ਪੁਸਤਕ ਪੜਚੋਲ
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਹਥਲੀ ਪੁਸਤਕ ‘ਸੋਵੀਨਰ’ ਸਿੰਘ ਸਭਾ ਪਤਿ੍ਰਕਾ ਅਕਤੂਬਰ-ਨਵੰਬਰ-ਦਸੰਬਰ 2023 ਅੰਕ ਮੁੱਖ ਸੰਪਾਦਕ ਪ੍ਰੋ. ਸ਼ਾਮ ਸਿੰਘ ਅਤੇ ਉਪ ਸੰਪਾਦਕ ਰਾਜਵਿੰਦਰ ਸਿੰਘ ਰਾਹੀ ਨੇ ਸੰਪਾਦਨਾ ਕਰਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੀ ਪ੍ਰਕਾਸ਼ਨਾ ਹੇਠ ਪ੍ਰਕਾਸ਼ਿਤ ਕੀਤੀ ਹੈ। ਇਸ ਪਤਿ੍ਰਕਾ ਵਿੱਚ ਡੇਢ ਸਦੀ ਦਾ ਇਤਿਹਾਸ 1873 ਤੋਂ 2023 ਤੱਕ (150 ਸਾਲ) ਕੁਲ 311 ਪੰਨਿਆਂ ਉੱਪਰ ਅੰਕਿਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਕੁੱਝ ਸੰਦੇਸ਼ ਅਤੇ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਸ ਨੂੰ ਸਿੰਘ ਸਭਾ ਦਾ ਇਤਿਹਾਸ ਵਰਤਮਾਨ ਅਤੇ ਭਵਿੱਖਲੂ ਸਿੰਘ ਸਭਾ ਦੇ ਮੋਢੀਲੂ ਇਤਿਹਾਸਕ ਦਸਤਾਵੇਜ਼ਲੂ 150 ਸਾਲਾ ਸਮਾਗਮਲੂ ਅੰਗਰੇਜ਼ੀ ਸੈਕਸ਼ਨ ਸਮੇਤ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਭਾਗ ਅੰਗਰੇਜ਼ੀ ਵਿੱਚ ਵੀ ਸ਼ਾਮਲ ਹੈ।
ਇਸ ਪੁਸਤਕ ਦਾ ਅਧਿਐਨ ਕਰਦਿਆਂ ਸਿੰਘ ਸਭਾ ਲਹਿਰ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਸਲ ਵਿੱਚ ਸਿੰਘ ਸਭਾ ਲਹਿਰ 150ਵਾਂ ਸਥਾਪਨਾ ਵਰ੍ਹਾ 7-8 ਅਕਤੂਬਰ 2023 ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ। ਇਸ ਪਤਿ੍ਰਕਾ ਦੀ ਸੰਪਾਦਕੀ ਵਿੱਚ ਰਾਜਵਿੰਦਰ ਸਿੰਘ ਰਾਹੀ ਨੇ 1873 ਵਿੱਚ ਸਿੰਘ ਸਭਾ ਦੇ ਪੈਦਾ ਹੋਣ ਤੋਂ ਹੁਣ ਤੱਕ ਦੇ ਪਹਿਲੂਆਂ ਉਪਰ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਹੈ। ਪਤਿ੍ਰਕਾ ਵਿੱਚ ਸਿੰਘ ਸਭਾ ਦੀਆਂ ਸਮਾਜਿਕ ਅਤੇ ਰਾਜਨੀਤਕ ਚੁਣੌਤੀਆਂਲੂ ਸਿੰਘ ਸਭਾ ਲਹਿਰ ਦੀਆਂ ਵਰਤਮਾਨ ਸਮੇਂ ਸੰਭਾਵਨਾਵਾਂਲੂ ਸਿੰਘ ਸਭਾ ਲਹਿਰ ਤੋਂ ਪਹਿਲਾਂ ਦਾ ਸਾਹਿਤਲੂ ਸਿੰਘ ਸਭਾ ਲਹਿਰ ਦਾ ਸਰਵੇਖਣ ਅਤੇ ਮੁਲੰਕਣਲੂ ਸਭਾ ਲਹਿਰ ਦੇ ਗ਼ਦਰ ਲਹਿਰ ’ਤੇ ਪ੍ਰਭਾਵਲੂ ਸਭਾ ਲਹਿਰ ਦੀ ਉਤਪਤੀ ਅਤੇ ਪਿਛੋਕੜ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ ਹੈ।
ਵੱਖ-ਵੱਖ ਵਿਦਵਾਨਾਂ ਵਲੋਂ ਸਿੰਘ ਸਭਾ ਲਹਿਰ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਇਸ ਪਤਿ੍ਰਕਾ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਵੇਂ ਕਿ ਡਾ. ਖੁਸ਼ਹਾਲ ਸਿੰਘ ਹੁਰਾਂ ਨੇ ਸਿੰਘ ਸਮਿਆਂ ਦੌਰਾਨ ਦਰਪੇਸ਼ ਆਈਆਂ ਸਮਾਜਿਕ ਅਤੇ ਰਾਜਨੀਤਕ ਚੁਣੌਤੀਆਂ ਦਾ ਜਿਕਰ ਕਰਦਿਆਂ ਦੱਸਿਆ ਹੈ ਕਿ ਉਸ ਸਮੇਂ ਸਮਾਜਿਕ ਅਤੇ ਧਾਰਮਿਕ ਜੀਵਨ ਦੀਆਂ ਕੁਰੀਤੀਆਂ ਕਿਸੇ ਸਮਾਜਿਕ ਅਤੇ ਧਾਰਮਿਕ ਲਹਿਰ ਦੀ ਉਡੀਕ ਵਿੱਚ ਸਨ। ਬਘੇਲ ਸਿੰਘ ਧਾਲੀਵਾਲ ਵੀ ਸਿੱਖ ਇਤਿਹਾਸ ਨਾਲ਼ ਜੁੜੇ ਹੋਏ ਹਨ ਅਤੇ ਕਈ ਇਤਿਹਾਸਕ ਪੁਸਤਕਾਂ ਪਾਠਕਾਂ ਨੂੰ ਦੇ ਚੁੱਕੇ ਹਨ। ਉਹ ਦੱਸਦੇ ਹਨ ਕਿ 1868 ਦੀ ਪਹਿਲੀ ਮਰਦਮਸ਼ੁਮਾਰੀ ਸਮੇਂ ਸਿੱਖਾਂ ਦੀ ਕੁਲ ਗਿਣਤੀ ਸਾਢੇ ਗਿਆਰਾਂ ਲੱਖ ਤੋਂ ਘੱਟ ਰਹਿ ਗਈ ਸੀ। ਡਾ. ਅਮਰੀਕ ਸਿੰਘ ਨੇ ਆਪਣੇ ਲੇਖ ਸਿੰਘ ਸਭਾ ਲਹਿਰ ਤੋਂ ਪਹਿਲਾਂ ਦਾ ਪੰਜਾਬੀ ਸਾਹਿਤ ਵਿੱਚ ਦੱਸਿਆ ਕਿ ਅਠਾਰ੍ਹਵੀਂ ਸਦੀ ਵਿਚ ਫਾਰਸੀ ਅਸਥਿਰਤਾ ਕਰਕੇ ਇਸ ਕਾਵਿਧਾਰਾ ਵਿਚ ਕੋਈ ਮਹੱਤਵਪੂਰਨ ਸਾਹਿਤ ਨਹੀਂ ਉਪਜ ਸਕਿਆ। ਮੱਧ ਕਾਲ ਵਿਚ ਭਾਵੇਂ ਪੰਜਾਬ ਅੰਦਰ ਕਾਫੀ ਸਾਹਿਤਕ ਸਰਗਰਮੀਆਂ ਰਹੀਆਂ ਪਰ ਪੰਜਾਬੀ ਵਾਰਤਕ ਮੁੱਢ ਤੋਂ ਹੀ ਅਣਗੋਲੀ ਰਹੀ।
