ਇਤਿਹਾਸ

   ਹਰੀਸ਼ ਪਟਿਆਲਵੀ
         (ਸਮਾਜ ਵੀਕਲੀ)
 ਸਿੱਖ ਕੌਮ ਹੁਣ ਵੇਚ ਕੇ ਘੋੜੇ ਸੌਂਦੀ ਵੇਖੀ ਗਈ
ਟੋਡਰ ਮੱਲ ਦੀ ਸ਼ਾਨ ਹਵੇਲੀ ਰੌਂਦੀ ਵੇਖੀ ਗਈ
ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਪੰਥ ਦੇ ਲਾਲਾਂ ਲਈ
ਢਹਿ ਢੇਰੀ ਓਹਦੀ ਛੱਤ ਤਰਸਦੀ ਫਿਰੇ ਸੰਭਾਲਾਂ ਲਈ
ਮੁਗਲ ਜਿਨ੍ਹਾਂ ਨੂੰ ਜਿੱਤ ਨਾ ਸਕੇ ਉਹ ਕਿਲੇ ਗੁਆ ਲਏ ਨੇ
ਕਾਰ ਸੇਵਾ ਦੇ ਨਾਂ ਇਤਿਹਾਸ ਸਥਾਨ ਹੀ ਢਾਹ ਲਏ ਨੇ
ਜਿਨ੍ਹਾਂ ਮਜ੍ਹਬੀਆਂ ਸਿੰਘਾਂ ਪੰਥ ਤੋਂ ਟੱਬਰ ਵਾਰੇ ਨੇ
ਹੁਣ ਡੇਰਿਆਂ ਵਿੱਚ ਟੱਕਰਾਂ ਖਾਂਦੇ ਫਿਰਨ ਵਿਚਾਰੇ ਨੇ
ਜਾਤ ਪਾਤ ਦਾ ਪਾੜ੍ਹਾ ਗੁਰੂ ਨੇ ਕਿੱਥੇ ਰੱਖਿਆ ਸੀ
ਇੱਕ ਖੰਡੇ ਬਾਟੇ ਚੋਂ ਸਭ ਨੇ ਅੰਮ੍ਰਿਤ ਛਕਿਆ ਸੀ
ਇੱਕ ਪਿੰਡ ਵਿੱਚ ਕਈਂ ਕਈਂ ਹੁਣ ਗੁਰੂ ਘਰ ਦੀਆਂ ਹੱਟਾਂ ਨੇ
ਕੁੱਲ ਮਿਲਾ ਗੂਰੂ ਘਰਾਂ ਤੇ ਕਬਜੇ ਕਰ ਲਏ ਜੱਟਾਂ ਨੇ
ਵਿਆਹ ਵਿੱਚ ਕੁੜੀਆਂ ਆਉਣ ਸਪੈਸ਼ਲ ਦਾਰੂ ਵੰਡਣ ਲਈ
ਨਵੀਂ ਪੀੜ੍ਹੀ ਕਿੱਧਰ ਨੂੰ ਚੱਲੀ ਟੌਪਿਕ ਪੈੱਗ ਲਾ ਕੇ ਭੰਡਣ ਲਈ
ਨੱਚਣ ਵਾਲੀਆਂ ਤੇ ਤਾਂ ਗੱਥੀਆਂ ਨੋਟ ਵਾਰਦੇ ਨੇ
ਪਾਠੀ ਸਿੰਘ ਦੀ ਵਾਰੀ ਖੌਰੇ ਕਿਉਂ ਚੀਕ ਮਾਰਦੇ ਨੇ
ਭਾਈ ਲਾਲੋ ਕੋਈ ਵਿਰਲਾ ਸਾਰੇ ਸੱਜਣ ਠੱਗ ਬਣੇ
ਸਿੱਖੀ ਦੇ ਹੀ ਦੁਸ਼ਮਣ ਬਾਬਾ ਬੰਨ੍ਹ ਕੇ ਪੱਗ ਬਣੇ
ਬਖਸ਼ ਸੋਝੀਆਂ ਤੂੰ ਹੀ ਕੋਈ ਕਰਤਾਰ ਇਹ ਸਿੱਖਾਂ ਨੂੰ
ਸਾਂਭ ਲੈਣ ਕਿਰਦਾਰ ਮਿਲਿਆ ਸਰਦਾਰ ਇਹ ਸਿੱਖਾਂ ਨੂੰ
ਦੋ ਪਰਸੈਂਟ ਨੇ ਕੁੱਲ ਦੁਨੀਆਂ ਵਿੱਚ ਧਾਕ ਜਮਾਉਣ ਵਾਲੇ
ਸਿੱਖੀ ਭੁੱਲਦੇ ਜਾਣ ਸਿੱਖੀ ਪਹਿਚਾਣ ਬਣਾਉਣ ਵਾਲੇ
ਹਰੀਸ਼ ਗੱਦਾਰ ਬੰਦਿਆਂ ਨੂੰ ਕਿਤੇ ਮਿਲਦੀ ਢੋਈ ਨਹੀਂ
ਫਿਰ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਨਹੀਂ
 ਹਰੀਸ਼ ਪਟਿਆਲਵੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬੇ ਦੀ ਥਾਂ
Next articleਗੀਤ