ਭੁਵਨੇਸ਼ਵਰ (ਸਮਾਜ ਵੀਕਲੀ): ਓਲੰਪਿਕ ਤਗ਼ਮਾ ਜੇਤੂ ਕਪਤਾਨ ਮਨਪ੍ਰੀਤ ਸਿੰਘ ਅਤੇ ਸਿਖਰਲੇ ਡਰੈਗਫਲਿੱਕਰ ਹਰਮਨਪ੍ਰੀਤ ਸਿੰਘ ਦੇ 2-2 ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ-ਲੀਗ ਦੇ ਡਬਲ ਹੈਡਰ ਮੁਕਾਬਲੇ ਦੇ ਦੂਜੇ ਮੈਚ ਵਿੱਚ ਇੰਗਲੈਂਡ ’ਤੇ 4-3 ਨਾਲ ਜਿੱਤ ਦਰਜ ਕੀਤੀ। ਮਨਪ੍ਰੀਤ ਨੇ 15ਵੇਂ ਤੇ 26ਵੇਂ ਅਤੇ ਹਰਮਨਪ੍ਰੀਤ ਨੇ 26ਵੇਂ ਤੇ 44ਵੇਂ ਮਿੰਟ ’ਚ ਗੋਲ ਦਾਗੇ। ਮੈਚ ਦੌਰਾਨ ਇੰਗਲੈਂਡ ਦਾ ਗੇਂਦ ’ਤੇ ਦਬਦਬਾ ਜ਼ਿਆਦਾ ਰਿਹਾ ਪਰ ਜਿੱਤ ਦੀ ਹੱਕਦਾਰ ਭਾਰਤੀ ਟੀਮ ਬਣੀ। ਭਾਰਤ ਨੇ ਮੈਚ ਦੌਰਾਨ ਅੱਠ ਪੈਨਲਟੀ ਕਾਰਨਰਾਂ ’ਚੋਂ ਚਾਰ ਨੂੰ ਗੋਲ ’ਚ ਤਬਦੀਲ ਕੀਤਾ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ’ਚੋਂ ਤਿੰਨ ’ਤੇ ਗੋਲ ਕੀਤੇ। ਇੰਗਲੈਂਡ ਵੱਲੋਂ ਲਿਆਮ ਸੈਨਫੋਰਡ, ਡੇਵਿਡ ਕੋਂਡਨ ਅਤੇ ਸੈਮ ਵਾਰਡ ਨੇ ਗੋਲ ਦਾਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly