ਘਰ ਤੇ ਪਰਿਵਾਰ

(ਸਮਾਜ ਵੀਕਲੀ)

ਜੇ ਕੁਝ ਵਾਪਸ ਮੁੜ ਆਉਂਦਾ ਹੁੰਦਾ ਤਾਂ ਰੱਬ ਤੋਂ ਬਚਪਨ ਮੰਗਦੀ।
ਮੰਗਦੀ ਬਚਪਨ ਦੀਆਂ ਉਹ
ਵੀਰਾ ਨਾਲ ਰੁਸ ਜਦੋਂ ਮਾਂ ਮਨਾਂਉਂਦੀ ਸੀ।
ਲਾਡੋ ਆਪਣੀ ਤੇ ਬਹਾਲਾ ਪਿਆਰ ਜਤਾਉਂਦੀ ਸੀ।
ਧੀ ਰਾਣੀ ਕਹਿ ਮਾਂ ਹਾਕ ਮਾਰ ਬੁਲਾਉਂਦੀ ਸੀ।
ਬਚਪਨ ਦੀ ਹਰ ਗੱਲ ਅੱਜ ਬੜੀ ਯਾਦ ਆਉਂਦੀ ਸੀ।

ਚਾਚਿਆਂ ਨੇ ਸੀ ਬੜਾ ਲਾਡ ਲੜਾਇਆ ਮੈਨੂੰ।
ਵੱਡੇ ਚਾਚੇ ਨੇ ਛੋਟੇ ਹੁੰਦਿਆਂ ਕਦੇ ਝੋਲੀਉ ਨਹੀਂ ਸੀ ਲਾਹਿਆ ਮੈਨੂੰ।
ਪਾਪਾ ਨਾਲ ਮੋਹ ਬਹਾਲਾ ਮੈ ਜਤਾਉਂਦੀ ਸੀ।
ਦਾਦੀ ਦੀ ਪੋਤੀ ਪਿਆਰੀ ਆਂਢ-ਗੁਆਂਢ ਚ ਅਖਵਾਉਦੀ ਸੀ।
ਬਚਪਨ ਦੀ ਅੱਜ ਹਰ ਗੱਲ ਬੜੀ ਯਾਦ ਆਉਂਦੀ ਸੀ।

ਵਿਹੇੜੇ ਵਿਚ ਜਦ ਮੈਂ ਨਿਕੇ ਨਿਕੇ ਪੈਰਾ ਚ ਜਦ ਪੰਜੇਬਾ ਛਨਕਾਉਂਦੀ ਸੀ।
ਨਿਕੀ ਜਿਹੀ ਭੱਜਦੀ ਮੈਂ, ਹੱਥ ਕਿਸੇ ਦੇ ਨਾ ਆਉਂਦੀ ਸੀ।
ਝੂਠਾ- ਮੂਠਾ ਸਾਹ ਜਦੋ ਸਾਰਿਆਂ ਨੂੰ ਝਡਾਉਂਦੀ ਸੀ।
ਤਾੜੀ ਮਾਰ ਉਚਾ ਹੱਸ ਸਾਰਿਆਂ ਨੂੰ ਹਸਾਉਂਦੀ ਸੀ।
ਚਾਚੀ ਦਾ ਨਿੱਕੀਆ- ਨਿੱਕੀਆਂ ਗੱਲਾਂ ਕਰ ਜੀ ਮੈਂ ਲਾਉਂਦੀ ਸੀ।
ਬਚਪਨ ਦੀ ਹਰ ਗੱਲ ਬੜੀ ਯਾਦ ਆਉਂਦੀ ਸੀ,
ਸਮਾਂ ਪਤਾ ਨਹੀਂ ਕਿਉਂ ਇਨ੍ਹੀ ਅੱਗੇ ਲੰਘ ਗਿਆ।
ਨਿੱਕੀ ਜੀ ਸੈਮ ਨੂੰ ਇਨ੍ਹੀ ਵੱਡੀ ਕਰ ਗਿਆ।
ਹਰ ਜ਼ਿਦ ਜੋ ਆਪਣੀ ਰੋ ਕੇ ਮਨੋਉਂਦੀ ਸੀ।
ਕਿਉਂ ਅੱਜ ਆਪਣੀ ਹੀ ਜ਼ਿਦ ਅਗੇ ਸਿਰ ਮੈਂ ਝੁਕਾਉਂਦੀ ਸੀ।
ਬਚਪਨ ਦੀ ਹਰ ਗੱਲ ਅੱਜ ਬੜੀ ਯਾਦ ਆਉਂਦੀ ਸੀ।

ਪਤਾ ਨਹੀਂ ਚੰਦਰਾ ਸਮਾਂ ਕਦੋ ਇਨ੍ਹਾਂ ਬਦਲ ਗਿਆ।
ਹੱਸਦਾ-ਵਸਦਾ ਪਰਿਵਾਰ ਟੁਕੜਿਆਂ ਚ ਬਦਲ ਗਿਆ।
ਚਾਚੇ ਵੀ ਹੁਣ ਅਲੱਗ ਰਹਿਣ ਲੱਗ ਗਏ ਸੀ।
ਭਾਈਆ ਦੇ ਹੀ ਭਾਈਆ ਨਾਲ ਹਿਸਾਬ ਪੈਣ ਲੱਗ ਗਏ ਸੀ।
ਟੁਟਦੀ ਉਮੀਦ ਹੁਣ ਮੇਰੀ ਵੀ ਜਾਂਦੀ ਸੀ ।
ਬਚਪਨ ਦੀ ਹਰ ਖੇੜ ਮੇਥੋ ਰੁਸਦੀ ਜੋ ਜਾਂਦੀ ਸੀ।
ਰੋਣਾ ਹੁਣ ਮੇਰੀਆਂ ਅੱਖੀਆਂ ਚ ਰਹਿ ਗਿਆ।
ਮੇਰਾ ਬਚਪਨ ਮੇਥੋ ਛੇਤੀ ਰੁਸ ਕੇ ਜੋ ਬਹਿ ਗਿਆ।
ਰੁਸਦਿਆਂ ਦੇ ਬੋਲ ਸਭ ਦੇ ਮੇਰੇ ਕੰਨਾਂ ਵਿਚ ਬਹਿ ਗਏ।
ਜ਼ਮੀਨਾਂ ਦੇ ਵਟਾਂਦਰੇ ਹਾਸੇ ਸਭਨਾ ਦੇ ਲਈ ਗਏ।
ਹੱਸਦੀ ਕਲਮ ਮੇਰੀ ਹੰਝੂਆਂ ਚ ਵਹਿ ਗਈ।
ਬਚਪਨ ਦੀ ਹਰ ਖੇਡ ਰੀਝ ਬਣ ਕੇ ਰਹਿ ਗਈ।

ਸਿਮਰਜੀਤ ਕੌਰ ਰਾਮਗੜ੍ਹੀਆ (ਸੈਮ)
9781491600

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਾਂ ਦਾ ਸ਼ੋਰ
Next articleਸਾਡਾ ਅਮੀਰ ਪੰਜਾਬੀ ਵਿਰਸਾ ਨਾਮ ਕਰਣ