ਮਾਨਯੋਗ ਸਿੰਚਾਈ ਮੰਤਰੀ ਪੰਜਾਬ ਚੰਡੀਗੜ੍ਹ ਚੇਤਨ ਸਿੰਘ ਜੋੜੇ ਮਾਜਰਾ ਜੀ ਨੂੰ ਮੰਗ ਪੱਤਰ ਦਿੱਤਾ -ਡਾ ਨਛੱਤਰ ਪਾਲ ਐਮ ਐਲ ਏ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਆਪਣੇ ਇਲਾਕੇ ਵਾਸੀਆ ਦੀਆਂ ਮੁਸ਼ਕਲਾਂ ਦਾ ਹਲ ਕਰਨਾ ਅਤੇ ਉਹਨਾ ਦੀ ਹਿਫਾਜ਼ਤ ਕਰਨਾ ਮੇਰੀ ਪੁਰੀ ਜੁਮੇਂ ਵਾਰੀ ਹੈ।ਇਸ ਗਲ ਦਾ ਪ੍ਰਗਟਾਵਾ ਕਰਦੇ ਹੋਇਆਂ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ MLA ਡਾਕਟਰ ਨਛੱਤਰ ਪਾਲ ਜੀ ਨੇ ਇਹ ਜਾਨਕਾਰੀ ਸਾਂਝੀ ਕੀਤੀ ਕਿ ਮੈਂ ਆਪਣੇ ਇਲਾਕੇ ਦੇ ਚੰਗੇ ਮਾੜੇ ਸਾਰੇ ਹੀ ਹਲਾਤਾਂ ਤੋਂ ਚੰਗੀ ਤਰਾਂ ਬਾਕੀਫ ਹਾਂ।ਜਿਥੇ ਜਿਥੇ ਇਲਾਕੇ ਵਿਚ ਕੋਈ ਵੀ ਕੰਮੀਪੇਸ਼ੀ ਦਿਸਦੀ ਹੈ। ਉਸ ਨੂੰ ਪੁਰਾ ਕਰਵਾਉਣ ਦੀ ਮੇਰੀ ਡਿਉਟੀ ਹੈ।ਇਸੇ ਤਰਾਂ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਹਲਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆ ਹੋਏ ਬੇਈਆਂ ਅਤੇ ਡਰੇਨਾ ਦੀ ਸਾਫ ਸਫਾਈ ਕਰਵਾਉਣ ਸੰਬੰਧੀ ਮਾਨਯੋਗ ਸਿੰਚਾਈ ਮੰਤਰੀ ਪੰਜਾਬ ਚੰਡੀਗੜ੍ਹ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਜੀ ਨੂੰ ਮਿਲਕੇ ਇਕ ਮੰਗ ਪੱਤਰ ਦਿੱਤਾ ਅਤੇ ਉਹਨਾ ਦੇ ਧਿਆਨ ਵਿਚ ਲਿਆਂਦਾ ਕਿ ਮੇਰੇ ਹਲਕੇ ਵਿਚੋ ਲੰਘਦੀਆਂ ਡਰੇਨਾ ਇਹਨਾ ਪਿੰਡਾਂ ਵਿਚੋ ਹੋਕੇ ਗੁਜਰਦੀਆਂ ਹਨ।ਜਿਹਨਾ ਦਾ ਬੇਰਵਾ ਨੀਲੋਵਾਲ,ਭਾਰਟਾ,ਫਾਬੜਾ, ਕਰਿਆਮ,ਨੌਰਾ,ਪਲੀਆਂ,ਭੀਣ,ਮਹਾਲੋਂ,
ਗੁਜਰਪੁਰ,ਦੁਰਗਾਪੁਰ,ਕਲਾਮ,ਅਤੇ ਹੋਰ ਵੀ ਪਿੰਡਾਂ ਦੀਆਂ ਡਰੇਨਾ ਆਉਦੀਆਂ ਹਨ
ਜਿਹਨਾ ਦੀ ਸਫਾਈ ਕਾਫੀ ਲਵੇਂ ਸਮੇਂ ਤੋਂ ਸਰਕਾਰ ਵੱਲੋਂ ਨਹੀ ਕਰਵਾਈ ਗਈ।ਇਸ ਕਾਰਨ ਬਰਸਾਤ ਦੇ ਦਿਨਾ ਵਿਚ ਇਹਨਾ ਡਰੇਨਾ ਦਾ ਪਾਣੀ ਰੁਕ ਜਾਂਦਾ ਹੈ।ਤੇ ਉਪਰ ਤਕ ਭਰਜਾਣ ਕਰਕੇ ਆਸ ਪਾਸ ਦੇ ਇਲਾਕਿਆਂ ਦਾ ਕਾਫੀ ਨੁਕਸਾਨ ਹੋਜਾਂਦਾ ਹੈ।ਇਸੇ ਦੇ ਮਦੇ ਨਜਰ ਡਰੇਨਾ ਦੀ ਸਫਾਈ ਤਸਲੀ ਬਖਸ਼ ਕਰਵਾਈ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਵੱਲੋਂ ਕੋਲਕਾਤਾ ਅਤੇ ਉੱਤਰਾਖੰਡ ਦੀ ਮੰਦਭਾਗੀ ਘਟਨਾ ਦੇ ਸਬੰਧ ਵਿਚ ਕੈਂਡਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ
Next articleਅੱਜ ਭਾਰਤ ਬੰਦ ਦੇ ਸੱਦੇ ਦੇ ਬਹੁਜਨ ਸਮਾਜ ਪਾਰਟੀ ਨਵਾਂ ਸ਼ਹਿਰ ਵੱਲੋਂ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਦੀ ਅਗਵਾਈ ਦੇ ਵਿੱਚ ਮੈਮੋਰੰਡਮ ਦਿੱਤਾ  ਗਿਆ