ਆਪਣੇ ਚਾਚਾ ਮਰਹੂਮ ਦਿਲਸ਼ਾਦ ਅਖ਼ਤਰ ਦੀ ਗਾਇਕੀ ਦੀ ਵਿਰਾਸਤ ਨੂੰ ਸਾਂਭ ਰਿਹਾ ਹੈ ਡਾਕਟਰ ਤਨਵੀਰ ਅਖ਼ਤਰ

ਡਾਕਟਰ ਤਨਵੀਰ ਅਖ਼ਤਰ
(ਸਮਾਜ ਵੀਕਲੀ) ਮਰਹੂਮ ਦਿਲਸ਼ਾਦ ਅਖ਼ਤਰ ਜੋ ਕਿ ਪੰਜਾਬੀ ਦਾ ਮਕਬੂਲ, ਉੱਚੀ ਅਤੇ ਬੁਲੰਦ ਆਵਾਜ਼ ਵਿੱਚ ਲੋਕ ਗੀਤ ਗਾਉਣ ਵਾਲਾ ਕਲਾਕਾਰ ਸੀ ਨੂੰ ਕੋਈ ਵੀ ਪੰਜਾਬੀ ਨਹੀਂ ਭੁੱਲ ਸਕਦਾ। ਇਸ ਗਾਇਕ ਦੀ ਛੋਟੀ ਉਮਰ ਵਿੱਚ ਹੀ ਇੱਕ ਪ੍ਰੋਗਰਾਮ ਵਿੱਚ ਹੱਤਿਆ ਕਰ ਦਿੱਤੀ ਗਈ। ਇਸ ਤਰ੍ਹਾਂ ਇਕ ਪੰਜਾਬੀ ਲੋਕ ਗਾਇਕੀ ਦੀ ਬੁਲੰਦ ਆਵਾਜ਼ ਸਦਾ ਲਈ ਖਮੋਸ਼ ਹੋ ਗਈ। ਬਹੁਤ ਸਾਲ ਇਸ ਆਵਾਜ਼ ਦਾ ਬਦਲ ਸਾਨੂੰ ਕਿਸੇ ਕੋਲੋਂ ਨਹੀਂ ਲੱਭਿਆ। ਪਰ ਹੁਣ ਕਨੇਡਾ ਵਸਦਾ ਡਾਕਟਰ ਤਨਵੀਰ ਅਖ਼ਤਰ ਜੋ ਕਿ ਦਿਲਸ਼ਾਦ ਅਖ਼ਤਰ ਅਤੇ ਮਨਪ੍ਰੀਤ ਅਖ਼ਤਰ ਦਾ ਸਕਾ ਭਤੀਜਾ ਹੈ। ਇਸ ਗਾਇਕੀ ਨੂੰ ਸਾਂਭ ਰਿਹਾ ਹੈ। ਡਾਕਟਰ ਤਨਵੀਰ ਅਖਤਰ ਦਾ ਜਨਮ ਪਿਤਾ ਗੁਰਾਦਿੱਤਾ ਖਾਂ ਅਤੇ ਮਾਤਾ ਰਾਜਕੁਮਾਰੀ ਦੇ ਘਰ ਸੰਗਰੂਰ 5 ਮਾਰਚ 1986 ਨੂੰ ਸੰਗਰੂਰ ਵਿੱਚ ਹੋਇਆ। ਮੁਢਲੀ ਵਿੱਦਿਆ ਸੰਗਰੂਰ ਵਿੱਚ ਹੀ ਪ੍ਰਾਪਤ ਕਰਕੇ ਸ਼੍ਰੀ ਗੁਰੂ ਅੰਗਦ ਦੇਵ ਵੈਟਰਨਰੀ  ਯੂਨੀਵਰਸਿਟੀ ਲੁਧਿਆਣਾ ਤੋਂ ਵੈਟਰਨਰੀ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ। ਡਾਕਟਰ ਤਨਵੀਰ ਨੇ ਪੜ੍ਹਾਈ ਦੇ ਨਾਲ ਨਾਲ ਹੀ 2007 ਅਤੇ 2009 ਵਿੱਚ ਅੰਤਰ ਯੂਨੀਵਰਸਿਟੀ ਵਿੱਚੋਂ ਲੋਕ ਗਾਇਕੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ। ਵੈਟਰਨਰੀ ਡਾਕਟਰ ਦਾ ਕੋਰਸ ਕਰਨ ਤੋਂ ਬਾਅਦ ਆਪ ਨੂੰ ਕਨੈਡਾ ਦੇ ਸ਼ਹਿਰ ਵੈਨਕੂਵਰ ਵਿੱਚ ਨੌਕਰੀ ਮਿਲ ਗਈ ਅਤੇ ਇਹ ਅੱਜ ਕੱਲ੍ਹ ਸਰੀ ਵਿੱਚ ਰਹਿ ਰਹੇ ਹਨ। ਡਾਕਟਰ ਤਨਵੀਰ ਅਖ਼ਤਰ ਆਪਣੇ ਦਾਦਾ ਜੀ ਮਰਹੂਮ ਕੀੜੇ ਖਾਂ ਸ਼ੌਕੀਨ , ਮਰਹੂਮ ਭੂਆ ਮਨਪ੍ਰੀਤ ਅਖ਼ਤਰ , ਮਰਹੂਮ ਚਾਚਾ ਦਿਲਸ਼ਾਦ ਅਖ਼ਤਰ ਦੇ ਪਦ ਚਿੰਨਾਂ ਤੇ ਚਲਦੇ ਹੋਏ ਇੱਕ ਚੰਗਾ ਗਾਇਕ ਬਣ ਚੁੱਕਿਆ ਹੈ ਅਤੇ ਕਨੇਡਾ ਅਤੇ ਅਮਰੀਕਾ ਵਿੱਚ ਕਈ ਸ਼ੋ ਕਰ ਚੁੱਕਿਆ ਹੈ। ਇਹਨਾਂ ਦੀਆਂ ਆਡੀਓ ਵੀਡੀਓ ਕੈਸਟਾਂ ਬਹੁਤ ਆ ਚੁੱਕੀਆਂ ਹਨ। ਕਨੇਡਾ ਤੇ ਅਮਰੀਕਾ ਦੇ ਰੇਡੀਓ ਟੀਵੀ ਤੋਂ ਲਾਈਵ ਪ੍ਰਫੋਰਮੈਂਸ ਵੀ ਦਿੰਦੇ ਹਨ।ਡਾਕਟਰ ਤਨਵੀਰ ਅਖ਼ਤਰ ਦੀ ਆਵਾਜ਼ ਇੰਨ ਬਿੰਨ ਦਿਲਸ਼ਾਦ ਅਖ਼ਤਰ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ। ਇਸ ਪਰਿਵਾਰ ਨੇ ਹਮੇਸ਼ਾ ਹੀ ਪੜ੍ਹਾਈ ਨੂੰ ਤਰਜੀਹ ਦਿੱਤੀ। ਅੱਜ ਕੱਲ ਡਾਕਟਰ ਤਨਵੀਰ ਅਖ਼ਤਰ ਪਿਤਾ ਗੁਰਾਦਿੱਤਾ, ਮਾਤਾ ਰਾਜਕੁਮਾਰੀ, ਪਤਨੀ ਲਵਨੀਨ ਅਖ਼ਤਰ, ਬੇਟਾ ਜਾਂਬਾਜ਼ ਅਖ਼ਤਰ ,ਬੇਟਾ ਨਵਾਬ ਸ਼ੇਰ ਅਖ਼ਤਰ ਨਾਲ ਕਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਹੇ ਹਨ। ਇਹਨਾਂ ਦਾ ਪਿਛੋਕੜ ਮੇਰੇ ਗੁਆਂਢੀ ਪਿੰਡ ਤਖ਼ਤਮੁਲਾਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ। ਇਹਨਾਂ ਨਾਲ ਸਾਡਾ ਪਰਿਵਾਰਕ ਰਿਸ਼ਤਾ ਹੈ ।ਮੈਂ ਡਾਕਟਰ ਤਨਵੀਰ ਅਖ਼ਤਰ ਜੀ ਦੇ ਆਉਣ ਵਾਲੇ ਗਾਇਕੀ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹਾਂ। ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਮਲਾ ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਦਾ ਕਿਸਾਨ ਅੰਦੋਲਨ ਜਨ ਅੰਦੋਲਨ ਵਿਚ ਤਬਦੀਲ
Next articleਵਖਤੋ ਖੁੰਝੀ ਡੂੰਮਣੀ ਵਾਲੇ ਹਲਾਤ ਝੋਨੇ ਦਾ ਸੀਜ਼ਨ