ਸਨਮਾਨ ਵਿਕਾਊ ਨੇ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਉੱਤੋਂ ਉੱਤੋਂ ਬਣੇਂ ਇਨਸਾਨ ਵੀ ਵਿਕਾਊ ਨੇ ।
ਬੰਦਿਆਂ ਨੂੰ ਰੋਨੈਂ ਭਗਵਾਨ ਵੀ ਵਿਕਾਊ ਨੇ ।
ਮੁੱਲ ‘ਨੀਂ ਜੇ ਲੈਣੇ ਭਾਵੇਂ ਅੱਧੋ ਅੱਧ ਕਰ ਲਈਂ ;
ਦਸ ਲੱਖ ਵਾਲ਼ੇ ਸਨਮਾਨ ਵੀ ਵਿਕਾਊ ਨੇ ।
2 .
ਕੰਮ ਵਿਕ ਜਾਂਦੇ ਅਹਿਸਾਨ ਵਿਕ ਜਾਂਦੇ ਨੇ ।
ਕਾਮਿਆਂ ਨੂੰ ਛੱਡ ਪ੍ਰਧਾਨ ਵਿਕ ਜਾਂਦੇ ਨੇ ।
ਰੁਲ਼ਦੂ ਦੀ ਬੱਕਰੀ ਦਾ ਵਿਕਦਾ ਨਾ ਦੁੱਧ ਪਰ ;
ਕਿਸੇ ਵੱਲੋਂ ਦਿੱਤੇ ਫੁਰਮਾਨ ਵਿਕ ਜਾਂਦੇ ਨੇ ।
3 .
ਧੁੱਪਾਂ ਵਿਕ ਜਾਣਗੀਆਂ ਛਾਵਾਂ ਵਿਕ ਜਾਣੀਆਂ ।
ਦੀਨ ਵਿਕ ਜਾਣੇ ਤੇ ਦੁਆਵਾਂ ਵਿਕ ਜਾਣੀਆਂ ।
ਰੁਲ਼ਦੂ ਸਿਆਂ ਧੀਆਂ ਪੁੱਤ ਵਿਕਦੇ ਤਾਂ ਵੇਖ ਲਏ ;
ਜਾਪਦਾ ਏ ਕਿਸੇ ਦਿਨ ਮਾਵਾਂ ਵਿਕ ਜਾਣੀਆਂ ।
4 .
ਕਈਆਂ ਦੇ ਕਰੋੜਾਂ ਤੇ ਕਈ ਗਲ਼ੀਆਂ ਦੇ ਕੱਖ ਨੇ ।
ਚੋਰੀ ਵੀ ਕੋਈ ‘ਨੀਂ ਸ਼ਰੇਆਮ ਈਂ
ਪ੍ਰਤੱਖ ਨੇ ।
ਲੀਡਰਾਂ ਦੀ ਮੰਡੀ ਹੇਠੋਂ ਉੱਤੇ ਤੀਕ ਲੱਗਦੀ ;
ਸਮੇਂ ਤੇ ਸਥਾਨ ਨਾਲ਼ ਮੁੱਲ ਵੱਖੋ ਵੱਖ ਨੇ ।
5 .
ਲੱਗੀ ਜਦੋਂ ਥਾਣੇ ‘ਚ ਛਬੀਲ ਵਿਕ ਜਾਣਗੇ ।
ਬੈਠੇ ਅਧਿਕਾਰੀ ਜੋ ਤਸੀਲ ਵਿਕ ਜਾਣਗੇ ।
ਜਾਵੇ ਨਾ ਕਚਹਿਰੀ ਗੱਲ ਪਿੰਡ ‘ਚ ਨਬੇੜਿਓ ;
ਜੱਜ ਵਿਕ ਜਾਣਗੇ, ਵਕੀਲ ਵਿਕ ਜਾਣਗੇ ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ
Next articleਲੀਡਰ ਕਲੱਬ ਦਾ ਫ਼ੁੱਟਬਾਲ ਖਿਡਾਰੀ-ਨਿਰੰਜਨ ਦਾਸ ਮੰਗੂਵਾਲ