ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ-ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਿੰਡਾਂ ਦੇ ਲੋਕ ਜਿੱਥੇ ਬਿਜਲੀ ਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉੱਥੇ ਹੀ ਹੁਣ ਪਸ਼ੂਆ ਨੂੰ ਮੁਫ਼ਤ ਵਿੱਚ ਮੂੰਹ ਖੁਰ ਦੀ ਬਿਮਾਰੀ ਦਾ ਲੱਗਣ ਵਾਲਾ ਟੀਕਾ ਕਾਂਗਰਸ ਸਰਕਾਰ ਦੀ ਨਾਕਾਮੀ ਕਾਰਨ ਲੋਕ ਇਹ ਟੀਕਾ 400-400 ਰੁਪਏ ਵਿੱਚ ਲਵਾਉਣ ਲਈ ਮਜਬੂਰ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਨੇ ਪਿੰਡ ਬਲੇਰ ਖਾਨਪੁਰ ਵਿਖੇ ਬਾਬਾ ਲਖੋ ਜੀ ਗੁਰਦੁਆਰਾ ਸਾਹਿਬ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਲੋਕ ਪਸ਼ੂਆ ਨੂੰ ਹੋਈ ਮੂੰਹ ਖੁਰ ਦੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਹਨ। ਸਰਕਾਰੀ ਹਸਪਤਾਲ ਵਾਲੇ ਪਸੂਆ ਦੇ ਟੀਕੇ ਨਹੀਂ ਲਾ ਰਹੇ ।
ਜਿਸ ਕਾਰਨ ਸਰਕਾਰ ਵੱਲੋਂ ਮੁਫ਼ਤ ਲਗਾਇਆ ਜਾਣ ਵਾਲਾ ਟੀਕਾ ਲੋਕ ਮਜਬੂਰ ਹੋ ਕੇ ਬਾਜ਼ਾਰ ਵਿੱਚੋਂ 400-400 ਦਾ ਟੀਕਾ ਲੈ ਕੇ ਲਗਵਾ ਰਹੇ ਹਨ। ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਜਿਹੜੀ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦੀ। ਉਸਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਇਸ ਮੀਟਿੰਗ ਦੌਰਾਨ ਰਣਜੀਤ ਸਿੰਘ ਖੋਜੇਵਾਲ ਦਾ ਮੈਂਬਰ ਪੀ ਏ ਸੀ ਬਣਨ ਤੇ ਸ ਸੁਰਜੀਤ ਸਿੰਘ ਢਿੱਲੋਂ ਬਾਬਾ ਲੱਖੋਂ ਜੀ ਸਪੋਰਟਸ ਕਲੱਬ ਪ੍ਰਧਾਨ ,ਸ੍ਰ ਸੁਖਵਿੰਦਰ ਸਿੰਘ ਪੰਚ ,ਭਜਨ ਸਿੰਘ ਏ .ਅਰ ,ਗੁਰਦੇਵ ਸਿੰਘ ਪੰਚਾਇਤ ਮੈਂਬਰ,ਸ ਪਰਦੁਮਣ ਸਿੰਘ ਭੇਟ ਸੀਨੀਅਰ ਅਕਾਲੀ ਆਗੂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਤੇ ਸ ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ , ਨਿਰਮਲ ਸਿੰਘ ਸਾਬਕਾ ਸਰਪੰਚ,ਜਰਨੈਲ ਸਿੰਘ ਨੱਥੂਚਾਹਲ, ਸਰਬਜੀਤ ਸਿੰਘ ਦਿਉਲ,ਪਰਦੀਪ ਸਿੰਘ ਲਵੀ ਕੌਂਸਲਰ,ਰਾਜਿੰਦਰ ਸਿੰਘ ਧੰਜਲ ਸਾਬਕਾ ਕੌਂਸਲਰ ,ਮੰਗਾ ਨੰਗਲ,ਸੰਨੀ ਬੈਂਸ ,ਅਵਤਾਰ ਸਿੰਘ ,ਮਲਕੀਤ ਸਿੰਘ ,ਅਜੀਤ ਸਿੰਘ ,ਭਜਨ ਸਿੰਘ ,ਸੇਵਾ ਸਿੰਘ ,ਮਲਕੀਤ ਸਿੰਘ ,ਸੁਖਵਿੰਦਰ ਸਿੰਘ ,ਲੇਹਬਰ ,ਤਰਸੇਮ ਸਿੰਘ ,ਜਸਜੀਤ ਸਿੰਘ ਜੱਸੀ ,ਗੁਰਮੀਤ ਸਿੰਘ ,ਜਸਕੀਰਤ ਸਿੰਘ ,ਸੁਖਦੇਵ ਸਿੰਘ ,ਸੰਦੀਪ ਕੁਮਾਰ ,ਜੋਗਿੰਦਰ ਸਿੰਘ ,ਅਰਸ਼ੀ ਜੋਬਨਜੀਤ ਸਿੰਘ ਜੋਹਲ ਅਤੇ ਪਿੰਡ ਨਿਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly