HOME ਮਾਣਯੋਗ ਸੁਪਰੀਮ ਕੋਰਟ ਵਿਚ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਮਿਤੀ 21 ਅਗਸਤ,...

ਮਾਣਯੋਗ ਸੁਪਰੀਮ ਕੋਰਟ ਵਿਚ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਮਿਤੀ 21 ਅਗਸਤ, 22 ਅਗਸਤ, 23 ਅਗਸਤ 2026 ਨੂੰ – ਜਿਲ੍ਹਾ ਅਤੇ ਸੈਸਨ ਜੱਜ ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ

3
ਨਵਾਂਸ਼ਹਿ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ ਜੀਆਂ  ਵੱਲੋ ਦੱਸਿਆ ਗਿਆ ਕਿ ਘਰ ਘਰ ਤੱਕ ਨਿਆਂ ਦੀ ਦੂਰਅੰਦੇਸ਼ੀ ਨੂੰ ਅੱਗੇ ਵਧਾਉਣ ਲਈ ਮੁਹਿੰਮ ਸਮਾਧਾਨ ਸਮਾਰੋਹ 2026,  ਮਿਤੀ 21 ਅਪ੍ਰੈਲ 2026 ਤੋਂ ਚਲਾਈ ਗਈ ਹੈ । ਜਿਸ ਦੇ ਤਹਿਤ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਮਿਤੀ 21 ਅਗਸਤ,  22 ਅਗਸਤ, 23 ਅਗਸਤ 2026 ਨੂੰ ਵਿਸ਼ੇਸ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਣਾ ਹੈ । ਇਸ ਵਿਸ਼ੇਸ ਲੋਕ ਅਦਾਲਤ ਦਾ ਉਦੇਸ਼ ਸੁਪਰੀਮ ਕੋਰਟ ਵਿੱਚ ਲੰਬਿਤ ਮਾਮਲਿਆ ਦਾ ਧਿਰਾਂ ਦੀ ਸਹਿਮਤੀ ਨਾਲ, ਆਪਸੀ ਸਮਝੌਤੇ ਰਾਹੀ ਨਿਪਟਾਰਾ ਕਰਵਾਉਣਾ ਹੈ ।  ਜਿਹਨਾਂ ਲੋਕਾਂ ਦੇ ਕੇਸ ਸੁਪਰੀਮ ਕੋਰਟ ਵਿਚ ਲੰਬਿਤ ਹਨ ਅਤੇ ਉਹ ਦੂਜੀ ਧਿਰ ਨਾਲ ਸਮਝੌਤੇ ਰਾਹੀਂ ਆਪਣੇ ਕੇਸ ਦਾ ਨਿਪਟਾਰਾ ਕਰਵਾਉਣਾ ਚਾਹੁੰਦੇ ਹਨ। ਇੱਛੁਕ ਧਿਰਾਂ ਆਪਣੇ ਨਜ਼ਦੀਕੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼.ਭ.ਸ ਨਗਰ  ਦੇ ਦਫਤਰ ਨਾਲ ਸੰਪਰਕ ਕਰਕੇ ਆਪਣਾ ਕੇਸ ਵਿਸ਼ੇਸ ਲੋਕ ਅਦਾਲਤ ਵਿਚ ਲਗਵਾ ਸਕਦੇ ਹਨ  । ਵਧੇਰੇ ਜਾਣਕਾਰੀ ਲਈ ਟੋਲ ਫਰੀ  ਨੰਬਰ 15100 ਅਤੇ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ  ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਮਾਵਾਂ ਅਤੇ ਬੱਚਿਆਂ ਲਈ ਪੋਸ਼ਣ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ।
Next articleਬੇਰੁਜ਼ਗਾਰੀ ਨੂੰ ਮਾਤ: ਬਲਾਚੌਰ ਦੇ ਨੌਜਵਾਨਾਂ ਨੇ ਮਹਿੰਦੀਪੁਰ ਬੱਸ ਸਟੈਂਡ ‘ਤੇ ਸ਼ੁਰੂ ਕੀਤਾ ਲੱਸੀ ਦਾ ਕਾਰੋਬਾਰ