HOME ਆਸਰਾ ਫਾਊਂਡੇਸ਼ਨ ਵੱਲੋਂ ‘ਘਰ-ਘਰ ਹਰਿਆਵਲ’ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ‘ਤੇ ਲਗਾਏ ਪੌਦੇ

ਆਸਰਾ ਫਾਊਂਡੇਸ਼ਨ ਵੱਲੋਂ ‘ਘਰ-ਘਰ ਹਰਿਆਵਲ’ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ‘ਤੇ ਲਗਾਏ ਪੌਦੇ

13
ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ 
 
ਸ਼੍ਰੀ ਅਨੰਦਪੁਰ ਸਾਹਿਬ,    (ਸਮਾਜ ਵੀਕਲੀ)   ( ਸੰਜੀਵ ਧਰਮਾਣੀ ) ਤਰੱਕੀ ਦੇ ਨਾਮ ਤੇ ਜਿੱਥੇ ਬਹੁਤ ਵੱਡੀ ਤਾਦਾਤ ਵਿਚ ਦਰੱਖਤ ਕੱਟੇ ਜਾ ਰਹੇ ਹਨ ਉੱਥੇ ਹੀ ਕੁਦਰਤ ਨੂੰ ਪਿਆਰ ਕਰਨ ਵਾਲੇ ਮੁੜ ਦਰੱਖਤ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਰ੍ਹਾਂ ਵਾਤਾਵਰਨ ਦੀ ਸ਼ੁੱਧਤਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਪਣਾ ਯੋਗਦਾਨ ਪਾ ਰਹੀ ਸੰਸਥਾ ਆਸਰਾ ਫਾਊਂਡੇਸ਼ਨ (ਰਜਿ:) ਸ਼੍ਰੀ ਅਨੰਦਪੁਰ ਸਾਹਿਬ ਵਲੋਂ ਅੱਜ “ਘਰ-ਘਰ ਹਰਿਆਵਲ” ਮੁਹਿੰਮ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਕੁਰਾਲੀਵਾਲਾ ਦੇ ਰਹਿਣ ਵਾਲੇ ਵਾਤਾਵਰਨ – ਪ੍ਰੇਮੀ ਸ.ਬਲਬੀਰ ਸਿੰਘ ਦੇ ਘਰ ਅਤੇ ਬਾਬਾ ਦੀਪ ਸਿੰਘ ਕਲੋਨੀ ਅਕੈਡਮੀ ਰੋਡ ਦੇ ਰਹਿਣ ਵਾਲੇ ਵਾਤਾਵਰਨ – ਪ੍ਰੇਮੀ ਸ.ਗੁਰਤੇਜ ਸਿੰਘ ਦੇ ਘਰ ਵੱਖ-ਵੱਖ ਤਰਾਂ ਦੇ ਛਾਂ-ਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਜਸਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਮਾਨਵ ਜੀਵਨ ਨੂੰ ਸਵਸਥ ਰੱਖਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਰੁੱਖਾਂ ਦਾ ਅਹਿਮ ਯੋਗਦਾਨ ਹੈ। ਇਹਨਾਂ ਤੋਂ ਜਿੱਥੇ ਆਕਸੀਜ਼ਨ ਮਿਲਦੀ ਹੈ ਜੋ ਕਿ ਜੀਵਨ ਲਈ ਬਹੁਤ ਜਰੂਰੀ ਹੈ , ਉੱਥੇ ਹੀ ਇਸ ਨਾਲ ਹਵਾ ਵੀ ਸਾਫ ਹੁੰਦੀ ਹੈ ਜਿਸ ਨਾਲ ਕਿ ਸਾਹ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਇਸ ਨਾਲ ਧਰਤੀ ਨੂੰ ਲੱਗਣ ਵਾਲਾ ਖੋਰਾ ਵੀ ਬੰਦ ਹੁੰਦਾ ਹੈ। ਉਨਾਂ ਕਿਹਾ ਕਿ ਜਿੰਨੀ ਦਰੱਖਤਾਂ ਦੀ ਮਹੱਤਤਾ ਹੈ ਉਸ ਹਿਸਾਬ ਨਾਲ ਜਿੰਨੇ ਦਰੱਖਤ ਕੱਟੇ ਜਾ ਰਹੇ ਹਨ ਸਾਨੂੰ ਉਸ ਤੋਂ ਤਿੰਨ ਗੁਣਾ ਵੱਧ ਰੁੱਖ ਲਗਾਉਣੇ ਵੀ ਚਾਹੀਦੇ ਹਨ। ਉਹਨਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਚੌਗਿਰਦੇ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਜ਼ੋ ਅਸੀਂ ਇੱਕ ਸਾਫ – ਸੁਥਰਾ ਵਾਤਾਵਰਣ ਅਗਲੀਆਂ ਪੀੜੀਆਂ ਨੂੰ ਵਿਰਾਸਤ ਵਿੱਚ ਦੇ ਸਕੀਏ। ਸਕੱਤਰ ਅੰਕੁਸ਼ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਨੇ ਆਪਣੇ ਘਰਾਂ ਵਿੱਚ ਫਲਦਾਰ ਅਤੇ ਛਾਂ-ਦਾਰ ਬੂਟੇ ਲਗਵਾਉਣੇ ਹੋਣ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ਅਤੇ ਬੂਟਿਆਂ ਦੀ ਸੇਵਾ ਸੰਸਥਾ ਵਲੋਂ ਹੀ ਕੀਤੀ ਜਾਵੇਗੀ। ਇਸ ਮੌਕੇ ਦਵਿੰਦਰਪਾਲ ਸਿੰਘ, ਸਤਿੰਦਰਪਾਲ ਸਿੰਘ, ਅੰਕੁਸ਼ ਕੁਮਾਰ, ਫ਼ੈਸਲ ਖਾਨ, ਬਲਬੀਰ ਸਿੰਘ, ਧਨਵੰਤ ਕੌਰ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਮਿਊਨਿਟੀ ਹੈਲਥ ਅਫ਼ਸਰਾਂ ਨੇ ਵਜਾਇਆ “ਸੰਘਰਸ਼ ਦਾ ਬਿਗੁਲ” – ਡਾ ਰਾਜ ਕੁਮਾਰ
Next articleਚੇਅਰਮੈਨ ਜਲਾਲਪੁਰ ਵੱਲੋਂ ਭੰਗਲ ਕਲਾਂ ਲਈ 2 ਲੱਖ ਦੀ ਗ੍ਰਾਂਟ ਜਾਰੀl