ਰਾਜਵਿੰਦਰ ਸਿੰਘ ਰਾਹੀ ਨੇ ਆਪਣੇ ਲੇਖ ਸਿੰਘ ਸਭਾ ਲਹਿਰ ਦਾ ਗ਼ਦਰ ’ਤੇ ਪ੍ਰਭਾਵ ਵਿੱਚ ਗ਼ਦਰ ਲਹਿਰ ਨਾਲ਼ ਜੁੜੇ ਬਾਬਾ ਹਰਨਾਮ ਸਿੰਘ ਕੋਟਲਾ ਨੌਧ ਸਿੰਘਲੂ ਬਾਬਾ ਹਰਦਿੱਤ ਸਿੰਘਲੂ ਬਾਬਾ ਪਿਆਰਾ ਸਿੰਘਲੂ ਭਾਈ ਸੰਤੋਖ ਸਿੰਘਲੂ ਗਿ. ਨਾਹਰ ਸਿੰਘ ਆਦਿ ਬਾਰੇ ਵੇਰਵੇ ਪੇਸ਼ ਕੀਤੇ ਹਨ। ਡਾ ਹਰਜੀਤ ਸਿੰਘ ਨੇ ਆਪਣੇ ਲੇਖ ਸਿੰਘ ਸਭਾ ਲਹਿਰ-ਸਰਵੇਖਣ ਅਤੇ ਮੁਲੰਕਣ ਵਿੱਚ ਸਿੰਘ ਸਭਾ ਲਹਿਰ ਦੀ ਗੱਲ ਕਰਨ ਤੋਂ ਪਹਿਲਾਂ ਉਸ ਉਪਰ ਹੋ ਚੁੱਕੇ ਖੋਜ ਕਾਰਜਾਂ ਦੀ ਗੱਲ ਕੀਤੀ ਹੈ। ਜਿਸ ਵਿੱਚ ਉਪਾਧੀਲੂ ਪੀ ਐੱਚ ਡੀਲੂ ਐਮ ਫਿਲਲੂ ਐਮ ਏਲੂ ਐਮ ਲਿੱਟ ਪੱਧਰ ਦਾ ਕੰਮ ਸ਼ਾਮਲ ਕੀਤਾ ਹੈ। ਉਹਨਾਂ ਅਨੁਸਾਰ ਜਗਜੀਤ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਸਰਹੱਦੀ ਨੇ ਸਭ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਕਲਮਬਧ ਕਰਨ ਦਾ ਉਪਰਾਲਾ ਕੀਤਾ ਜਿਸ ਨੇ ਆਉਣ ਵਾਲੇ ਸਮੇਂ ਲਈ ਸਿੰਘ ਸਭਾ ਲਹਿਰ ਦੇ ਸੁਨਹਿਰੀ ਇਤਿਹਾਸ ਨੂੰ ਪ੍ਰੇਰਨਾ ਸਰੋਤ ਵਜੋਂ ਅਪਨਾਉਣ ਦਾ ਹੌਕਾ ਦਿੱਤਾ।
ਪੁਸਤਕ ਦੇ ਭਾਗ ਦੋ ਵਿੱਚ ਸਿੰਘ ਸਭਾ ਦੇ ਸੰਚਾਲਕ : ਪ੍ਰੋ. ਭਾਈ ਗੁਰਮੁੱਖ ਸਿੰਘਲੂ ਕੰਵਰ ਬਿਕਰਮ ਸਿੰਘ ਆਹਲੂਵਾਲੀਆਲੂ ਗਿਆਨੀ ਦਿੱਤ ਸਿੰਘਲੂ ਅਤਰ ਸਿੰਘ ਭਦੌੜਲੂ ਭਾਈ ਮੋਹਣ ਸਿੰਘ ਵੈਦਲੂ ਭਗਤ ਲਕਸ਼ਮਣ ਸਿੰਘਲੂ ਪਾਲਾ ਸਿੰਘ ਉਰਫ ਹੀਰਾ ਸਿੰਘ ਆਦਿ ਸਿੰਘ ਸਭਾ ਦੇ ਮੋਢੀਆਂ ਬਾਰੇ ਉਹਨਾਂ ਦੇ ਜਨਮਲੂ ਕਾਰਜ ਆਦਿ ਦੀ ਵਿਸਤਿ੍ਰਤ ਜਾਣਕਾਰੀ ਦਿੱਤੀ ਗਈ ਹੈ। ਭਾਗ ਤੀਜਾ ਜਿਸ ਦੇ ਅੰਗਰੇਜ਼ੀ ਵਿੱਚ ਲੇਖ ਪ੍ਰਕਾਸ਼ਿਤ ਹਨਲੂ ਉਹਨਾਂ ਵਿੱਚ ਸਿੰਘ ਸਭਾ ਮੂਵਮੈਂਟ ਬਾਰੇ ਪ੍ਰੋ. ਤੇਜਾ ਸਿੰਘਲੂ ਪ੍ਰੋ. ਹਰਬੰਸ ਸਿੰਘਲੂ ਪਿ੍ਰੰਸੀਪਲ ਹਰਬੰਸ ਸਿੰਘਲੂ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲਲੂ ਲੈਫਟੀਨੈਂਟ ਕਰਨਲ ਗੁਲਚਰਨ ਸਿੰਘ ਦੇ ਲੇਖਾਂ ਨਾਲ਼ ਇੱਕ ਹਿੰਦੀ ਲੇਖ ਰਾਜਵਿੰਦਰ ਸਿੰਘ ਰਾਹੀ ਹੁਰਾਂ ਦਾ ‘ਪੰਜਾਬੀ ਪੱਤਰਕਾਰਤਾਲੂ ਪੰਜਾਬੀ ਮੀਡੀਆ ਔਰ ਗੁਰੂ ਸਿਧਾਂਤੋਂ ਕੋ ਪੂਨਜੀਵਤ ਕਰਨੇ ਮੇਂ ਸਿੰਘ ਸਭਾ ਅੰਦੋਲਨ ਕਾ ਮਹਾਨ ਯੋਗਦਾਨ’ ਸਿਰਲੇਖ ਹੇਠ ਸ਼ਾਮਲ ਹੈ।
