(ਸਮਾਜ ਵੀਕਲੀ)
ਜਿੰਨੇ ਦਿਨ ਦੀ ਜ਼ਿੰਦਗੀ ਏ
ਨਵੇਂ ਦਿਨ ,ਨਵੀਂ ਉਮੀਦ ਨਾਲ਼
ਜਿਊਂਦਾ ਹਾਂ।
ਖ਼ੁਦ ਤੇ ਜਕੀਨ ਰੱਖ,
ਅੱਜ ਇਕੱਲਾ ਹੀ ਕਾਫੀ ਹਾਂ।
ਹਿਮਤ ਹੌਸਲੇ ਬੁਲੰਦ ਕਰਕੇ
ਮੁਸ਼ਕਲਾਂ ਸੰਗ ਜੰਗ ਕਰਕੇ
ਜ਼ਿੰਦਗੀ ਦੀ ਕਲਾ ਸਿੱਖ
ਹਰ ਨਵੀਂ ਉਮੀਦ ਨਾਲ਼
ਜਿਊਂਦਾ ਹਾਂ।
ਤਕਦੀਰ ਨੂੰ ਕੋਸਣਾ ਬੰਦ ਕਰਕੇ
ਨਵੀਂ ਉਮੀਦ ਨੂੰ ਚੇਤੇ ਰੱਖ।
ਜ਼ਿੰਦਗੀ ਤੋਂ ਨਿਰਾਸ਼ ਹੋਏ ਲੋਕਾਂ ਨੂੰ
ਜ਼ਿੰਦਗੀ ਦੀ ਕਲਾ ਸਿਖਾਉਂਦਾ ਹਾਂ।
ਰੋਜ਼ ਨਵੀਂ ਉਮੀਦ , ਨਵੀਂ ਉਮੰਗ ਨਾਲ
ਜ਼ਿੰਦਗੀ ਜਿਉਂਦਾ ਹਾਂ।
ਕੁਲਵਿੰਦਰ ਕੌਰ ਬਾਜਕ ਭਾਗੀਵਾਂਦਰ