ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੀ ਇਕ ਅਦਾਲਤ ਨੇ ਅੱਜ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦੀ ਪਤਨੀ ਨੂੰ ਉਸ ਦੇ ਸਹੁਰੇ ਘਰ ਤੋਂ ਉਸ ਦਾ ਸਾਮਾਨ ਇਕੱਤਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਹਦਾਇਤ ਕੀਤੀ ਹੈ ਕਿ ਇਸ ਦੌਰਾਨ ਪਤੀ-ਪਤਨੀ ਦੋਵੇਂ ਕਿਸੇ ਵੀ ਤਰ੍ਹਾਂ ਦੀ ਗਲਤ ਬਿਆਨਬਾਜ਼ੀ ’ਚ ਨਾ ਪੈਣ। ਜ਼ਿਕਰਯੋਗ ਹੈ ਕਿ ਹਨੀ ਸਿੰਘ ਦੀ ਪਤਨੀ ਨੇ ਉਸ ਖ਼ਿਲਾਫ਼ ਘਰੇਲੂ ਹਿੰਸਾ ਦਾ ਮੁਕੱਦਮਾ ਦਾਇਰ ਕੀਤਾ ਹੈ। ਮੈਟਰੋਪੋਲੀਟਨ ਮੈਜਿਸਟਰੇਟ ਤਾਨਿਆ ਸਿੰਘ ਨੇ ਆਪਣੇ ਚੈਂਬਰ ਵਿਚ ਜੋੜੇ ਦੀ ਇਕ ਘੰਟੇ ਤੋਂ ਵੱਧ ਕੌਂਸਲਿੰਗ ਕੀਤੀ।
ਉਪਰੰਤ ਮੈਜਿਸਟਰੇਟ ਨੇ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੂੰ 5 ਸਤੰਬਰ ਨੂੰ ਦੋ ਸੁਰੱਖਿਆ ਅਧਿਕਾਰੀਆਂ ਦੀ ਹਾਜ਼ਰੀ ਵਿਚ ਉਸ ਦੇ ਸਹੁਰੇ ਘਰ ਤੋਂ ਸਾਮਾਨ ਇਕੱਤਰ ਕਰਨ ਦੀ ਇਜਾਜ਼ਤ ਦੇ ਦਿੱਤੀ। ਨਾਲ ਹੀ ਜੱਜ ਨੇ ਪਤੀ-ਪਤਨੀ ਨੂੰ ਹਦਾਇਤ ਕੀਤੀ ਕਿ ਉਸ ਦਿਨ ਉਹ ਦੋਵੇਂ ਕਿਸੇ ਗਲਤ ਬਿਆਨਬਾਜ਼ੀ ਵਿਚ ਨਾ ਪੈਣ। ਉਨ੍ਹਾਂ ਦੇ ਵਕੀਲਾਂ ਨੂੰ ਵੀ ਉਸ ਦਿਨ ਮੌਕੇ ’ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly