(ਸਮਾਜ ਵੀਕਲੀ)
ਛੋਟੀ ਜਿਹੀ ਜ਼ਿੰਦਗੀ ਮੁਸ਼ਕਿਲਾਂ ਵੱਡੀਆਂ
ਲੈ ਰੱਬ ਦਾ ਸੱਚਾ ਨਾਂ ਸਭ ਧਰਤ ਗੱਡੀਆਂ।
ਜਿਉਂਦਿਆਂ ਦੀ ਆਸ਼ਾ ਮੋਇਆ ਨਿਰਾਸ਼ਾ
ਜਿੰਦੜੀ ਨੂੰ ਹੰਢਾ ਸੁਆਰ ਕੇ ਮੈਂ ਤਰਾਸ਼ਾ।।
ਚਿੱਤ ਚਿੰਤਾ ਨਾ ਕੋਈ ਕੀਤੀ ਨਾ ਕਰਨੀ
ਸਾਫ ਕੱਟ ਜਿੰਦਗੀ ਤੇ ਸਾਫ ਹੋਣੀ ਮਰਨੀ।
ਔਕੁੜਾਂ ਵੇਖ ਕੇ ਮੈ ਨਾ ਡਰਾ ਤੇ ਨਾ ਮਰਾ
ਬਸ ਫੜ ਨਕੇਲ ਭੁੱਜੇ ਪਟਕਾ ਕੇ ਧਰਾ।।
ਕਿਰਤ ਕਰਨੀ ਨੇਕ ਤੇ ਨਾਮ ਵੀ ਜੱਪਣਾ
ਆਪ ਭੋਰਾ ਘੱਟ ਖਾ ਲੈਣੀ ਵੰਢ ਛੱਕਣਾ।
ਜਿੰਦੜੀਏ ਤੂੰ ਮੇਰੇ ਇਹਸਾਨਾਂ ਹੇਠ ਦੱਬੀ
ਹੀਲਾ ਹਰ ਵਰਤ ਵੇਖਿਆ ਬਾਹਲੀ ਕੱਬੀ।
ਤੇਰੀਆਂ ਚਾਲਾਂ ਤੋਂ ਤਾਂ ਮੈ ਢਹਿੰਦਾ ਨਹੀ
ਰੱਬ ਮਾਰੇ ਇਹ ਤਾਂ ਮੈ ਕਦੇ ਕਹਿੰਦਾ ਨਹੀ।
ਸਤਿਗੁਰੂ ਸੱਚੇ ਪਾਤਸ਼ਾਹ ਪਾਸ ਅਰਜ਼ੋਈ
ਨਿਮਾਣੇ ਦੀ ਕਲਮ ਤੋਂ ਸੁੱਚੇ ਹਰਫ਼ ਪਰੌਈ।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ (ਗਣਿਤ)
ਐਮ.ਏ (ਅੰਗ੍ਰੇਜੀ )
ਐਮ.ਏ (ਪੰਜਾਬੀ)
ਐਮ. ਏ ( ਧਾਰਮਿਕ ਸਿੱਖਿਆ)
ਕਿੱਤਾ ਅਧਿਆਪਨ।
ਸ੍ਰੀ ਅੰਮ੍ਰਿਤਸਰ ਸਾਹਿਬ।