HOME ਹਿੰਦੁਸਤਾਨ ਬਲੱਡ ਡੋਨਰ ਕਲੱਬ ਵੱਲੋ ਸਨਮਾਨ

ਹਿੰਦੁਸਤਾਨ ਬਲੱਡ ਡੋਨਰ ਕਲੱਬ ਵੱਲੋ ਸਨਮਾਨ

3

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਹਿੰਦੁਸਤਾਨ ਬਲੱਡ ਡੋਨਰ ਕਲੱਬ (ਰਜਿ) ਫਗਵਾੜਾ ਵੱਲੋ ਮਨੁੱਖੀ ਅਧਿਕਾਰ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸ਼੍ਰੀ ਸੁਨੀਲ ਰਟੈਂਡਾ ਅਤੇ ਜਿਲਾ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਪਰਮਿੰਦਰ ਸੇਖੋਂ ਦਾ 31ਵੇਂ ਸਾਲਾਨਾ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ 14 ਸਤੰਬਰ ਨੂੰ ਚੇਅਰਮੈਨ ਸ਼੍ਰੀ ਸੁਨੀਲ ਵੱਲੋਂ ਸਮਾਜਿਕ ਖੇਤਰ ਵਿਚ ਸਮੇ ਸਮੇ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਸਾਬਕਾ ਐੱਮ ਪੀ ਅਤੇ ਫਾਰਮਲ ਯੂਨੀਅਨ ਮੰਤਰੀ ਭਾਰਤ ਸਰਕਾਰ ਸ਼੍ਰੀ ਸੋਮ ਪ੍ਰਕਾਸ਼ ਵੱਲੋ ਮਹਾਰਾਜਾ ਪੈਲੇਸ ਫਗਵਾੜਾ ਵਿਖੇ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਮਨੁੱਖਤਾ ਦੀ ਸੇਵਾ ਹਿੱਤ ਖੂਨਦਾਨ ਮਹਾਂਦਾਨ ਦੀ ਮਹੱਤਤਾ ਦਰਸਾਉਣਾ ਸੀ। ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ 1200 ਤੋਂ ਜਿਆਦਾ ਖੂਨਦਾਨੀਆਂ ਨੇ ਖੂਨਦਾਨ ਕੀਤਾ। ਦੋਨੋ ਮੰਚ ਚੇਅਰਮੈਨ ਤੇ ਟੀਮ ਵੱਲੋਂ ਤੇ ਇਸ ਵਿਸ਼ਾਲ ਮਹਾਂਦਾਨ ਪ੍ਰੋਗਰਾਮ ਦੀ ਕਾਫੀ ਤਾਰੀਫ ਕੀਤੀ। ਤੇ ਅੱਗੇ ਤੋਂ ਮੰਚ ਵੱਲੋਂ ਹੋਰ ਜ਼ਿਆਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਪ੍ਰੋਗਰਾਮ ਦੇ ਅੰਤ ‘ਚ ਚੇਅਰਮੈਨ ਸ਼੍ਰੀ.ਸੁਨੀਲ ਵਲੋਂ ਸ਼੍ਰੀ ਹਰਜਿੰਦਰ ਗੋਗਨਾ ਤੇ ਸੰਸਥਾ ਦਾ ਸਾਰੇ ਸਹਿਯੋਗੀਆਂ ਦਾ, ਨੌਜਵਾਨਾਂ ਅਤੇ ਮੀਡੀਆ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਹ ਸਮਾਗਮ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰਮਤਿ ਸਮਾਗਮ 23 ਸਤੰਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
Next articleਬਿਰਧ ਆਸ਼ਰਮ ਤਪਾ ਵਿਖੇ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਮੁਫ਼ਤ ਸਹੂਲਤਾਂ – ਡਿਪਟੀ ਕਮਿਸ਼ਨਰ