(ਸਮਾਜ ਵੀਕਲੀ)
ਨ ਦੇ ਕੈਨਵਸ ਤੇ
ਰੰਗ ਰੰਗ ਦੇ
ਫੁੱਲਾਂ ਦੀ ਬਹਾਰ
ਖ਼ੁਸ਼ੀਆਂ ਤੇ ਖੇੜੇ
ਪੀ ਕੇ ਸਾਰੀ ਕੁੜੱਤਣ
ਜ਼ਮਾਨੇ ਦੀ
ਨੀਲ ਰੰਗੀ ਹੋ
ਭੋਲੇ ਨਾਥ ਦੀ ਤਰ੍ਹਾਂ
ਸੁਰਖੁਰੂ ਹੋ
ਮਾਂਗ ਵਿੱਚ ਭਰੇ
ਸੰਧੂਰ ਦੀ ਤਰ੍ਹਾਂ
ਖਿੜ ਜਾਣ ਸੱਧਰਾਂ
ਦੁਪਹਿਰ ਖਿੜੀ ਦੀ ਤਰ੍ਹਾਂ
ਸੋਨ ਰੰਗੀ
ਪਿਲੱਤਣ ਨਾਲ ਭਰ
ਮਹਿਕ ਜਾ
ਗੁਲਾਬਾਂ ਦੀ ਤਰ੍ਹਾਂ
ਮੌਲੀ ਧਰਤੀ
ਮੌਲਿਆ ਅੰਬਰ
ਰਚ ਵਸ ਜਾ
ਕੁਦਰਤੀ ਦੀ
ਨਿਰੰਤਰ
ਖੇਡੀ ਜਾ ਰਹੀ
ਹੋਲੀ ਵਿੱਚ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly