ਨਵਾਂਸ਼ਹਿਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ )- ਆਮ ਆਦਮੀ ਪਾਰਟੀ ਵਲੋਂ ਸਰਗਰਮ ਆਪ ਆਗੂਆਂ ਨੂੰ ਵੱਖ ਵੱਖ ਵਿਭਾਗਾਂ ਦੇ ਟਰੱਸਟਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਜਿਲ੍ਹਾ ਨਵਾਂਸ਼ਹਿਰ ਵਿਚ ਹਨੀ ਡੱਬ ਨੂੰ ਜ਼ਿਲ੍ਹਾ ਚੇਅਰਮੈਨ ਟ੍ਰੇਡ ਕਮਿਸ਼ਨ ਅਤੇ ਜਸਵੀਰ ਸਿੰਘ ਘੁੰਮਣ, ਮੱਖਣ ਸਿੰਘ, ਇੰਦਰਜੀਤ ਸਿੰਘ ਮਾਨ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀਆਂ ‘ਤੇ ਹਲਕਾ ਬੰਗਾ ਤੋਂ ਐਮ ਐਲ ਏ ਸੁਖਵਿੰਦਰ ਕੁਮਾਰ ਸੁੱਖੀ ਬਲਾਚੌਰ ਤੋਂ ਐਮ ਐਲ ਏ ਮੈਡਮ ਸੰਤੋਸ਼ ਕਟਾਰੀਆਂ, ਸਤਨਾਮ ਜਲਾਲਪੁਰ ਜਿਲਾ ਪ੍ਰਧਾਨ ਨਵਾਂਸ਼ਹਿਰ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਨੇ ਹਨੀ ਡੱਬ, ਜਸਵੀਰ ਸਿੰਘ ਘੁੰਮਣ, ਮੱਖਣ ਸਿੰਘ, ਇੰਦਰਜੀਤ ਸਿੰਘ ਮਾਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਿਯੁਕਤੀ ਇੱਕ ਮਜ਼ਬੂਤ ਆਵਾਜ਼ ਸਾਬਤ ਹੋਵੇਗੀ। ਅਗੇ ਉਨ੍ਹਾਂ ਨੇ ਕਿਹਾ ਕਿ ਹਨੀ ਡੱਬ ਮੁਸ਼ਕਲਾਂ, ਮੰਗਾਂ ਅਤੇ ਸੁਝਾਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰ ਅਤੇ ਉਦਯੋਗ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਅਤੇ ਇਹ ਨਿਯੁਕਤੀ ਉਸੀ ਦਿਸ਼ਾ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਹੈ।
ਹਨੀ ਡੱਬ ਨੇ ਉੱਚਪੱਧਰੀ ਲੀਡਰਸ਼ਿੱਪ ਦਾ ਧੰਨਵਾਦ ਕਰਦਿਆਂ ਅਗੇ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ ਅਤੇ ਵਪਾਰੀ ਵਰਗ ਦੇ ਹਿੱਤਾਂ ਲਈ ਹਰ ਸੰਭਵ ਕੋਸ਼ਿਸ਼ ਕਰਨਗੇ । ਇਸ ਮੌਕੇ ਤੇ ਸਤਨਾਮ ਸਿੰਘ ਜਲਵਾਹਾ ਚੈਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ,ਗਗਨ ਅਗਨੀਹੋਤਰੀ ਚੈਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਮੀਡੀਆ ਇੰਚਾਰਜ ਮਲਕੀਤ ਸਿੰਘ, ਸਹਿ ਇੰਚਾਰਜ ਅਸ਼ੋਕ ਕੁਮਾਰ, ਸੀਨੀਅਰ ਆਗੂ ਬਲਾਕ ਪ੍ਰਧਾਨ ਅਤੇ ਵਰਕਰ ਹਾਜ਼ਰ ਸਨ।



