਿੱਚ ਡਾ. ਹਰਜਿੰਦਰ ਸਿੰਘ ਨੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਿਆ