ਹੋਲੀ ਆਈ ਹੈ ! ਹੋਲੀ ਆਈ ਰੇ !!

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

1 .ਹੋਲੀ ਰੰਗਾਂ ਦਾ ਤਿਉਹਾਰ ,
ਪਤਝੜ ਵਿੱਚ ਆਈ ਬਹਾਰ ,
ਮੌਸਮ ਵਿੱਚ ਆਇਆ ਨਿਖਾਰ ।
ਦਿਨ ਵਿੱਚ ਗਰਮੀ ਰਾਤ ਨੂੰ ਠੰਢ
ਰੋਜ਼ ਆਉਂਦੀਆਂ ਵਾਰੋ ਵਾਰ ।
ਫੁੱਲ ਬੂਟੀਆਂ, ਪੇੜ, ਪੌਦੇ,
ਨਵੇਂ ਨਵੇਂ ਪੱਤਰਾਂ ਨਾਲ ਹੁੰਦੇ ਸ਼ਿੰਗਾਰ ।
ਖ਼ੁਸ਼ੀਆਂ ਦੇ ਵਿੱਚ ਰੰਗ ਬਰੰਗੇ ,
ਲੋਕਾਂ ਦਾ ਮਨ ਭਾਉਂਦਾ ਸੰਸਾਰ ।

2. ਈਸਾ ਮਸੀਹ ਤੋਂ ਪਹਿਲੇ ਮਿਥਿਹਾਸ ਚ, ਹਿਰਨਿਸ਼ਿਪੂ ਚਾਹੁੰਦਾ ਵਿਸ਼ਨੂੰ ਦੇਵਤਾ ਦੀ ਹਾਰ
ਜ਼ੁਲਮੀ ਰਾਜੇ ਨੇ ਵਿਸ਼ਨੂੰ ਦੇ ਪੁੱਤਰ ਪ੍ਰਲਾਦ ਨੂੰ ,
ਖ਼ਤਮ ਕਰਨ ਲਈ ਮੜ੍ਹੀ ਕੀਤੀ ਤਿਆਰ ।
ਅੱਗ ਤੋਂ ਮੁਕਤੀ ਦਾ ਵਰ ਮਿਲਿਆ ਹੋਲਿਕਾ ਭੈਣ ਨੂੰ ,
ਪ੍ਰਲਾਦ ਨੂੰ ਹੋਲਿਕਾ ਪਕੜ ਕੇ ਸੁਟਿਅਾ ਅੱਗ ਵਿਚਕਾਰ ।
ਉਲਟਾ ਰਾਖਸ਼ ਦੀ ਭੈਣ ਭਸਮ ਹੋ ਗਈ ,
ਭੈੜੀਆਂ ਆਤਮਾਵਾਂ ਦੇ ਅੰਤ ਦਾ ਬਣਿਆ ਹੋਲੀ ਤਿਉਹਾਰ ।
ਬੰਗਾਲ ਵਿੱਚ ਇਸ ਖ਼ੁਸ਼ੀ ਦੇ ਮੌਕੇ ਨੂੰ ਲੋਕੀਂ ,
ਜੋੜਦੇ ਨੇ ਰਾਧਾ – ਕ੍ਰਿਸ਼ਨ ਦਾ ਪਿਆਰ ।
ਕ੍ਰਿਸ਼ਨ ਦੇਵਤਾ ਸੀ ਲੋਕਾਂ ਦਾ ਚਹੇਤਾ ,
ਰਾਧਾ ਦਾ ਚਹੇਤਾ ਸੀ ਕ੍ਰਿਸ਼ਨ ਅਵਤਾਰ ।

3. ਰੰਗਾਂ ਦੇ ਤਿਉਹਾਰ ਦੀ ਰਵਾਇਤ ,
ਹੌਲੀ ਹੌਲੀ ਫੈਲੀ ਵਿੱਚ ਪੂਰੇ ਸੰਸਾਰ ।
ਰੰਗਾਂ ਚ ਹਰ ਕੋਈ ਖੇਲ੍ਹਣਾ ਚਾਹੇ ,
ਪਰ ਡਰਦੇ ਮਾਰੇ ਬੰਦ ਰੱਖਣ ਦੁਆਰ ।
ਅਣਜਾਣੇ ਜਾਂ ਜਾਣਬੁੱਝ ਕੇ ਕੁਝ ਲੋਕੀਂ ,
ਜ਼ਹਿਰੀਲੇ ਰੰਗਾਂ ਦੀ ਕਰਨ ਬੁਛਾੜ ।
ਫੰਕਸ਼ਨਾ ਮੀਟਿੰਗਾਂ ਗਰੁੱਪਾਂ ਚ ਰਲ ਕੇ ਲੋਕੀਂ ,
ਡਾਂਸ ਕਰਨ ਨਾਲੇ ਫੁੱਲਾਂ ਦੀ ਫੁਹਾਰ ।

ਅਮਰਜੀਤ ਸਿੰਘ ਤੂਰ
ਪਿੰਡ ਕਲਬੂਰਛਾ ਤਹਿਸੀਲ ਸਮਾਣਾ
ਜ਼ਿਲ੍ਹਾ ਪਟਿਆਲਾ
98784-69639

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia bans entry of top Canadian officials
Next articleਹੋਲੀ ਦਾ ਤਿਉਹਾਰ