ਪਤਿ੍ਰਕਾ ਦੇ ਚੌਥੇ ਭਾਗ ਵਿੱਚ ਇਤਿਹਾਸਕ ਦਸਤਾਵੇਜ਼ ਜਿਵੇਂ 1973-74 ਵਿੱਚ ਸਿੰਘ ਸਭਾ ਲਹਿਰ ਦੀ ਸ਼ਤਾਬਦੀ ਸਮੇਂ ਦਿਤੇ ਗਏ ਭਾਸ਼ਣਲੂ ਪ੍ਰਧਾਨਗੀ ਭਾਸ਼ਣ ਅਤੇ ਭਾਸ਼ਣ ਆਦਿ ਜੋੜੇ ਗਏ ਹਨ। ਇਸ ਪਤਿ੍ਰਕਾ ਦਾ ਅੰਤਮ ਤੇ ਪੰਜਵਾ ਭਾਗ ਵਿੱਚ ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਨੂੰ ਸਮਰਪਤ ਸਮਾਗਮ ਦੀ ਰਿਪੋਰਟਲੂ ਕੂੰਜੀਵਤ ਭਾਸਣਲੂ ਪਾਸ ਕੀਤੇ ਮਤੇਲੂ ਇਸ ਸਥਾਪਨਾ ਦਿਵਸ ਮੌਕੇ ਬੁਲਾਰਿਆਂ ਦੇ ਪੇਸ਼ ਵਿਚਾਰ ਅਤੇ ਭਾਰਤ ਯਾਤਰਾ ਦੇ ਨਾਲ਼- ਨਾਲ਼ ਭਾਰਤ ਦਾ ਨਕਸ਼ਾ ਵੀ ਸ਼ਾਮਲ ਕੀਤਾ ਗਿਆ ਹੈ।
ਜੇ ਇਸ ਪੁਸਤਕ ਨੂੰ ਗਹੁ ਨਾਲ਼ ਵਾਚਿਆ ਜਾਵੇ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਵਾਰਤਕ ਪੁਸਤਕ ਬੜੀ ਸੁਹਿਰਦਤਾ ਅਤੇ ਗੰਭੀਰ ਅਧਿਐਨ ਪਿੱਛੋਂ ਰਚੀ ਗਈ ਹੈ। ਇਸ ਕਾਰਜ ਲਈ ਜਿੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾਲੂ ਚੰਡੀਗੜ੍ਹ ਵਧਾਈ ਦੀ ਪਾਤਰ ਹੈਲੂ ਉੱਥੇ ਇਸ ਦੇ ਮੁੱਖ ਸੰਪਾਦਕਲੂ ਸੰਪਾਦਕ ਅਤੇ ਸੰਪਾਦਕੀ ਬੋਰਡ ਦੇ ਮੈਬਰ ਰੁਪਿੰਦਰ ਸਿੰਘਲੂ ਡਾ. ਖੁਸ਼ਹਾਲ ਸਿੰਘਲੂ ਜਸਪਾਲ ਸਿੰਘ ਸਿੱਧੂਲੂ ਪ੍ਰੀਤਮ ਸਿੰਘ ਰੁਪਾਲ ਅਤੇ ਚੇਤਨ ਸਿੰਘ ਵੀ ਵਧਾਈ ਦਾ ਹੱਕਦਾਰ ਹਨ। ਇਹ ਪੁਸਤਕ ਸਿੱਖ ਸਿਖਿਆਰਥੀਆਂਲੂ ਸਿੱਖ ਖੇਜਕਾਰੀਆਂ ਲਈ ਇੱਕ ਅਹਿਮ ਅਤੇ ਸਾਂਭਣਯੋਗ ਦਸਤਾਵੇਜ਼ ਹੈ।
ਸਾਬਕਾ ਏ.ਐਸ. ਪੀਲੂ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly