ਮਾਨਯੋਗ ਅਦਾਲਤ ਦੇ ਭਗੌੜੇ ਵਿਜੈ ਕੁਮਾਰ ਨੂੰ ਪੁਲਸ ਨੇ ਫੜ੍ਹ ਕੇ ਅਦਾਲਤ ਪੇਸ਼ ਕੀਤਾ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਥਾਣਾ ਪੋਜੇਵਾਲ ਪੁਲਸ ਦੇ ਏ ਐਸ ਆਈ ਜਰਨੈਲ ਸਿੰਘ ਵਲੋਂ ਮਾਨਯੋਗ ਅਦਾਲਤ ਵਲੋਂ ਪੀ ਓ ਕੀਤੇ ਨੋਜਵਾਨ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਵਾਰੇ ਹੋਰ ਜਾਣਕਾਰੀ ਦਿੰਦਿਆ ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਜਰਨੈਲ ਸਿੰਘ ਸਮੇਤ ਪੁਲਸ ਪਾਰਟੀ ਦੇ ਮੁਕੱਦਮਾ ਨੰਬਰ 27 ਮਿਤੀ 24/06/2015 ਅ:/ਧ: 457/380 ਭ:ਦ: ਥਾਣਾ ਪੋਜੇਵਾਲ ਦੇ ਦੋਸ਼ੀ ਵਿਜੈ ਕੁਮਾਰ ਪੁੱਤਰ ਦੁਰਗਾ ਦਾਸ ਵਾਸੀ ਹਰਵਾਂ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਦੇ ਘਰ ਰੇਡ ਕਰਕੇ ਟੀ ਓ ਵਿਜੈ ਕੁਮਾਰ ਉਕਤ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰ ਲਿਆ ਗਿਆ। ਪੀ ਓ ਵਿਜੈ ਕੁਮਾਰ ਉਕਤ ਨੂੰ ਬਾ-ਅਦਾਲਤ ਸ਼੍ਰੀਮਤੀ ਸੀਮਾ ਅਗਨੀਹੋਤਰੀ ਵਲੋਂ ਪੇਸ਼ ਅਦਾਲਤ ਨਾ ਹੋਣ ਤੇ ਮਿਤੀ 09/08/2022 ਨੂੰ ਅ:/ਧ: 299 ਜ:ਫ: ਤਹਿਤ ਪੀ ਓ ਘੋਸ਼ਿਤ ਕੀਤਾ ਗਿਆ ਅਤੇ ਪੀ ਓ ਵਿਜੈ ਕੁਮਾਰ ਉਕਤ ਦੇ ਖਿਲਾਫ ਵੱਖ-ਵੱਖ ਥਾਣਿਆਂ ‘ਚ ਕੁੱਲ 09 ਮੁਕੱਦਮੇ ਦਰਜ ਹਨ ਅਤੇ ਪੀ ਓ ਵਿਜੈ ਕੁਮਾਰ ਉਕਤ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article9 ਸਤੰਬਰ ਨੂੰ ਹੋ ਰਹੇ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਨੂੰ ਦਿੱਤੀਆਂ ਪ੍ਰਬੰਧਕੀ ਅੰਤਿਮ ਛੋਹਾਂ
Next articleਚੱਬੇਵਾਲ ਵਿਖੇ ਲੜਕੀਆਂ ਲਈ ਮੈਗਾ ਪਲੇਸਮੈਂਟ ਤੇ ਸਵੈ-ਰੋਜ਼ਗਾਰ ਕੈਂਪ 10 ਨੂੰ – ਕੋਮਲ ਮਿੱਤਲ