ਜਲੰਧਰ (ਸਮਾਜ ਵੀਕਲੀ) ( ਜੱਸੀ)- ਅੱਜ ਜਲੰਧਰ ਨੇੜਲੇ ਪਿੰਡ ਸ਼ੇਖੇ ਵਿਖੇ ਸੰਤ ਇੰਦਰ ਦਾਸ ਜੀ ਮਹਾਰਾਜ ਵਲੋਂ ਬਜ਼ੁਰਗ, ਅਨਾਥ ਬੱਚੇ ਅਤੇ ਵਿਧਵਾ ਔਰਤਾਂ ਲਈ ਬਣਾਏ ‘ਹਰਿ ਕੀ ਜੋਤ ਆਸ਼ਰਮ’ ਦੇ ਉਦਘਾਟਨ ਸਮਾਰੋਹ ਵਿੱਚ ਮਾਣਯੋਗ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਪੁੱਜੇ। ਸ. ਚੰਨੀ ਨੇ ਸੰਤ ਮਹਾਂਪੁਰਸ਼ਾਂ ਨਾਲ ਬਿਰਧ ਆਸ਼ਰਮ ਦਾ ਉਦਘਾਟਨ ਕੀਤਾ। ਇਸ ਮੌਕੇ ਸ. ਚੰਨੀ ਨੇ ਕਿਹਾ ਸੰਤ ਇੰਦਰ ਦਾਸ ਜੀ ਵਲੋਂ ਜੋ ਇਹ ਮਹਾਨ ਉਪਰਾਲਾ ਕੀਤਾ ਗਿਆ ਹੈ, ਇਸ ਇਤਿਹਾਸਕ ਕਾਰਜ ਲਈ ਸਮਾਜ ਉਨ੍ਹਾਂ ਦਾ ਸਦਾ ਰਿਣੀ ਰਹੇਗਾ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਸੰਤ ਇੰਦਰ ਦਾਸ ਜੀ, ਸੁਖਵਿੰਦਰ ਸਿੰਘ ਕੋਟਲੀ ਐਮਐਲਏ ਆਦਮਪੁਰ, ਅੰਮ੍ਰਿਤਪਾਲ ਭੌਂਸਲੇ ਫਿਲੌਰ, ਡਾ. ਸੁਖਬੀਰ ਸਲਾਰਪੁਰ, ਕਮਲ ਤੱਲ੍ਹਣ, ਪਰਮਜੀਤ ਬੰਗੜ੍ਹ ਆਦਿ ਹੋਰ ਵੀ ਸੰਤ ਮਹਾਂਪੁਰਸ਼ ਹਾਜ਼ਰ ਸਨ।