(ਸਮਾਜ ਵੀਕਲੀ)
ਪੈਰੀਂ ਆਪਣੇ…
ਓ ਪੈਰੀਂ ਆਪਣੇ….
ਪੈਰੀਂ ਆਪਣੇ ਕੁਹਾੜ੍ਹਾ ਰਿਹੈਂ ਮਾਰ ਬੰਦਿਆ।
ਛੱਡ ਰੁੱਖਾਂ ਤੇ ਚਲਾਉਣੀ ਤੂੰ ਕਟਾਰ ਬੰਦਿਆ।
ਰੁੱਖ ਗੲੇ ਨਾ ਸੰਭਾਲੇ,ਜਿੰਦ ਹੋ ਜਾਉ ਦੁਸ਼ਵਾਰ।
ਮਿਟ ਜਾਵੇ ਨਾ ਵਜੂਦ,ਤੇਰਾ ਸੋਚ ਤੂੰ ਵਿਚਾਰ।
ਮਿਲੇ, ਜਨਮ ਨਾ ਤੈਨੂੰ ਵਾਰ ਵਾਰ ਬੰਦਿਆ।
ਪੈਰੀਂ…………..
ਤੇਰੇ ਸਾਹਾਂ ਦੇ ਨੇ ਰਾਖੇ, ਇਹ ਤੂੰ ਬੈਠਾ ਕਾਹਤੋਂ ਭੁੱਲ।
ਪੌਣ ਪਾਣੀ ਤੈਨੂੰ ਸ਼ੁੱਧ, ਮਿਲੇ ਕਿਤੋਂ ਵੀ ਨਾ ਮੁੱਲ।
ਰਿਹਾ ਏਨ੍ਹਾਂ ਨਾਲ ਰੱਖਦਾ ਜੇ ਖਾਰ ਬੰਦਿਆ।
ਪੈਰੀਂ……………
ਹੜ੍ਹਾਂ ਵੇਲੇ ਕਰਦੇ ਨੇ, ਤੇਰੀ ਮਿੱਟੀ ਦੀ ਸੰਭਾਲ।
ਕਿੰਨੀ ਵਫ਼ਾਦਾਰੀ ਵੇਖ, ਹੈ ਨਿਭਾਉਂਦੇ ਤੇਰੇ ਨਾਲ।
ਡਾਢਾ ਕਹਿਰ ਤੂੰ ਰਿਹਾ ਏਂ ਗੁਜ਼ਾਰ ਬੰਦਿਆ।
ਪੈਰੀਂ…………….
ਆਉਣ ਵਾਲੀ ਪੀੜ੍ਹੀ ਨੂੰ ਕੀ,ਦੱਸ ਦੇ ਕੇ ਜਾਵੇਂਗਾ।
ਬੁਰਾ ਭਲਾ ਬੁਜਰਕ, ਉਹਨਾਂ ਤੋਂ ਕਹਾਵੇਂਗਾ।
ਬੰਨੀਂ ਅੱਖਾਂ ਉੱਤੇ ਪੱਟੀ ਨੂੰ ਉਤਾਰ ਬੰਦਿਆ।
ਪੈਰੀਂ………………
ਹਰਮੇਲ ਸਿੰਘ ਧੀਮਾਨ
ਮੌਬਾ: ਨੰ: 94175-97204
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly