ਹੁਸ਼ਿਆਰਪੁਰ ਵਿੱਚ ਐਮ.ਐਲ.ਏ. ਦੀ ਸ਼ਹਿ ਤੇ ਅੰਨੇ ਤਸ਼ੱਦਦ ਦੀ ਨਿੰਦਾ – ਇਸਤਰੀ ਜਾਗ੍ਰਿਤੀ ਮੰਚ ਇਸਤਰੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਜਾਗ੍ਰਿਤੀ ਮੰਚ ਵੱਲੋਂ ਹੁਸ਼ਿਆਰਪੁਰ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਔਰਤਾਂ ਨੂੰ ਵਿਸ਼ੇਸ਼ ਰੂਪ ਵਿੱਚ ਟਾਰਗੇਟ ਬਣਾ ਕੇ ਉਹਨਾਂ ਉੱਪਰ ਲਾਠੀ ਚਾਰਜ ਕਰਨਾ ਤੇ ਔਰਤਾਂ ਨੂੰ ਗੰਭੀਰ ਰੂਪ ਵਿੱਚ ਸੱਟਾਂ ਮਾਰਨ ਦੀ ਇਸਤਰੀ ਜਾਗਰਤੀ ਮੰਚ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਲਾਠੀਚਾਰਜ ਤੇ ਖਿੱਚ – ਧੂਅ ਦੌਰਾਨ ਇਸਤਰੀ ਜਾਗ੍ਰਿਤੀ ਮੰਚ ਜਲੰਧਰ ਏਰੀਆ ਕਮੇਟੀ ਮੈਂਬਰ ਬਲਵਿੰਦਰ ਕੌਰ ਬੇਹੋਸ਼ ਹੋ ਗਏ। ਜਿਸ ਕਾਰਣ ਉਹਨਾਂ ਨੂੰ ਹਸਪਤਾਲ ‘ਚ ਦਾਖਿਲ ਕਰਾਉਣਾ ਪਿਆ। ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਜਰਨਲ ਸਕੱਤਰ ਅਮਨਦੀਪ ਕੌਰ ਦਿਓਲ ਤੇ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਐਮ.ਐਲ.ਏ ਦੇ ਰੱਵਈਏ ਦੇ ਖਿਲਾਫ ਕਾਰਵਾਈ ਕਰਨ ਦੀ ਦਲਿਤ ਨਾਲ ਆਪਣੀ ਕਿੜ੍ਹ  ਕੱਢ ਰਹੀ ਹੈ। ਉਹਨਾਂ ਨੇ ਕਿਹਾ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ। ਆਮ ਆਦਮੀ ਦੇ ਐਮ .ਐਲ.ਏ. ਨੂੰ ਸਵਾਲ ਪੁੱਛ ਰਹੇ ਮਜ਼ਦੂਰ ਨੌਜਵਾਨਾਂ ਨੂੰ ਚੁੱਕ ਕੇ ਜੇਲ ਵਿੱਚ ਸਿੱਟ ਦੇਣਾ ਉਸ ਦਾ ਦਲਿਤਾਂ ਪ੍ਰਤੀ ਝੂਠਾ ਹੇਜ ਤੋਂ ਪਰਦਾ ਚੁੱਕਦਾ ਹੈ। ਇੱਕ ਪਾਸੇ ਉਹ ਦਲਿਤ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ ਦੂਜੇ ਪਾਸੇ ਮਜਦੂਰਾਂ ਯੂਨੀਅਨ ਦੇ ਆਗੂਆਂ ਦੀ ਰਿਹਾਈ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਮਜ਼ਦੂਰਾਂ ਅਤੇ ਔਰਤਾਂ ਉੱਤੇ ਅੰਨਾ ਲਾਠੀਚਾਰਜ ਕਰਕੇ ਭਾਜਪਾ ਦੀ ਬੀ ਟੀਮ ਵਾਂਗ ਪੇਸ਼ ਆ ਰਹੀ ਹੈ।ਆਮ ਆਦਮੀ ਸਰਕਾਰ ਦੀ ਔਰਤਾਂ ਪ੍ਰਤੀ ਭਾਵੁਕਤਾ ਦਾ ਹੁਸ਼ਿਆਰਪੁਰ ਵਿੱਚ ਹੋਏ ਅੰਨੇ ਲਾਠੀਚਾਰਜ ਤੋਂ ਪਤਾ ਚੱਲਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਰਦੂ ਸਿਖਲਾਈ ਲਈ ਦਾਖ਼ਲਾ ਲੈਣ ਦੀ ਮਿਤੀ ਵਿੱਚ 12 ਜੁਲਾਈ ਤੱਕ ਵਾਧਾ
Next articleSAMAJ WEEKLY = 04/07/2024