ਘਰ ਦੀ ਇੱਜ਼ਤ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)-ਸੁਖਵਿੰਦਰ ਨੂੰ ਸਹੁਰੇ ਘਰ ਆਈ ਨੂੰ ਇੱਕ ਮਹੀਨਾ ਹੋ ਗਿਆ ਸੀ। ਉਸ ਦੀ ਨਨਾਣ ਮਨਜੀਤ ਦੀ ਉਮਰ ਬਾਈ ਸਾਲ ਹੋ ਗਈ ਸੀ। ਉਸ ਦੇ ਰਿਸ਼ਤੇ ਦੀ ਕਈ ਪਾਸੇ ਗੱਲ ਚੱਲੀ, ਪਰ ਹਰ ਪਾਸੇ ਦਾਜ ਦੀ ਮੰਗ ਕਰਕੇ ਕੋਈ ਰਿਸ਼ਤਾ ਸਿਰੇ ਨਹੀਂ ਸੀ ਚੜ੍ਹ ਰਿਹਾ। ਉਸ ਦੇ ਸਹੁਰੇ ਦਾਜ ਦੇਣ ਦੇ ਸਮਰੱਥ ਨਹੀਂ ਸਨ। ਅੱਜ ਫਿਰ ਮਨਜੀਤ ਨੂੰ ਰਿਸ਼ਤਾ ਆਇਆ ਸੀ। ਇਸ ਵਿੱਚ ਵੀ ਦਾਜ ਦੇਣ ਦੀ ਮੰਗ ਸੀ। ਉਸ ਦੀ ਸੱਸ ਨੇ ਉਸ ਦੇ ਅੱਗੇ ਦਾਜ ਸਬੰਧੀ ਗੱਲ ਬਾਤ ਕੀਤੀ। ਉਸ ਨੇ ਆਖਿਆ,” ਮੰਮੀ ਜੀ, ਹੁਣ ਇਹ ਮੇਰਾ ਘਰ ਆ। ਇਸ ਘਰ ਦੀ ਇੱਜ਼ਤ, ਮੇਰੀ ਇੱਜ਼ਤ ਆ। ਮੇਰੇ ਘਰਦਿਆਂ ਨੇ ਜਿਹੜਾ ਦਾਜ ਮੈਨੂੰ ਦਿੱਤਾ ਆ, ਉਸ ਚੋਂ ਜਿਹੜੀਆਂ ਮਰਜ਼ੀ ਚੀਜ਼ਾਂ ਤੁਸੀਂ ਆਪਣੀ ਮਨਜੀਤ ਨੂੰ ਦੇ ਦਿਉ। ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਤਾਂ ਹਾਲੇ ਉਨ੍ਹਾਂ ਚੋਂ ਕੋਈ ਵੀ ਚੀਜ਼ ਨਹੀਂ ਵਰਤੀ। ਬਾਅਦ ‘ਚ ਅਸੀਂ ਤੀਵੀਂ, ਆਦਮੀ ਮਿਹਨਤ ਕਰਕੇ  ਜਿਸ ਚੀਜ਼ ਦੀ ਲੋੜ ਹੋਈ, ਬਣਾਂ ਲਵਾਂਗੇ।”

ਸੁਖਵਿੰਦਰ ਦੀਆਂ ਗੱਲਾਂ ਸੁਣ ਕੇ ਉਸ ਦੀ ਸੱਸ ਦਾ ਸਾਹ ਵਿੱਚ ਸਾਹ ਆਇਆ ਤੇ ਉਸ ਨੂੰ ਆਖਣ ਲੱਗੀ,” ਰੱਬ ਤੇਰੇ ਵਰਗੀਆਂ ਨੂੰਹਾਂ ਸਭ ਨੂੰ ਦੇਵੇ। ਮੈਂ ਇਸ ਕਰਕੇ ਬੜੀ ਸ਼ਰਮਿੰਦੀ ਆਂ ਕਿ ਮੈਂ ਤੇਰੇ ਘਰਦਿਆਂ ਤੋਂ ਮੰਗ ਕੇ ਦਾਜ ਲਿਆ ਸੀ। ਜੇ ਹੋ ਸਕੇ, ਤਾਂ ਮੈਨੂੰ ਮਾਫ ਕਰ ਦੇਵੀਂ।”
” ਮੰਮੀ ਜੀ, ਜਿਹੜਾ ਸਮਾਂ ਲੰਘ ਗਿਆ, ਉਸ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ। ਮੈਂ ਤਾਂ ਤੁਹਾਨੂੰ ਇਸ ਘਰ ਵਿੱਚ ਪੈਰ ਪਾਣ ਤੋਂ ਪਹਿਲਾਂ ਹੀ ਮਾਫ ਕਰ ਦਿੱਤਾ ਸੀ।” ਉਸ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਸੱਸ ਨੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ   9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleWHO warns of persistent threats from Covid
Next articleਆਪਸ ਵਿੱਚ ਤਾਨੇ ਮਾਰਦੇ ਆ