ਹਿੰਦੂ ਮਹਾਂਪੰਚਾਇਤ ਦੀ ਦੂਜੀ ਕਾਨਫਰੰਸ ਵਿੱਚ 55 ਧਾਰਮਿਕ ਜਥੇਬੰਦੀਆਂ ਨੇ ਲਿਆ ਹਿੱਸਾ
(ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ :- ਡੇਰਾਬੱਸੀ ਦੇ ਅਸ਼ੋਕ ਵਾਟਿਕਾ ਮੈਦਾਨ ਵਿੱਚ ਹੋਈ ਹਿੰਦੂ ਮਹਾਪੰਚਾਇਤ ਦੀ ਦੂਜੀ ਕਾਨਫਰੰਸ ਵਿੱਚ 55 ਹਿੰਦੂ ਜਥੇਬੰਦੀਆਂ ਅਤੇ ਰਿਹਾਇਸ਼ੀ ਕਲੋਨੀਆਂ ਦੇ ਨੁਮਾਇੰਦਿਆਂ ਨੇ ਪੂਰੇ ਉਤਸ਼ਾਹ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ। ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਰਵਿੰਦਰ ਵੈਸ਼ਨਵ ਡੇਰਾਬੱਸੀ ਦੇ ਯਤਨਾਂ ਨਾਲ ਕਰਵਾਈ ਗਈ ਇਸ ਮਹਾਪੰਚਾਇਤ ਵਿੱਚ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਜ਼ੁਲਮਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉਥੋਂ ਦੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ। ਬੇਇਨਸਾਫ਼ੀ ਵਿਰੁੱਧ ਜਾਗਰੂਕ ਅਤੇ ਇਕਜੁੱਟ ਰਹਿਣ ਦਾ ਸਰਵਵਿਆਪੀ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਮੁਹਾਲੀ ਜ਼ਿਲ੍ਹੇ ਦੀਆਂ ਧਾਰਮਿਕ-ਸਮਾਜਿਕ ਜਥੇਬੰਦੀਆਂ ਦੇ ਕਨਵੀਨਰ ਰਾਜੀਵ ਸ਼ਰਮਾ ਅਤੇ ਹਿੰਦੂ ਸ਼ਕਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਅਮਨ ਰਾਣਾ ਨੇ ਦੱਸਿਆ ਕਿ ਇਸ ਦੇ ਲਈ ਜਿੱਥੇ ਕੌਮਾਂਤਰੀ ਪੱਧਰ ’ਤੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ’ਤੇ ਦਬਾਅ ਬਣਾਉਣ ਦਾ ਸੱਦਾ ਦਿੱਤਾ ਗਿਆ ਸੀ, ਉੱਥੇ ਹੀ ਅਜਿਹਾ ਨਾ ਹੋਣ ਕਾਰਨ ਹਿੰਦੂਆਂ, ਜੈਨੀਆਂ, ਬੋਧੀਆਂ, ਸਿੱਖਾਂ ਆਦਿ ਘੱਟ ਗਿਣਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਅਤੇ ਇੱਥੇ ਵਸਾਉਣ ਲਈ ਇੱਕ ਪ੍ਰਸਤਾਵ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਘੁਸਪੈਠ ਕਰਕੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਰੋਹਿੰਗਿਆ ਅਤੇ ਬੰਗਲਾਦੇਸ਼ੀਆਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਝੂਠੀ ਸ਼ਨਾਖਤ ਦੇ ਕੇ ਪੁਲੀਸ ਵੈਰੀਫਿਕੇਸ਼ਨ ਅਧੀਨ ਰਹਿੰਦੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਆਪਣੀ ਮਰਜ਼ੀ ਨਾਲ ਆਪਣੀ ਪਛਾਣ ਦੱਸਣ ਵਾਲੇ ਹਿੰਦੂਆਂ ਲਈ ਪਛਾਣ ਪੱਤਰ ਦੇ ਸਟਿੱਕਰ ਜਾਰੀ ਕੀਤੇ ਗਏ। ਬਾਬਾ ਬਾਗੇਸ਼ਵਰ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਪ੍ਰਚਾਰ ਦੀ ਨਿਖੇਧੀ ਕੀਤਾ ਗਿਆ। ਹਿੰਦੂ ਮਹਾਪੰਚਾਇਤ ਦੀ 21 ਮੈਂਬਰੀ ਕਮੇਟੀ ਨੇ ਮੈਂਬਰਸ਼ਿਪ ਮੁਹਿੰਮ ਨੂੰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਤੱਕ ਵਧਾਉਣ ਦਾ ਪ੍ਰਸਤਾਵ ਪਾਸ ਕੀਤਾ ਹੈ। ਮੀਟਿੰਗ ਵਿੱਚ ਹਿੰਦੂ ਸਮਾਜ ਨੂੰ ਜਾਤ-ਪਾਤ ਅਤੇ ਰੰਗ-ਭੇਦ ਭੁਲਾ ਕੇ ਸੁਚੇਤ ਅਤੇ ਇੱਕਜੁੱਟ ਰਹਿਣ ਦੀ ਅਪੀਲ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly